ਲੁਧਿਆਣਾ (ਹਿਤੇਸ਼) : ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੇ ਵਿਰੋਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਬਗਾਵਤ ਕਰਕੇ ਨਵੀਂ ਪਾਰਟੀ ਦਾ ਗਠਨ ਕਰ ਲਿਆ ਹੈ ਪਰ ਇਸ ਦੇ ਕਾਫੀ ਦੇਰ ਬਾਅਦ ਵੀ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਜਾਂ ਕੈਪਟਨ ਦੀ ਪਾਰਟੀ ਜੁਆਇਨ ਕਰਨ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਆ ਹੈ। ਹਾਲਾਂਕਿ ਇਕ ਵਾਰ ਪਰਨੀਤ ਕੌਰ ਵਲੋਂ ਪਟਿਆਲਾ ਦੇ ਕਾਂਗਰਸ ਕੌਸਲਰਾਂ ਨਾਲ ਕੈਪਟਨ ਨਾਲ ਮੁਲਾਕਾਤ ਕਰਨ ਦੀ ਵੀਡੀਓ ਜ਼ਰੂਰ ਸਾਹਮਣੇ ਆਈ ਸੀ ਪਰ ਉਨ੍ਹਾਂ ਨੇ ਕੈਪਟਨ ਦੀ ਪਾਰਟੀ ਦੀਆਂ ਗਤੀਵਿਧੀਆਂ ਵਿਚ ਖੁੱਲ੍ਹੇਆਮ ਹਿੱਸਾ ਨਹੀਂ ਲਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਲਾਲਚ ਨੇ ਹੈੱਡ ਕਾਂਸਟੇਬਲ ਨੂੰ ਬਣਾਇਆ ਨਸ਼ਾ ਸਮੱਗਲਰ, ਜੇਲ ਪੁੱਜਣ ’ਤੇ ਅੱਤਵਾਦੀ
ਇਸੇ ਤਰ੍ਹਾਂ ਪਰਨੀਤ ਕੌਰ ਨੇ ਪਟਿਆਲਾ ਵਿਚ ਹੋ ਰਹੀ ਕਾਂਗਰਸ ਦੀ ਮੀਟਿੰਗ ਤੋਂ ਵੀ ਦੂਰੀ ਬਣਾਈ ਹੋਈ ਹੈ। ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵਲੋਂ ਪਰਨੀਤ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਨੋਟਿਸ ਵੀ ਜਾਰੀ ਕੀਤਾ ਸੀ ਪਰ ਕਾਫੀ ਦੇਰ ਬਾਅਦ ਤਕ ਉਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੁੱਦੇ ’ਤੇ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦਾ ਕੈਪਟਨ ਤੋਂ ਇਲਾਵਾ ਉਨ੍ਹਾਂ ਦੇ ਬਟੇ ਰਣਇੰਦਰ ਸਿੰਘ ਤੇ ਬੇਟੀ ਜੈਇੰਦਰ ਕੌਰ ਵਲੋਂ ਕੋਈ ਸਪੱਸ਼ਟ ਜਾਵਬ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਕੇਜਰੀਵਾਲ ਨੇ ਦਿੱਤੀ ਇਕ ਹੋਰ ਗਾਰੰਟੀ, ਪੰਜਾਬ ਪੁਲਸ ਲਈ ਕੀਤਾ ਵੱਡਾ ਐਲਾਨ
ਸਿਆਸੀ ਜਾਣਕਾਰਾਂ ਮੁਤਾਬਕ ਕਾਂਗਰਸ ਤੇ ਪਰਨੀਤ ਕੌਰ ਦੋਵੇਂ ਹੀ ਇਕ ਦੂਜੇ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਕਾਂਗਰਸ ਵਲੋਂ ਪਰਨੀਤ ਕੌਰ ਖ਼ਿਲਾਫ਼ ਕਾਰਵਾਈ ਕਰਨ ਤੋਂ ਸਾਂਸਦਾਂ ਦੀ ਗਿਣਤੀ ਘੱਟ ਜਾਵੇਗੀ ਅਤੇ ਪਰਨੀਤ ਕੌਰ ਵਲੋਂ ਅਸਤੀਫ਼ਾ ਦੇਣ ਨਾਲ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਪਰਨੀਤ ਕੌਰ ਖੁਦ ਅਸਤੀਫ਼ਾ ਦੇਣ ਦੀ ਬਜਾਏ ਕਾਂਗਰਸ ਵਲੋਂ ਕਾਰਵਾਈ ਕਰਨ ਦਾ ਇੰਤਜ਼ਾਰ ਵਿਚ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਪਟਨ ਦੇ ਭਾਜਪਾ ਨਾਲ ਹੋਏ ਗਠਜੋੜ ਦੇ ਤਹਿਤ ਕੇਂਦਰ ਸਰਕਾਰ ਵਿਚ ਮੰਤਰੀ ਬਣਾਏ ਜਾਣ ਦੀ ਚਰਚਾ ਵੀ ਸੁਨਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਅਦਾਲਤ ਧਮਾਕਾ : ਫਿਦਾਈਨ ਹਮਲੇ ਦਾ ਖ਼ਦਸ਼ਾ, ਬਾਥਰੂਮ ’ਚ ਮਿਲੀ ਬੁਰੀ ਤਰ੍ਹਾਂ ਨੁਕਸਾਨੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
‘ਮਿਸ਼ਨ’ ਪੰਜਾਬ ਲਈ ਭਾਜਪਾ ਤਿਆਰ, ਜਲੰਧਰ ’ਚ ਹਾਈਟੈੱਕ ਚੋਣ ਦਫ਼ਤਰ ਦੀ ਕੀਤੀ ਸ਼ੁਰੂਆਤ
NEXT STORY