ਮੱਲਾਂਵਾਲਾ,(ਜਸਪਾਲ)— ਨਗਰ ਪੰਚਾਇਤ ਮੱਲਾਂਵਾਲਾ ਦੀਆਂ ਚੋਣਾਂ ਲਈ ਕੁੱਲ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨਾਂ ਚੋਂ 5 ਅਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ, ਜਦ ਕਿ ਅੱਜ 13 ਕਵਰਿੰਗ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। 13 ੁਉਮੀਦਵਾਰਾਂ ਵੱਲੋਂ ਆਪਣੇ ਨਾਂ ਵਾਪਸ ਲੈਣ ਤੋਂ ਬਾਅਦ ਕਾਂਗਰਸ ਪਾਰਟੀ ਦੇ 13 ਜੇਤੂ ਉਮੀਦਵਾਰ ਵਾਰਡ ਨੰਬਰ-1 ਤੋਂ ਸੁਖਵਿੰਦਰ ਕੌਰ ਪਤਨੀ ਲਾਲ ਸਿੰਘ, ਵਾਰਡ ਨੰਬਰ-2 ਤੋਂ ਸੁਖਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ, ਵਾਰਡ ਨੰਬਰ-3 ਤੋਂ ਪਿਆਰੋ ਪਤਨੀ ਸਾਹਕਾ, ਵਾਰਡ ਨੰਬਰ-4 ਤੋਂ ਰੋਸ਼ਨ ਲਾਲ ਪੁੱਤਰ ਅਮਰ ਨਾਥ, ਵਾਰਡ ਨੰਬਰ-5 ਤੋਂ ਹਰਜਿੰਦਰ ਕੌਰ ਪਤਨੀ ਨਛੱਤਰ ਸਿੰਘ ਸੰਧੂ, ਵਾਰਡ ਨੰਬਰ-6 ਤੋਂ ਰਵਿੰਦਰ ਪੁੱਤਰ ਕਾਸਮ, ਵਾਰਡ ਨੰਬਰ-7 ਤੋਂ ਤਰਸੇਮ ਸਿੰਘ ਪੁੱਤਰ ਪਿਆਰਾ ਸਿੰਘ, ਵਾਰਡ ਨੰਬਰ-8 ਤੋਂ ਜਗੀਰ ਸਿੰਘ ਪੁੱਤਰ ਬਚਨ ਸਿੰਘ, ਵਾਰਡ ਨੰਬਰ-9 ਤੋਂ ਰੂਪ ਰਾਣੀ ਪਤਨੀ ਰਜਿੰਦਰ ਕੁਮਾਰ, ਵਾਰਡ ਨੰਬਰ-10 ਤੋਂ ਮੀਨਾਕਸ਼ੀ ਪਤਨੀ ਬੱਬਲ ਸ਼ਰਮਾ, ਵਾਰਡ ਨੰਬਰ-11 ਤੋਂ ਕਾਂਤਾ ਰਾਣੀ ਪਤਨੀ ਸ਼ਾਮ ਲਾਲ, ਵਾਰਡ ਨੰਬਰ-12 ਅਜੇ ਕੁਮਾਰ ਪੁੱਤਰ ਸੱਤਪਾਲ ਅਤੇ ਵਾਰਡ ਨੰਬਰ-13 ਤੋਂ ਊਸ਼ਾ ਰਾਣੀ ਪਤਨੀ ਰਮੇਸ਼ ਅਟਵਾਲ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ। ਰਿਟਰਨਿੰਗ ਅਫਸਰ ਚਰਨਦੀਪ ਸਿੰਘ ਪੀ. ਸੀ. ਐੱਸ. ਐੱਸ. ਡੀ. ਐੱਮ. ਗੁਰੂਹਰਸਹਾਏ ਵੱਲੋਂ ਸਰਟੀਫਿਕੇਟ ਵੰਡੇ ਗਏ। ਇਸ ਤੋਂ ਬਾਆਦ ਜੇਤੂ ਉਮੀਦਵਾਰਾਂ ਨੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਹਲਕਾ ਵਿਧਾਇਕ ਨੇ ਜੇਤੂ ਐਮ ਸੀਜ਼ ਨੂੰ ਮੁਬਾਰਕਾਂ ਦਿੱਤੀਆਂ।
ਨੇਪਾਲੀ ਨੇ ਮਾਰਿਆ ਬਿਹਾਰੀ ਨੂੰ
NEXT STORY