ਚੰਡੀਗੜ੍ਹ (ਬਿਊਰੋ) — ਪੰਜਾਬ ਕਾਂਗਰਸ ਨੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਗਾਏ ਦੋਸ਼ਾਂ ਨੂੰ ਰੱਦ ਕਰਦੇ ਹੋਏ, ਇਸ ਨੂੰ ਸਸਤੀ ਸ਼ੋਹਰਤ ਹਾਸਲ ਕਰਨ ਵਾਲਾ ਸਿਆਸੀ ਸਟੰਟ ਤੇ ਕਾਂਗਰਸ 'ਚ ਵਾਪਸ ਨਾ ਆ ਸਕਣ ਦੀ ਬੌਖਲਾਹਟ ਦਾ ਨਤੀਜਾ ਦੱਸਿਆ ਹੈ, ਜਿਸ ਨੂੰ ਪਾਰਟੀ ਵਿਰੋਧੀ ਕਾਰਵਾਈ ਕਾਰਨ ਕੱਢਿਆ ਗਿਆ ਸੀ।
(ਕੈਬਨਿਟ ਮੰਤਰੀ), ਸੁਖਜਿੰਦਰ ਰੰਧਾਵਾ, ਹਰਪ੍ਰਤਾਪ ਅਜਨਾਲਾ ਤੇ ਕੇਵਲ ਸਿੰਘ ਢਿੱਲੋਂ ਨੇ ਇਕ ਸੰਯੁਕਤ ਬਿਆਨ 'ਚ ਇਹ ਉਕਤ ਵਿਚਾਰ ਪ੍ਰਗਟ ਕੀਤੇ। ਕੈਪਟਨ ਦੇ ਉਪਰ ਬੀਰ ਦਵਿੰਦਰ ਦੇ ਨਿਜੀ ਹਮਲੇ ਨੂੰ ਉਸ ਦੇ ਕਾਂਗਰਸ 'ਚ ਕਿਨਾਰੇ ਲਗਾਉਣ ਤੋਂ ਬਾਅਦ ਪੈਦਾ ਹੋਈ ਨਿਰਾਸ਼ਾ ਨੂੰ ਦਰਸਾਉਂਦਾ ਹੈ, ਜਿਸ ਨੇ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸ਼ਾਮਲ ਹੋਣ ਲਈ ਪਾਗਲਪਨ ਦੀ ਹੱਦ ਤਕ ਕੋਸ਼ਿਸ਼ਾਂ ਕੀਤੀਆਂ ਸਨ।
ਪਾਕਿਸਤਾਨ : 14 ਸ਼ਰਧਾਲੂਆਂ ਦਾ ਜਥਾ ਨਨਕਾਣਾ ਸਾਹਿਬ ਪੁੱਜਾ
NEXT STORY