ਨਾਭਾ (ਰਾਹੁਲ ਖੁਰਾਣਾ): 64 ਕਰੋੜ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਆਪ ਆਗੂਆਂ ਨੂੰ ਪੁਲਸ ਨੇ ਜ਼ਬਰਦਸਤੀ ਚੁੱਕ ਕੇ ਉਨ੍ਹਾਂ ਨੂੰ ਥਾਣਾ ਕੋਤਵਾਲੀ ਵਿਖੇ ਨਜ਼ਰਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਐੱਮ.ਐੱਲ.ਏ. ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਨਾਭਾ ਕੋਤਵਾਲੀ ਦਾ ਘਿਰਾਓ ਕਰਕੇ ਆਪ ਆਗੂਆਂ ਨੂੰ ਪੁਲਸ ਦੇ ਚੁੰਗਲ 'ਚੋਂ ਛੁਡਾ ਲਿਆ ਅਤੇ ਫਿਰ ਦੁਬਾਰਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਪ੍ਰੋਫੈਸਰ ਬਲਜਿੰਦਰ ਕੌਰ ਖ਼ੁਦ ਆਪ ਸਾਰੀ ਰਾਤ ਧਰਨੇ ਤੇ ਬੈਠੇ ਰਹੇ ਪਰ ਹੈਰਾਨੀ ਦੀ ਗੱਲ ਤਾਂ ਉਦੋਂ ਵੇਖਣ ਨੂੰ ਮਿਲੀ ਜਦੋਂ ਆਪ ਆਗੂ ਤੇ ਪ੍ਰੋਫੈਸਰ ਬਲਜਿੰਦਰ ਕੌਰ ਬਿਨਾਂ ਲਾਈਟ ਬਿਨਾਂ ਪੱਖੇ ਤੋਂ ਹਨੇਰੇ 'ਚ ਹੀ ਪੰਜਾਬ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਇਸ ਮੌਕੇ ਤੇ ਐੱਮ.ਐੱਲ.ਏ. ਪ੍ਰੋਫੈਸਰ ਬਲਜਿੰਦਰ ਕੌਰ ਨੇ ਮੰਗ ਕੀਤੀ ਅਸੀਂ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਧਰਮਸੋਤ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੂੰ ਧਰਮਸੋਤ ਨੂੰ ਸਲਾਖ਼ਾ ਪਿੱਛੇ ਪਹੁੰਚਾਉਣਾ ਚਾਹੀਦਾ ਸੀ ਉਲਟਾ ਸਰਕਾਰ ਹੀ ਆਪ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਤੇ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ: ਆਈ.ਜੀ.ਕੁੰਵਰ ਵਿਜੇ ਪ੍ਰਤਾਪ ਸਿੰਘ ਅਦਾਲਤ 'ਚ ਨਿੱਜੀ ਤੌਰ 'ਤੇ ਹੋਏ ਪੇਸ਼
ਇਸ ਮੌਕੇ ਤੇ ਆਪ ਪਾਰਟੀ ਪੰਜਾਬ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰ ਨੇ ਕਿਹਾ ਕਿ ਪੁਲਸ ਜਿੰਨੇ ਵੀ ਸਾਡੇ ਆਗੂਆਂ ਤੇ ਪਰਚੇ ਕਰ ਲਵੇ ਪਰ 'ਆਪ' ਪਾਰਟੀ ਪਿੱਛੇ ਨਹੀਂ ਹਟੇਗੀ ਅਤੇ ਧਰਮਸੋਤ ਨੂੰ ਬਰਖ਼ਾਸਤ ਕਰਵਾ ਕੇ ਅਤੇ ਬੱਚਿਆਂ ਦੇ ਵਜ਼ੀਫ਼ੇ ਦਿਵਾ ਕੇ ਹਟਾਂਗੇ ।ਇਸ ਸਬੰਧੀ ਆਪ ਆਗੂ ਜੱਸੀ ਸੋਹੀਆਂ ਵਾਲਾ ਅਤੇ ਵਰਿੰਦਰ ਬਿੱਟੂ ਨੇ ਕਿਹਾ ਕਿ ਪੁਲਸ ਨੇ ਸਾਡੇ ਤੇ ਦੋ ਵਾਰੀ ਪਰਚੇ ਦਰਜ ਕਰ ਦਿੱਤੇ ਹਨ ਅਤੇ ਅੱਜ ਸਾਨੂੰ ਫੜ੍ਹ ਕੇ ਜ਼ਬਰੀ ਥਾਣਾ ਕੋਤਵਾਲੀ 'ਚ ਕਰੋਨਾ ਟੈਸਟ ਦੇ ਬਹਾਨੇ ਲੈ ਗਏ ਪਰ ਅਸੀਂ ਪਿੱਛੇ ਨਹੀਂ ਹਟਾਗੇ। ਪੁਲਸ ਸਾਡੇ ਤੇ ਜਿੰਨਾਂ ਵੀ ਤਸ਼ੱਦਦ ਕਰ ਲਵੇ ਪਰ ਅਸੀਂ ਪਰਚਿਆਂ ਤੋਂ ਅਤੇ ਨਾ ਹੀ ਸਰਕਾਰ ਤੋਂ ਡਰਦੇ ਹਾਂ ਅਸੀਂ ਇਸ ਲਈ ਦੁਬਾਰਾ ਧਰਨਾ ਲਾਉਣ ਲਈ ਫਿਰ ਮਜਬੂਰ ਹੋਏ ਹਾਂ।
ਇਹ ਵੀ ਪੜ੍ਹੋ: ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਖ਼ਿਲਾਫ਼ ਆਪ ਪਾਰਟੀ ਵਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਅਤੇ ਪੁਲਸ ਵਲੋਂ ਆਪ ਆਗੂਆਂ ਨੂੰ ਚੁੱਕ ਕੇ ਥਾਣੇ 'ਚ ਬੰਦ ਕਰ ਦਿੱਤਾ ਸੀ। ਆਪ ਆਗੂਆਂ ਨੇ ਇਨ੍ਹਾਂ ਨੂੰ ਛੁਡਾ ਕੇ ਦੁਬਾਰਾ ਸਾਰੀ ਰਾਤ ਦਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਅਤੇ ਉਹ ਵੀ ਬਿਨਾਂ ਲਾਈਟ ਬਿਨਾਂ ਪੱਖੇ ਅਤੇ ਮੱਛਰਾਂ ਦੇ ਵਿੱਚ ਧਰਨਾਕਾਰੀ ਪੰਜਾਬ ਸਰਕਾਰ ਦੇ ਖ਼ਿਲਾਫ਼ ਡਟੇ ਰਹੇ ਅਤੇ ਧਰਮਸੋਤ ਦੇ ਅਸਤੀਫੇ ਦੀ ਮੰਗ ਕਰਦੇ ਰਹੇ।
ਇਹ ਵੀ ਪੜ੍ਹੋ: ਘਰ 'ਚ ਇਕੱਲੀ ਦੇਖ 2 ਨੌਜਵਾਨਾਂ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ, ਬੱਚਿਆਂ ਨੂੰ ਜਾਨੋਂ-ਮਾਰਨ ਦੀ ਦਿੱਤੀ ਧਮਕੀ
ਬਹਿਬਲਕਲਾਂ ਗੋਲੀਕਾਂਡ: ਆਈ.ਜੀ.ਕੁੰਵਰ ਵਿਜੇ ਪ੍ਰਤਾਪ ਸਿੰਘ ਅਦਾਲਤ 'ਚ ਨਿੱਜੀ ਤੌਰ 'ਤੇ ਹੋਏ ਪੇਸ਼
NEXT STORY