ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : 2022 ਦੇ ਚੋਣ ਅਖਾੜੇ ’ਚ ਕਾਂਗਰਸ ਪਹਿਲੇ ਪੜਾਅ ’ਚ 75 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਸ਼ੁੱਕਰਵਾਰ ਨੂੰ ਪੰਜਾਬ ਚੋਣਾਂ ਲਈ ਗਠਿਤ ਸਕ੍ਰੀਨਿੰਗ ਕਮੇਟੀ ਦੀ ਬੈਠਕ ’ਚ ਉਮੀਦਵਾਰਾਂ ਦੇ ਨਾਂ ’ਤੇ ਡੂੰਘਾ ਮੰਥਨ ਕੀਤਾ। ਕਮੇਟੀ ਦੇ ਚੇਅਰਮੈਨ ਅਜੇ ਮਾਕਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਤਮਾਮ ਮੈਂਬਰਾਂ ਨਾਲ ਗੱਲਬਾਤ ਕੀਤੀ। ਮੈਬਰਾਂ ਨੇ ਇਕ-ਇਕ ਉਮੀਦਵਾਰ ’ਤੇ ਕਰਵਾਏ ਗਏ ਸਰਵੇ ’ਤੇ ਚਰਚਾ ਕੀਤੀ। ਸਰਵੇ ’ਚ ਕਈ ਉਮੀਦਵਾਰਾਂ ਦਾ ਫੀਡਬੈਕ ਔਸਤਨ ਰਿਹਾ, ਜਿਸ ਕਾਰਨ ਇਨ੍ਹਾਂ ਉਮੀਦਵਾਰ ਨੂੰ ਮੈਦਾਨ ’ਚ ਉਤਾਰਨ ’ਤੇ ਸਹਿਮਤੀ ਬਣਾਉਣ ਲਈ ਖੁੱਲ੍ਹ ਕੇ ਚਰਚਾ ਕੀਤੀ ਗਈ। ਕਈ ਮੈਂਬਰਾਂ ਨੇ ਔਸਤ ਦਰਜੇ ਦੇ ਉਮੀਦਵਾਰ ਦੀ ਬਜਾਏ ਜਿੱਤ ਯਕੀਨੀ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਤਵੱਜੋ ਦੇਣ ਦੀ ਗੱਲ ਕਹੀ ਤਾਂ ਕਈ ਮੈਂਬਰਾਂ ਦਾ ਵਿਚਾਰ ਸੀ ਕਿ ਮੌਜੂਦਾ ਵਿਧਾਇਕ ਖ਼ਿਲਾਫ਼ ਵਿਰੋਧ ਵੀ ਹੁੰਦਾ ਹੈ, ਇਸ ਲਈ ਉਨ੍ਹਾਂ ਦੇ ਔਸਤ ਫੀਡਬੈਕ ਨੂੰ ਹੋਰ ਪਹਿਲੂਆਂ ’ਤੇ ਪਰਖਣ ਤੋਂ ਬਾਅਦ ਥੋੜਾ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ’ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ
ਹਾਲਾਂਕਿ ਜ਼ਿਆਦਾਤਰ ਮੈਂਬਰ ਇਸ ਪੱਖ ’ਚ ਸਨ ਕਿ ਕੇਵਲ ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰ ਨੂੰ ਹੀ ਮੈਦਾਨ ’ਚ ਉਤਾਰਿਆ ਜਾਵੇ ਤਾਂ ਕਿ ਪੰਜਾਬ ’ਚ ਕਾਂਗਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਹੋਣ। ਇਸ ਲਈ ਜੇਕਰ ਮੌਜੂਦਾ ਵਿਧਾਇਕ ਦੀ ਸੀਟ ਕੱਟਣੀ ਪੈਂਦੀ ਹੈ ਤਾਂ ਉਸ ਤੋਂ ਵੀ ਗੁਰੇਜ ਨਾ ਕੀਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਮੰਥਨ ਦੇ ਆਧਾਰ ’ਤੇ ਸਕ੍ਰੀਨਿੰਗ ਕਮੇਟੀ ਨੇ ਕਰੀਬ 20 ਵਿਧਾਇਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਉਮੀਦਵਾਰੀ ਤੋਂ ਬਾਹਰ ਕੀਤਾ ਜਾ ਸਕਦਾ ਹੈ। ਹਾਲਾਂਕਿ ਕੁੱਝ ਕਮੇਟੀ ਮੈਂਬਰਾਂ ਦੀ ਰਾਏ ਸੀ ਕਿ ਜਿਨ੍ਹਾਂ ਵਿਧਾਇਕਾਂ ਦੀ ਟਿਕਟ ਕੱਟੇਗੀ, ਉਹ ਚੋਣਾਂ ’ਚ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਇਹ ਵੀ ਤੈਅ ਕੀਤਾ ਗਿਆ ਕਿ ਪਹਿਲਾਂ ਵਿਧਾਇਕਾਂ ਵੱਲੋਂ ਪਹੁੰਚਾਏ ਜਾਣ ਵਾਲੇ ਚੋਣਾਵੀ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ, ਉਸ ਤੋਂ ਬਾਅਦ ਹੀ ਅੰਤਮ ਸੂਚੀ ਤਿਆਰ ਕੀਤੀ ਜਾਵੇ। ਹਾਲਾਂਕਿ ਅੰਤਮ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੈਣਾ ਹੈ। ਸਕ੍ਰੀਨਿੰਗ ਕਮੇਟੀ ਦੇ ਮੈਬਰਾਂ ਦੀ ਮੰਨੀਏ ਤਾਂ ਅਗਲੇ ਇਕ ਹਫ਼ਤੇ ’ਚ ਕਾਂਗਰਸ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਵਾਲੇ 150 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮਾਮਲਾ ਦਰਜ
ਘੋਸ਼ਣਾ ਪੱਤਰ ਕਮੇਟੀ ਦੀ ਰਾਏ, ਸਿਰਫ਼ ਪੂਰੇ ਹੋਣ ਵਾਲੇ ਵਾਅਦੇ ਹੀ ਐਲਾਨੇ ਜਾਣ
ਪੰਜਾਬ ਕਾਂਗਰਸ ਮੈਨੀਫੇਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਬੈਠਕ ਕਰਕੇ ਘੋਸ਼ਣਾ ਪੱਤਰ ਦੇ ਡ੍ਰਾਫਟ ’ਤੇ ਚਰਚਾ ਕੀਤੀ। ਚਰਚਾ ਦੌਰਾਨ ਨੇਤਾਵਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਕਾਂਗਰਸ ਦੇ ਘੋਸ਼ਣਾ ਪੱਤਰ ’ਚ ਸਿਰਫ਼ ਉਨ੍ਹਾਂ ਵਾਅਦਿਆਂ ਨੂੰ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ, ਜੋ ਭਵਿੱਖ ’ਚ ਪੂਰੇ ਹੋ ਸਕਣ। ਅਜਿਹੇ ਵਾਅਦਿਆਂ ਤੋਂ ਕਾਂਗਰਸ ਨੂੰ ਦੂਰੀ ਬਣਾਉਣੀ ਚਾਹੀਦੀ ਹੈ, ਜੋ ਹਵਾ-ਹਵਾਈਆਂ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਹੁੰਦਾ ਜਾਂ ਬਜਟ ਦੀ ਕਮੀ ਕਾਰਣ ਅੱਧੇ-ਅਧੂਰੇ ਰਹਿ ਜਾਂਦੇ ਹਨ। ਬੈਠਕ ’ਚ 2017 ’ਚ ਜਾਰੀ ਕੀਤੇ ਗਏ ਘੋਸ਼ਣਾ ਪੱਤਰ ’ਤੇ ਚਰਚਾ ਕੀਤੀ ਗਈ। ਕਿਹਾ ਗਿਆ ਕਿ ਇਹ ਘੋਸ਼ਣਾ ਪੱਤਰ ਮੋਟੀ ਕਿਤਾਬ ਦੀ ਸ਼ਕਲ ’ਚ ਪੇਸ਼ ਕੀਤਾ ਗਿਆ। ਕਈ ਅਜਿਹੇ ਵਾਅਦੇ ਕਰ ਦਿੱਤੇ ਗਏ, ਜੋ ਪੂਰੇ ਨਹੀਂ ਹੋ ਸਕਦੇ ਸਨ। ਅਜਿਹੇ ’ਚ ਇਸ ਵਾਰ ਆਉਣ ਵਾਲੇ ਸਮੇਂ ’ਚ ਬਜਟ ਨੂੰ ਵੇਖਦਿਆਂ ਹੀ ਵਾਅਦੇ ਕੀਤੇ ਜਾਣ। ਇਸ ’ਤੇ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ’ਚ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ ਬਣਾਉਣ ਅਤੇ ਮਾਈਨਿੰਗ ਕਾਰਪੋਰੇਸ਼ਨ ਬਣਾ ਕੇ ਉਸ ਤੋਂ ਪ੍ਰਾਪਤ ਮਾਲੀਆ ’ਤੇ ਚਰਚਾ ਕੀਤੀ। ਕਿਹਾ ਗਿਆ ਕਿ ਜੇਕਰ ਪੰਜਾਬ ਦੇ ਪੱਧਰ ’ਤੇ ਭਵਿੱਖ ਦੀਆਂ ਨੀਤੀਆਂ ਦੇ ਆਧਾਰ ’ਤੇ ਪ੍ਰਾਪਤ ਹੋਣ ਵਾਲੇ ਰੈਵੇਨਿਊ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਉਸ ਦੇ ਆਧਾਰ ’ਤੇ ਵਾਅਦੇ ਕੀਤੇ ਜਾ ਸਕਦੇ ਹਨ। ਅਜਿਹੇ ’ਚ ਸਰਵਸੰਮਤੀ ਨਾਲ ਤੈਅ ਕੀਤਾ ਗਿਆ ਕਿ ਅਨੁਮਾਨਿਤ ਮਾਲੀਆ ਦੇ ਆਧਾਰ ਨੂੰ ਧਿਆਨ ’ਚ ਰੱਖ ਕੇ ਹੀ ਅਗਲੇ ਐਲਾਨ ਕਰਨ ਨੂੰ ਤਵੱਜੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਮੋਗਾ ’ਚ ਤਿੰਨ ਨੌਜਵਾਨਾਂ ਤੋਂ ਹੈਂਡ ਗ੍ਰਨੇਡ ਬਰਾਮਦ, ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੁੱਖ ਮੰਤਰੀ ਚੰਨੀ ਦੇ ਘਰ ’ਚ ਕੋਰੋਨਾ ਦੀ ਐਂਟਰੀ, ਪਤਨੀ ਤੇ ਪੁੱਤਰ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY