ਸਾਹਨੇਵਾਲ (ਜਗਰੂਪ)- ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ’ਚ ਭਾਵੇਂ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਕੋਈ ਵੀ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ ਪਰ ਉਸ ਦੇ ਬਾਵਜੂਦ ਪ੍ਰਧਾਨਗੀ ਦੇ ਚਾਹਵਾਨ ਆਗੂ ਜੋੜ-ਤੋੜ ’ਚ ਜੁਟੇ ਦੱਸੇ ਜਾ ਰਹੇ ਹਨ। ਜੇਕਰ ਨਗਰ ਕੌਂਸਲ ਸਾਹਨੇਵਾਲ ਦੀ ਗੱਲ ਕੀਤੀ ਜਾਵੇ ਤਾਂ ਕਸਬੇ ਅੰਦਰ 8 ਕੌਂਸਲਰ ਆਮ ਆਦਮੀ ਪਾਰਟੀ, 6 ਕੌਂਸਲਰ ਕਾਂਗਰਸ ਅਤੇ 1 ਕੌਂਸਲਰ ਅਕਾਲੀ ਦਲ ਦਾ ਜਿੱਤਿਆ ਹੈ। ਕਾਂਗਰਸ ਦੇ 6 ਕੌਂਸਲਰ ਅਕਾਲੀ ਦਲ ਦੇ ਇਕ ਕੌਂਸਲਰ ਨਾਲ ਮਿਲ ਕੇ ਪ੍ਰਧਾਨਗੀ ਦੀ ਚੋਣ ਮੌਕੇ ਕੋਈ ਨਵੀਂ ਖੇਡ ਖੇਡਣ ਦੀ ਤਿਆਰੀ ’ਚ ਦੱਸੇ ਜਾ ਰਹੇ ਹਨ।
ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦਾ ਇਕ ਆਗੂ ਆਪਣੀ ਪਤਨੀ ਨੂੰ ਪ੍ਰਧਾਨ ਬਣਾਉਣ ਲਈ ਜੋੜ-ਤੋੜ ’ਚ ਲੱਗ ਚੁੱਕਿਆ ਹੈ। ਉਸ ਵੱਲੋਂ ਕਾਂਗਰਸ ਦੇ ਕੌਂਸਲਰਾਂ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੇ ਕੌਂਸਲਰ ਕੋਈ ਟਾਲਮਟੋਲ ਕਰਦੇ ਹਨ ਤਾਂ ਉਹ ਕਾਂਗਰਸ ਦੇ ਕੌਂਸਲਰਾਂ ਦੀ ਮਦਦ ਨਾਲ ਆਪਣੀ ਪਤਨੀ ਨੂੰ ਪ੍ਰਧਾਨ ਬਣਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ! ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਇੱਥੇ ਦੱਸ ਦਈਏ ਕਿ ਇਸੇ ਆਗੂ ਦੀ ਇਕ ਸੱਜੀ ਬਾਂਹ ਮੰਨਿਆ ਜਾਂਦਾ ਨੌਜਵਾਨ ਕਾਂਗਰਸ ਪਾਰਟੀ ਦੀ ਟਿਕਟ ਤੋਂ ਕੌਂਸਲਰ ਜਿੱਤਿਆ ਹੋਇਆ ਹੈ। ਇਸ ਦੇ ਨਾਲ ਹੀ 3 ਹੋਰ ਕਾਂਗਰਸ ਦੇ ਕੌਂਸਲਰ ਇਸੇ ਆਗੂ ਲਈ ਦਮ ਭਰਦੇ ਦੱਸੇ ਜਾ ਰਹੇ ਹਨ।
ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਦਾ ਨੋਟੀਫਕੇਸ਼ਨ ਕਿਸ ਕੈਟਾਗਰੀ ਦਾ ਪ੍ਰਧਾਨ ਬਣਾਉਣ ਦਾ ਐਲਾਨ ਕਰਦਾ ਹੈ। ਇਹ ਵੀ ਪਤਾ ਲੱਗ ਜਾਵੇਗਾ ਕਿ ਕਿਹੜਾ ਆਗੂ ਆਪਣੀ ਪਤਨੀ ਨੂੰ ਪ੍ਰਧਾਨ ਬਣਾਉਂਦਾ ਜਾਂ ਕੋਈ ਕੌਂਸਲਰ ਆਪ ਹੀ ਪ੍ਰਧਾਨ ਬਣ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ! 12 ਦਿਨਾਂ ਤੱਕ ਫਸੀਆਂ ਰਹੀਆਂ ਜ਼ਿੰਦਗੀਆਂ
NEXT STORY