ਗੁਰੂਹਰਸਹਾਏ (ਆਵਲਾ): ਇਲਾਕੇ ਦੇ 2 ਸੀਨੀਅਰ ਕਾਂਗਰਸੀ ਲੀਡਰਾਂ ਦੇ ਆਪਸ 'ਚ ਭਿੜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਸਾਬਕਾ ਨਗਰ ਕੌਂਸਲਰ ਅਤੇ ਇਕ ਕਿਸੇ ਪਿੰਡ ਦਾ ਮੌਜੂਦਾ ਸਰਪੰਚ ਹਨ। ਇਨ੍ਹਾਂ ਦੋਵੇਂ ਕਾਂਗਰਸੀ ਲੀਡਰਾਂ ਦੀ ਲ਼ੜਾਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਾਣਕਾਰੀ ਮੁਤਾਬਕ ਰੇਲਵੇ ਪੁਲ ਦੇ ਨਾਲ ਅਤੇ ਦਾਣਾ ਮੰਡੀ ਦੇ ਗੇਟ ਨੰਬਰ 1 ਦੇ ਬਿਲਕੁੱਲ ਸਾਹਮਣੇ ਬਣੀ ਮਾਰਕਿਟ 'ਚ ਇਕ ਕਾਂਗਰਸੀ ਲੀਡਰ ਦੀ ਦੁਕਾਨ ਨੂੰ ਤੋੜ ਦਿੱਤਾ ਅਤੇ ਉਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਸ ਗੱਲ ਦਾ ਪਤਾ ਦੁਕਾਨ ਵਾਲਿਆਂ ਨੂੰ ਲੱਗਾ ਤਾਂ ਉਹ ਉੱਥੇ ਪਹੁੰਚੇ ਅਤੇ ਉਸ ਨੇ ਆਪਣੀ ਦੁਕਾਨ ਨੂੰ ਤੋੜਣ ਵਾਲੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਹ ਨਹੀਂ ਰੁਕੇ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ 'ਚ ਆਪਸ 'ਚ ਹੱਥੋਪਾਈ ਹੋ ਗਈ ਅਤੇ ਖੂਬ ਗਾਲੀ-ਗਲੋਚ ਹੋਈ।
ਇਹ ਵੀ ਪੜ੍ਹੋ: FCRA ਦੇ ਫ਼ੈਸਲੇ ਰਾਹੀਂ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ: ਬੀਬਾ ਬਾਦਲ
ਸਾਬਕਾ ਨਗਰ ਕੌਂਸਲ ਅਤੇ ਇਲਾਕੇ ਦੇ ਕਿਸੇ ਪਿੰਡ ਦੇ ਮੌਜੂਦ ਸਰਪੰਚ 'ਚ ਖੂਬ ਗਾਲੀ-ਗਲੋਚ ਹੋਈ ਅਤੇ ਦੋਵਾਂ ਧਿਰਾਂ 'ਚ ਖੂਬ ਲੜਾਈ ਹੋਈ। ਲੜਾਈ ਦੌਰਾਨ ਸਰਪੰਚ ਦੇ ਕੱਪੜੇ ਵੀ ਫੱਟ ਗਏ। ਦੋਵਾਂ ਧਿਰਾਂ 'ਚ ਹੋ ਰਹੀ ਲੜਾਈ ਦੀ ਕਿਸੇ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜਦੋਂ ਦੋਵੇਂ ਧਿਰਾਂ 'ਚ ਲੜਾਈ ਹੋ ਰਹੀ ਸੀ ਤਾਂ ਉੱਥੇ ਕਈ ਪੁਲਸ ਵਾਲੇ ਵੀ ਮੌਜੂਦ ਸੀ। ਉਹ ਪੁਲਸ ਵਾਲੇ ਕੌਣ ਸਨ ਅਤੇ ਕਿਸੇ ਦੇ ਨਾਲ ਆਏ ਸਨ। ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ। ਜੇਕਰ ਲੜਾਈ ਦੌਰਾਨ ਕਈ ਪੁਲਸ ਵਾਲੇ ਉੱਥੇ ਮੌਕੇ 'ਤੇ ਮੌਜੂਦ ਸਨ ਤਾਂ ਪਹਿਲਾਂ ਤੋਂ ਤਿਆਰ ਕੀਤੀ ਹੋਈ ਯੋਜਨਾ ਤਾਂ ਨਹੀਂ ਸੀ।
ਇਹ ਵੀ ਪੜ੍ਹੋ: ਥਾਣੇ ਦੇ ਘਿਰਾਓ ਮਗਰੋਂ ਧਰਮਸੋਤ ਦੀ ਰਿਹਾਇਸ਼ ਬਾਹਰ 'ਆਪ' ਨੇ ਮੁੜ ਲਾਇਆ ਧਰਨਾ,ਕੀਤੀ ਇਹ ਮੰਗ
ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸ਼ਹਿਰ ਦੀ ਦਾਣਾ ਮੰਡੀ ਦੇ ਗੇਟ ਨੰਬਰ ਇਕ ਦੇ ਬਾਹਰ ਬਣੀ ਮਾਰਕਿਟ ਜਿੱਥੇ ਪਿਛਲੇ ਕਈ ਸਾਲਾਂ ਤੋਂ ਕਈ ਲੋਕਾਂ ਨੇ ਗੈਰ ਕਾਨੂੰਨੀ ਕਬਜ਼ੇ ਕੀਤੇ ਗਏ ਹਨ। ਅਜਿਹਾ ਲੋਕਾਂ ਨੂੰ ਸੁਣਨ ਨੂੰ ਮਿਲ ਰਿਹਾ ਹੈ। ਲੋਕਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਸ਼ਾਸਨ ਜਿੱਥੇ ਕਿਸੇ ਦੇ ਖ਼ਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹੈ ਜੇਕਰ ਇੱਥੇ ਬਣੀ ਮਾਰਕਿਟ ਦੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਕੀਤੀ ਜਾਵੇ ਤਾਂ ਇੱਥੇ ਕਈ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਸਾਹਮਣੇ ਆਵੇਗਾ। ਕੀ ਇੱਥੇ ਹੋਏ ਕਬਜ਼ਿਆਂ ਦੀ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਜਾਣਬੁੱਝ ਕੇ ਉਹ ਆਪਣੀ ਅੱਖਾਂ ਬੰਦ ਕਰ ਰਿਹਾ ਹੈ। ਦੋਵੇਂ ਸੀਨੀਅਰ ਕਾਂਗਰਸੀ ਲੀਡਰਾਂ ਦੀ ਹੋਈ ਲੜਾਈ ਦੀ ਚਰਚਾ ਸ਼ਹਿਰ 'ਚ ਖੂਬ ਹੋ ਰਹੀ ਹੈ।
ਇਹ ਵੀ ਪੜ੍ਹੋ: ਘਰ 'ਚ ਇਕੱਲੀ ਦੇਖ 2 ਨੌਜਵਾਨਾਂ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ, ਬੱਚਿਆਂ ਨੂੰ ਜਾਨੋਂ-ਮਾਰਨ ਦੀ ਦਿੱਤੀ ਧਮਕੀ
ਸੁਮੇਧ ਸੈਣੀ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਨੂੰ ਚਿੱਠੀ, ਕਮਿਸ਼ਨ ਬਿਠਾਉਣ ਦੀ ਕੀਤੀ ਮੰਗ
NEXT STORY