ਅਮ੍ਰਿੰਤਸਰ(ਗੁਰਿੰਦਰ ਸਾਗਰ) : ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਚੱਲ ਰਹੀ ਹੈ ਜਿਸ ਦੇ ਚਲਦਿਆਂ ਜਿੱਥੇ ਵੱਡੀ ਗਿਣਤੀ ਵਿੱਚ ਵੋਟਰ ਆਪਣੀ ਵੋਟ ਪਾਉਣ ਜਾ ਰਹੇ ਹਨ ਉੱਥੇ ਹੀ ਹਰੇਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੀ ਆਪਣੀ ਵੋਟ ਪਾਉਣ ਪਹੁੰਚ ਰਹੇ ਹਨ। ਵਿਧਾਨ ਸਭਾ ਹਲਕਾ ਪੱਛਮੀ ਤੋਂ ਚੋਣ ਮੈਦਾਨ ਵਿੱਚ ਉਤਰੇ ਕਾਂਗਰਸੀ ਉਮੀਦਵਾਰ ਡਾ ਰਾਜ ਕੁਮਾਰ ਵੇਰਕਾ ਤੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਨੇ ਇੱਕੋ ਬੂਥ ’ਤੇ ਵੋਟ ਕਾਸਟ ਕੀਤੀ।
ਇਹ ਵੀ ਪੜ੍ਹੋ : ਪੰਜਾਬ ਚੋਣਾਂ : ਵੋਟਰਾਂ ’ਚ ਉਤਸ਼ਾਹ, ਦਿਵਯਾਂਗ ਵੋਟਰਾਂ ਨੇ ਵੀ ਪਾਈ ਵੋਟ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਉਹ ਅੱਜ ਮਤਦਾਨ ਕਰਨ ਪਹੁੰਚੇ ਅਤੇ ਹਰੇਕ ਵੋਟਰ ਨੂੰ ਆਪਣਾ ਮਤਦਾਨ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਕਾਂਗਰਸ 101 ਸੀਟਾਂ ਲੈ ਕੇ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ‘ਆਪ’ ’ਤੇ ਨਿਸ਼ਾਨਾ ਲਗਾਉਂਦੇ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਝਾੜੂ ਦਾ ਤੀਲਾ ਤੀਲਾ ਖਿਲਰ ਚੁਕਾਈ ਦੇ ਝਾੜੂ ਹੁਣ ਪੁੱਠਾ ਹੋ ਚੁੱਕਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਉਹ ਕਿਸੇ ਰੇਸ ’ਚ ਹੀ ਨਹੀਂ ਮੰਨਦੇ ਤੇ ਵੱਡੀ ਗਿਣਤੀ ਦੇ ਨਾਲ ਕਾਂਗਰਸ ਹੁਣ ਜਿੱਤ ਕੀ ਸਰਕਾਰ ਬਣਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਖਦੇਵ ਸਿੰਘ ਢੀਂਡਸਾ ਪਰਿਵਾਰ ਸਮੇਤ ਵੋਟ ਪਾਉਣ ਪੋਲਿੰਗ ਬੂਥ 'ਤੇ ਪੁੱਜੇ (ਤਸਵੀਰਾਂ)
NEXT STORY