ਸਮਾਣਾ (ਦਰਦ) : ਪਿੰਡ ਪਹਾੜਪੁਰ ਦੇ ਮੌਜੂਦਾ ਪੰਚ ਤੇ ਕਾਂਗਰਸੀ ਨੇਤਾ ਧਰਮ ਸਿੰਘ ਪਹਾੜਪੁਰ 'ਤੇ ਪਿੰਡ ਦੇ ਹੀ ਪੰਜ ਵਿਅਕਤੀਆਂ ਵੱਲੋਂ ਹਮਲਾ ਕਰਨ ਦੇ ਦੋਸ਼ ਵਿਚ ਸਦਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਕਾਂਗਰਸੀ ਨੇਤਾ ਧਰਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਟਿਆਲਾ ਤੋਂ ਆਪਣੀ ਕਾਰ ਵਿਚ ਵਾਪਸੀ ਦੌਰਾਨ ਪਹਿਲਾਂ ਤੋਂ ਹੀ ਰਸਤਾ ਰੋਕ ਕੇ ਖੜ੍ਹੇ ਪਿੰਡ ਦੇ ਹੀ ਪੰਜ ਵਿਅਕਤੀਆਂ ਵੱਲੋਂ ਉਸ 'ਤੇ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ ਅਤੇ ਉਸ ਦੀ ਕਾਰ ਦੀ ਵੀ ਭੰਨ-ਤੋੜ ਕੀਤੀ ਪਰ ਕੁਝ ਲੋਕਾਂ ਦੇ ਆ ਜਾਣ ਕਾਰਨ ਦੋਸ਼ੀ ਮੌਕੇ ਤੋਂ ਭਜ ਗਏ।
ਕਾਂਗਰਸੀ ਨੇਤਾ ਅਨੁਸਾਰ ਕੁੱਝ ਲੋਕਾਂ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ 'ਤੇ ਉਸ ਵਲੋਂ ਮਾਮਲੇ ਦੇ ਖਿਲਾਫ ਕਾਰਵਾਈ ਕਰਨਾ ਹੀ ਹਮਲੇ ਦਾ ਕਾਰਨ ਹੈ। ਇਸ ਸਬੰਧੀ ਥਾਣਾ ਸਦਰ ਪੁਲਸ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਧਰਮ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਗਰੀਬ ਕਿਸਾਨਾਂ ਨਾਲ ਮਜ਼ਾਕ: ਡਾ. ਚੀਮਾ
NEXT STORY