ਲੁਧਿਆਣਾ (ਵਰਮਾ): ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਖੇਤਰ ਹਰਬੰਸਪੁਰਾ ਦੇ ਹਰੇ ਕ੍ਰਿਸ਼ਨ ਚੌਕ ’ਚ ਅੱਧੀ ਰਾਤ ਨੂੰ ਅਣਜਾਣ ਲੋਕਾਂ ਵਲੋਂ ਕਾਂਗਰਸ ਨੇਤਾ ਘਣਸ਼ਿਆਮ ਚੋਪੜਾ ਦੇ ਘਰ ਦੇ ਬਾਹਰ ਅਤੇ ਉਨ੍ਹਾਂ ਦੇ ਮਕਾਨ ਦੀ ਛੱਤ ’ਤੇ ਕੱਚ ਦੇ ਗਿਲਾਸਾਂ ਅਤੇ ਹੋਰ ਕੱਚ ਦੇ ਸਾਮਾਨ ਦੇ ਨਾਲ ਹਮਲਾ ਕਰ ਦਿੱਤਾ। ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਨੂੰ ਸੌਂਦੇ ਹੋਏ ਅਵਾਜ਼ਾਂ ਸੁਣਾਈ ਦੇਣ ਲੱਗੀਆਂ ਤਾਂ ਉਨ੍ਹਾਂ ਨੇ ਉੱਠ ਕੇ ਦੇਖਿਆ ਕਿ ਘਰ ਦੇ ਬਾਹਰ ਅਤੇ ਘਰ ਦੀ ਛੱਤ ’ਤੇ ਕੱਚ ਖਿਲਰਿਆ ਪਿਆ ਸੀ ਤਾਂ ਉਨ੍ਹਾਂ ਘਰ ਦੇ ਬਾਹਰ ਨਿਕਲ ਕੇ ਦੇਖਿਆ ਤਾਂ ਉਨ੍ਹਾਂ ਨੂੰ ਕੋਈ ਦਿਖਾਈ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਉੱਠਾ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕਰੇਨ ’ਤੋਂ ਡਿੱਗਣ ਨਾਲ ਮੌਤ
ਚੋਪੜਾ ਨੇ ਕਿਹਾ ਕਿ ਜਦੋਂ ਪੁਲਸ ਜਾਂਚ ਕਰ ਰਹੀ ਸੀ ਤਾਂ ਕੱਚ ਦਾ ਗਿਲਾਸ ਉਪਰੋਂ ਫ਼ਿਰ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਡਿੱਗਾ ਤਾਂ ਪੁਲਸ ਨੇ ਨੇੜੇ-ਤੇੜੇ ਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਜਾ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਉੱਥੇ ਕੋਈ ਨਹੀਂ ਮਿਲਿਆ। ਘਰ ਦੇ ਬਾਹਰ ਖੜ੍ਹੀ ਗੁਆਂਢੀ ਦੀ ਕਾਰ ਦਾ ਪਿਛਲਾ ਸ਼ੀਸ਼ਾ ਵੀ ਕੱਚ ਦੇ ਮੋਟੇ ਗਲਾਸ ਲੱਗਣ ਨਾਲ ਟੁੱਟ ਗਿਆ ਸੀ। ਸਵੇਰੇ 11 ਵਜੇ ਦੇ ਕਰੀਬ ਫ਼ਿਰ ਕੱਚ ਦੇ ਗਿਲਾਸ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਡਿੱਗੇ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਉਪਰੋਂ ਕਿਹੜੇ ਵਿਅਕਤੀ ਮੋਟੇ ਕੱਚ ਦੇ ਗਿਲਾਸਾਂ ਨਾਲ ਚੋਪੜਾ ਦੇ ਘਰ ਅਤੇ ਉਨ੍ਹਾਂ ਦੇ ਨੇੜੇ-ਤੇੜੇ ਹਮਲਾ ਕਰ ਰਿਹਾ ਹੈ। ਵਿਪਨ ਨੇ ਦੱਸਿਆ ਕਿ ਅਣਜਾਣ ਲੋਕਾਂ ਵਲੋਂ ਜੋ ਹਮਲਾ ਕੀਤਾ ਗਿਆ ਹੈ। ਉਸ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਸਿਰਫ਼ ਉੱਥੇ ਖੜ੍ਹੀ ਹੋਈ ਕਾਰ ਦੀ ਸ਼ੀਸ਼ਾ ਹੀ ਟੁੱਟਿਆ ਹੈ। ਪੁਲਸ ਅਤੇ ਨੇੜੇ-ਤੇੜੇ ਦੇ ਲੋਕਾਂ ਲਈ ਇਹ ਮਾਮਲਾ ਬੁਝਾਰਤ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਸੰਘਰਸ਼ ਦੌਰਾਨ ਪਿੰਡ ਬੁਗਰਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਫ਼ਸੋਸਜਨਕ ਖ਼ਬਰ:ਸੰਘਰਸ਼ ਦੌਰਾਨ ਪਿੰਡ ਬੁਗਰਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ
NEXT STORY