ਸੰਗਰੂਰ (ਬੇਦੀ) : ਸੰਗਰੂਰ ਦੇ ਕਾਂਗਰਸੀ ਨੇਤਾ ਦੇ ਬੇਟੇ ਉੱਪਰ ਇਕ ਦਲਿਤ ਕੁੜੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ਾਂ ਤੋਂ ਬਾਅਦ ਲੜਕੀ ਦੇ ਘਰੋਂ ਚਲੇ ਜਾਣ ਦੇ ਦੁੱਖ 'ਚ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ 'ਤੇ ਰਿਸ਼ਤੇਦਾਰਾਂ ਨੇ ਸੰਗਰੂਰ ਬਰਨਾਲਾ ਹਾਈਵੇ ਤੇ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਕਤ ਕਾਂਗਰਸੀ ਨੇਤਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਮੈਂਬਰੀਂ ਤੋਂ ਬਰਖਾਸਤ ਕੀਤਾ ਜਾਵੇ। ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ''ਚ ਕੋਰੋਨਾ ਦਾ ਕਹਿਰ, 2 ਜੱਜਾਂ ਸਮੇਤ ਅਦਾਲਤੀ ਸਟਾਫ ਕੁਆਰੰਟਾਈਨ, ਦੋ ਆਏ ਪਾਜ਼ੇਟਿਵ
ਮ੍ਰਿਤਕ ਦੀ ਧੀ ਨੇ ਦੱਸਿਆ ਕਿ ਕਾਂਗਰਸੀ ਨੇਤਾ ਜੋ ਕਿ ਕਮਿਸ਼ਨ ਦੇ ਮੈਂਬਰ ਹਨ ਦੇ ਕੋਲ ਉਸਦੀ ਭੈਣ ਕੰਮ ਕਰਦੀ ਸੀ ਅਤੇ ਕਾਂਗਰਸੀ ਨੇਤਾ ਦਾ ਮੁੰਡਾ ਮੇਰੀ ਭੈਣ ਨੂੰ ਵਰਗਲਾ ਕੇ ਕਿੱਧਰੇ ਲੈ ਗਿਆ ਹੈ, ਜਿਸ ਦੇ ਦੁੱਖ 'ਚ ਮੇਰੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਉੱਥੇ ਉਨ੍ਹਾਂ ਦੀ ਸਿਹਤ ਠੀਕ ਸੀ ਪਰ ਇਨ੍ਹਾਂ ਲੋਕਾਂ ਨੇ ਉੱਥੇ ਜਾ ਕੇ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਬਬਲੂ ਨੇ ਕਿਹਾ ਕਿ ਸਾਡੀ ਕੁੜੀ ਨੂੰ ਕਾਂਗਰਸੀ ਨੇਤਾ ਦਾ ਮੁੰਡਾ ਭਜਾ ਕੇ ਲੈ ਗਿਆ ਹੈ, ਅਸੀਂ ਪਹਿਲਾਂ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ ਸੀ ਪਰ ਇਹ ਕਹਿੰਦੇ ਸੀ ਕਿ ਸਾਡੀ ਕਾਂਗਰਸ 'ਚ ਬਹੁਤ ਪਹੁੰਚ ਹੈ ਤੇ ਕਮਿਸ਼ਨ ਦੀ ਮੈਂਬਰ ਹਾਂ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਇਸੇ ਦੇ ਦੁੱਖ 'ਚ ਮੇਰੇ ਪਿਤਾ ਨੇ ਆਤਮ ਹੱਤਿਆ ਕਰ ਲਈ।
ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਉਧਰ ਡੀ. ਐੱਸ. ਪੀ. ਸਤਪਾਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਨੇ ਬੀਤੇ ਦਿਨੀਂ ਜ਼ਹਿਰ ਨਿਗਲ ਲਿਆ ਸੀ ਜਿਸਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਪੂਨਮ ਅਤੇ ਉਸਦੇ ਪਤੀ ਦਰਸ਼ਨ ਸਿੰਘ ਅਤੇ ਤਿੰਨ ਹੋਰਾਂ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਕੁੜੀ-ਮੁੰਡਾ ਭੱਜੇ ਹਨ ਉਨ੍ਹਾਂ ਦੀ ਉਮਰ 22 ਸਾਲ ਅਤੇ 23 ਸਾਲ ਹੈ ਦੋਵੇਂ ਬਾਲਗ ਹਨ।
ਇਹ ਵੀ ਪੜ੍ਹੋ : ਪੰਜਾਬ ''ਚ ਜਿੰਮ ਖੋਲ੍ਹੇ ਜਾਣ ''ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਆਲਮੀ ਵਾਤਾਵਰਣ ਦਿਹਾੜਾ: ਜੀਵ ਵਿਭਿੰਨਤਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਅਸੰਭਵ
NEXT STORY