ਲੁਧਿਆਣਾ(ਜ.ਬ.)-ਕਾਂਗਰਸ ਵਲੋਂ ਨਗਰ ਨਿਗਮ ਚੋਣਾਂ ਲਈ ਟਿਕਟਾਂ ਵੰਡਣ ਦੀ ਪ੍ਰਕਿਰਿਆ ਬੁੱਧਵਾਰ ਨੂੰ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਥੇ ਪਹੁੰਚ ਕੇ ਸਰਕਟ ਹਾਊਸ 'ਚ ਕਾਂਗਰਸ ਨੇਤਾਵਾਂ ਦੇ ਨਾਲ ਮੀਟਿੰਗ ਕਰਨ ਤੋਂ ਇਲਾਵਾ ਹਲਕਾ ਈਸਟ ਦੇ ਅਧੀਨ ਆਉਂਦੇ ਵਾਰਡ ਨੰ. 19 'ਚੋਂ ਟਿਕਟਾਂ ਮੰਗਣ ਵਾਲੇ ਦਾਅਵੇਦਾਰਾਂ ਦੀ ਇੰਟਰਵਿਊ ਲਈ, ਹਾਲਾਂਕਿ ਸਵੇਰ ਤੋਂ ਸੀ. ਐੱਮ. ਵਲੋਂ ਕੋਈ ਮੀਟਿੰਗ ਬੁਲਾਉਣ ਕਾਰਨ ਬਾਜਵਾ ਦਾ ਪ੍ਰੋਗਰਾਮ ਲੇਟ ਹੋਣ ਦੀ ਵਜ੍ਹਾ ਨਾਲ ਪਹਿਲੇ ਦਿਨ ਸਿਰਫ ਇਕ ਹਲਕਾ ਹੀ ਕਵਰ ਹੋ ਸਕਿਆ ਪਰ ਇਹ ਸਭ ਕਿਸੇ ਖਾਨਾਪੂਰਤੀ ਤੋਂ ਜ਼ਿਆਦਾ ਨਹੀਂ ਸੀ। ਜਿਵੇਂ ਕਿ ਚਰਚਾ ਹੈ ਕਿ ਵਿਧਾਇਕ ਨੇ ਪਹਿਲਾਂ ਤੋਂ ਹੀ ਆਪਣੇ ਚਹੇਤਿਆਂ ਨੂੰ ਬਤੌਰ ਉਮੀਦਵਾਰ ਹਰੀ ਝੰਡੀ ਦਿੱਤੀ ਹੋਈ ਹੈ। ਉਸ ਦੇ ਮੁਤਾਬਕ 107 ਦਾਅਵੇਦਾਰਾਂ ਨਾਲ ਮੁਲਾਕਾਤ ਕਰਨ ਦਾ ਕੰਮ ਦੋ ਘੰਟਿਆਂ 'ਚ ਹੀ ਨਿਪਟਾ ਲਿਆ ਗਿਆ, ਜਿਸ ਦੇ ਕਾਰਨ ਇਕ ਦਾਅਵੇਦਾਰ ਨੂੰ ਬਾਜਵਾ ਤੋਂ ਇਲਾਵਾ ਐੱਮ. ਪੀ. ਬਿੱਟੂ ਅਤੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਸ਼ਮੂਲੀਅਤ ਵਾਲੀ ਸਕ੍ਰੀਨਿੰਗ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖਣ ਲਈ ਸਿਰਫ ਡੇਢ ਮਿੰਟ ਤੋਂ ਜ਼ਿਆਦਾ ਦਾ ਸਮਾਂ ਨਹੀਂ ਮਿਲਿਆ। ਇਹੀ ਹਾਲ ਅਗਲੇ ਤਿੰਨ ਦਿਨ ਤੱਕ ਚੱਲਣ ਵਾਲੀ ਇੰਟਰਵਿਊ ਦੇ ਸੈਸ਼ਨ ਦੌਰਾਨ ਰਹਿਣ ਦੀ ਉਮੀਦ ਹੈ, ਜਿਸ ਦੇ ਤਹਿਤ ਵੀਰਵਾਰ ਨੂੰ ਹਲਕਾ ਵੈਸਟ ਦੇ ਉਤਰੀ ਦੇ ਦਾਅਵੇਦਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਹੈ।
ਬਾਗੀਆਂ ਅਤੇ ਦੂਜੀਆਂ ਪਾਰਟੀਆਂ ਤੋਂ ਆਉਣ ਵਾਲਿਆਂ ਨੂੰ ਲੈ ਕੇ ਛਲਕਿਆ ਦਰਦ
ਹਾਲਾਂਕਿ ਇੰਟਰਵਿਊ 'ਚ ਸ਼ਾਮਲ ਹੋਣ ਵਾਲੇ ਦਾਅਵੇਦਾਰਾਂ ਨੂੰ ਸਾਫ ਕਰ ਦਿੱਤਾ ਗਿਆ ਸੀ ਕਿ ਉਹ ਕਿਸੇ ਦੀ ਸ਼ਿਕਾਇਤ ਕਰਨ ਜਾਂ ਦੋਸ਼ ਲਾਉਣ ਦੀ ਜਗ੍ਹਾ ਆਪਣੀ ਗੱਲ ਰੱਖਣ 'ਤੇ ਜ਼ੋਰ ਦੇਣ ਪਰ ਫਿਰ ਵੀ ਬਾਗੀਆਂ ਅਤੇ ਦੂਜੀਆਂ ਪਾਰਟੀਆਂ ਤੋਂ ਆਉਣ ਵਾਲਿਆਂ ਨੂੰ ਲੈ ਕੇ ਪੁਰਾਣੇ ਕਾਂਗਰਸੀਆਂ ਦਾ ਦਰਦ ਛਲਕਿਆ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮੌਕਾਪ੍ਰਸਤ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਦੀ ਵਕਾਲਤ ਕੀਤੀ।
ਦਾਅਵੇਦਾਰਾਂ ਤੋਂ ਇਹ ਪੁੱਛੇ ਗਏ ਸਵਾਲ
* ਕੀ ਕਦੇ ਪਹਿਲਾਂ ਚੋਣ ਲੜੀ ਹੈ, ਜਿੱਤੇ ਜਾਂ ਹਾਰੇ
* ਕਦੇ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜੀ ਹੈ।
* ਪਹਿਲਾਂ ਦੂਜੀਆਂ ਪਾਰਟੀਆਂ 'ਚ ਤਾਂ ਨਹੀਂ ਰਹੇ।
* ਕਾਂਗਰਸ ਦੀ ਟਿਕਟ ਤੋਂ ਕਿਉਂ ਲੜਨਾ ਚਾਹੁੰਦੇ ਹਨ।
* ਕਾਂਗਰਸ ਦੇ ਬਾਰੇ 'ਚ ਕੀ ਜਾਣਦੇ ਹੋ।
* ਜੇਕਰ ਟਿਕਟ ਨਾ ਮਿਲੀ ਤਾਂ ਕੀ ਕਰਨਗੇ।
* ਪੁਰਾਣਾ ਵਾਰਡ ਕਿਹੜਾ ਸੀ।
* ਨਵੇਂ ਵਾਰਡ 'ਚ ਕਿਹੜੇ ਇਲਾਕੇ ਆਉਂਦੇ ਹਨ।
* ਮੁਕਾਬਲੇ 'ਚ ਕਿਹੜੇ ਉਮੀਦਵਾਰ ਆ ਸਕਦੇ ਹਨ।
ਦਾਅਵੇਦਾਰਾਂ ਨੂੰ ਘੰਟਿਆਂਬੱਧੀ ਲਾਈਨ 'ਚ ਲੱਗ ਕੇ ਕਰਨੀ ਪਈ ਵਾਰੀ ਦੀ ਉਡੀਕ
ਦਾਅਵੇਦਾਰਾਂ ਨੂੰ ਸਰਕਟ ਹਾਊਸ 'ਚ ਕਾਫੀ ਪਹਿਲਾਂ ਹੀ ਬੁਲਾ ਲਿਆ ਗਿਆ ਸੀ ਪਰ ਉਨ੍ਹਾਂ ਦੀ ਇੰਟਰਵਿਊ ਦਾ ਕੰਮ ਕਾਫੀ ਲੇਟ ਸ਼ੁਰੂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਘੰਟਿਆਂਬੱਧੀ ਲਾਈਨਾਂ ਵਿਚ ਲੱਗਣਾ ਪਿਆ। ਜੇਕਰ ਕਿਸੇ ਨੇ ਜਬਰਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਬਾਹਰ ਖਦੇੜ ਦਿੱਤਾ। ਜਿਸ ਨੂੰ ਲੈ ਕੇ ਦਾਅਵੇਦਾਰ ਚਰਚਾ ਕਰਦੇ ਦਿਖੇ ਕਿ ਟਿਕਟ ਮਿਲਦੀ ਹੈ ਜਾਂ ਨਹੀਂ, ਪਹਿਲਾਂ ਹੀ ਇੰਨੇ ਪਾਪੜ ਵੇਲਣੇ ਪੈ ਰਹੇ ਹਨ।
ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ ਲੁੱਟੇ 5 ਲੱਖ
NEXT STORY