ਲੁਧਿਆਣਾ (ਹਿਤੇਸ਼)– ਨਗਰ ਨਿਗਮ ਚੋਣਾਂ ਦੇ ਐਲਾਨ ਦੇ ਦਿਨ ਹੋਈ ਸਕ੍ਰੀਨਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਕਾਂਗਰਸ ਵੱਲੋਂ ਸੋਮਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਲਿਸਟ ’ਚ ਸ਼ਾਮਲ ਉਮੀਦਵਾਰਾਂ ਦਾ ਅੰਕੜਾ 60 ਤੋਂ 65 ਦੇ ਵਿਚਕਾਰ ਹੋ ਸਕਦਾ ਹੈ। ਜਿਥੋਂ ਤੱਕ ਬਾਕੀ ਦੇ ਵਾਰਡਾਂ ਦਾ ਸਵਾਲ ਹੈ, ਉਸ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਹੈ ਕਿ 20 ਤੋਂ ਜ਼ਿਆਦਾ ਟਿਕਟਾਂ ’ਤੇ ਪੇਚ ਫਸਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਨਹੀਂ ਖੁੱਲ੍ਹਣਗੀਆਂ ਦੁਕਾਨਾਂ
ਇਨ੍ਹਾਂ ’ਚੋਂ ਜ਼ਿਆਦਾਤਰ ਵਾਰਡ ਆਤਮ ਨਗਰ ਅਤੇ ਸਾਊਥ ਹਲਕਾ ਦੇ ਦੱਸੇ ਜਾ ਰਹੇ ਹਨ, ਜਿਥੇ ਪਹਿਲਾਂ ਸਾਬਕਾ ਮੰਤਰੀ ਆਸ਼ੂ ਦੇ ਗਰੁੱਪ ਦੇ ਨਾਲ ਕਈ ਮੌਜੂਦਾ ਜਾਂ ਸਾਬਕਾ ਕੌਂਸਲਰਾਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਸੀ ਪਰ ਹੁਣ ਬੈਂਸ ਗਰੁੱਪ ਦੀ ਐਂਟਰੀ ਤੋਂ ਬਾਅਦ ਮਾਹੌਲ ਬਦਲ ਗਿਆ ਹੈ, ਕਿਉਂਕਿ ਕਈ ਜਗ੍ਹਾ ਕਾਂਗਰਸ ਦੇ ਪੁਰਾਣੇ ਕੌਂਸਲਰਾਂ ਜਾਂ ਚੋਣ ਲੜਨ ਵਾਲੇ ਮਜ਼ਬੂਤ ਨੇਤਾਵਾਂ ਦੀ ਜਗ੍ਹਾ ਬੈਂਸ ਗਰੁੱਪ ਵੱਲੋਂ ਵੀ ਇਸੇ ਕੈਟਾਗਿਰੀ ’ਚ ਸ਼ਾਮਲ ਆਪਣੇ ਨੇਤਾਵਾਂ ਨੂੰ ਟਿਕਟ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਰਿਹਾ ਹੈ।
ਇਸ ਦੇ ਮੱਦੇਨਜ਼ਰ ਫ਼ੈਸਲਾ ਲੈਣ ਵਿਚ ਸਮੱਸਿਆ ਆ ਰਹੀ ਹੈ ਅਤੇ ਇਸ ਮੁੱਦੇ ’ਤੇ ਐਤਵਾਰ ਨੂੰ ਦੇਰ ਰਾਤ ਤੱਕ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਮੰਥਨ ਚੱਲ ਰਿਹਾ ਸੀ।
ਇਹ ਵਰਤਿਆ ਜਾ ਰਿਹਾ ਹੈ ਫਾਰਮੂਲਾ
ਜਾਣਕਾਰੀ ਮੁਤਾਬਕ ਸਕ੍ਰੀਨਿੰਗ ਕਮੇਟੀ ਵੱਲੋਂ ਪਹਿਲੇ ਪੜਾਅ ’ਚ ਉਨ੍ਹਾਂ ਵਾਰਡਾਂ ਨੂੰ ਕਲੀਅਰ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਥੇ ਇਕ ਹੀ ਦਾਅਵੇਦਾਰ ਵੱਲੋਂ ਟਿਕਟ ਲਈ ਅਪਲਾਈ ਕੀਤਾ ਗਿਆ ਹੈ ਜਾਂ ਸਾਬਕਾ ਕੌਂਸਲਰਾਂ ਦੀ ਸਥਿਤੀ ਕਾਫੀ ਮਜ਼ਬੂਤ ਹੈ। ਜਿੱਥੇ ਇਕ ਤੋਂ ਜ਼ਿਆਦਾ ਮਜ਼ਬੂਤ ਦਾਅਵੇਦਾਰ ਹਨ, ਉਸ ਮਾਮਲੇ ’ਚ ਉਨ੍ਹਾਂ ਦੇ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹਲਕਾ ਇੰਚਾਰਜ ਦੀ ਸਿਫਾਰਿਸ਼ ਨੂੰ ਵੀ ਧਿਆਨ ’ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹਲਕਾ ਆਤਮ ਨਗਰ ਅਤੇ ਸਾਊਥ ਵਿਚ ਵੀ ਸਭ ਤੋਂ ਪਹਿਲਾਂ ਬੈਂਸ ਗਰੁੱਪ ਅਤੇ ਕਾਂਗਰਸ ਦੇ ਪੁਰਾਣੇ ਮਜ਼ਬੂਤ ਸਥਿਤੀ ਵਾਲੇ ਸਾਬਕਾ ਕੌਂਸਲਰਾਂ ਦਾ ਨਾਂ ਫਾਈਨਲ ਕਰਲ ਦਾ ਫਾਰਮੂਲਾ ਵਰਤਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਜ਼ਿਲ੍ਹਾ ਕਾਂਗਰਸ ਪ੍ਰਧਾਨ, ਸੰਜੇ ਤਲਵਾੜ ਨੇ ਕਿਹਾ ਕਿ ਕਾਂਗਰਸ ਵੱਲੋਂ ਨਗਰ ਨਿਗਮ ਚੋਣਾਂ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਪਹਿਲੀ ਲਿਸਟ ਸੋਮਵਾਰ ਨੂੰ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਲਈ ਸਕ੍ਰੀਨਿੰਗ ਕਮੇਟੀ ਦੀ ਬੈਠਕ ਹੋ ਗਈ ਹੈ। ਇਸ ਦੌਰਾਨ ਸਾਰੇ ਦਾਅਵੇਦਾਰਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ। ਇਸ ਸਬੰਧ ’ਚ ਰਿਪੋਰਟ ਬਣਾ ਕੇ ਹਾਈਕਮਾਨ ਨੂੰ ਭੇਜ ਦਿੱਤੀ ਗਈ ਹੈ ਅਤੇ ਜਿੱਤਣ ਦੀ ਸਮਰੱਥਾ ਦੇ ਆਧਾਰ ’ਤੇ ਟਿਕਟ ਦੇਣ ਦਾ ਫ਼ੈਸਲਾ ਕੀਤਾ ਜਾਵੇਗਾ ਅਤੇ ਇਹ ਵੀ ਧਿਆਨ ’ਚ ਰੱਖਿਆ ਜਾਵੇਗਾ ਕਿ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਗਰਾਊਂਡ ਲੈਵਲ ’ਤੇ ਕੋਈ ਗੁੱਟਬਾਜ਼ੀ ਦੇਖਣ ਨੂੰ ਨਾ ਮਿਲੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਮੰਜੀ ਸਾਹਿਬ ਨੇੜੇ ਵਾਪਰਿਆ ਦਰਦਨਾਕ ਹਾਦਸਾ, 1 ਦੀ ਗਈ ਜਾਨ
NEXT STORY