ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਕਾਂਗਰਸ ਨੇ ਸਰਕਾਰ ਵੱਲੋਂ 25 ਨਵੀਆਂ ਬੁਲੇਟ ਪਰੂਫ਼ ਗੱਡੀਆਂ ਖਰੀਦਣ ਦੇ ਫ਼ੈਸਲੇ 'ਤੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਗੈਂਗਸਟਰ ਗੋਲ਼ੀਆਂ ਚਲਾ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ?

ਪੰਜਾਬ ਸਰਕਾਰ ਵੱਲੋਂ 25 ਨਵੀਆਂ ਬੁਲੇਟ ਪਰੂਫ਼ ਗੱਡੀਆਂ ਖਰੀਦੇ ਜਾਣ ਦੀ ਖ਼ਬਰ ਸਾਂਝੀ ਕਰਦਿਆਂ ਪੰਜਾਬ ਕਾਂਗਰਸ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਖਿਆ ਗਿਆ ਹੈ ਕਿ ਮੰਤਰੀ ਅਤੇ ਅਫ਼ਸਰ ਆਪਣੀ ਸੁਰੱਖਿਆ ਵਿਚ ਹੀ ਵਿਅਸਤ ਹਨ, ਪਰ ਆਮ ਪੰਜਾਬੀ ਕਿੱਥੇ ਜਾਵੇ? 25 ਨਵੀਆਂ ਬੁਲੇਟ ਪਰੂਫ਼ ਗੱਡੀਆਂ ਖਰੀਦੇ ਜਾਣ ਨਾਲ ਪੰਜਾਬ ਸਰਕਾਰ ਕੋਲ VIP ਬੁਲੇਟ ਪਰੂਫ਼ ਗੱਡੀਆਂ ਦੀ ਗਿਣਤੀ 47 ਹੋ ਜਾਵੇਗੀ। ਕਾਂਗਰਸ ਨੇ ਕਿਹਾ ਕਿ ਜਦੋਂ ਸਰਕਾਰ ਖ਼ੁਦ ਡਰ ਵਿਚ ਹੈ ਤੇ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਛੱਡ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਇਹ ਵੀ ਲਿਖਿਆ ਹੈ ਕਿ "ਇਹੀ ਹੈ 'ਆਪ' ਦਾ 'ਕਾਨੂੰਨ ਵਿਵਸਥਾ ਮਾਡਲ'- VIP ਸੁਰੱਖਿਅਤ, ਪੰਜਾਬ ਅਸਰੁੱਖਿਅਤ।"
27 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
NEXT STORY