ਚੰਡੀਗੜ੍ਹ : ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਤੋਂ ਬਾਅਦ ਪ੍ਰਧਾਨ ਤੋਂ ਵਾਂਝੀ ਹੀ ਕਾਂਗਰਸ ਨੂੰ ਇਸ ਹਫ਼ਤੇ ਨਵਾਂ ‘ਕੈਪਟਨ’ ਮਿਲਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ 4-5 ਦਿਨਾਂ ਤੱਕ ਕਾਂਗਰਸੀ ਵਿਧਾਇਕ ਦਲ ਦੇ ਆਗੂ ਅਤੇ ਸੂਬਾ ਪ੍ਰਧਾਨ ’ਤੇ ਫੈ਼ਸਲਾ ਸੁਣਾ ਦਿੱਤਾ ਜਾਵੇਗਾ। ਕਾਂਗਰਸ ਲਈ ਇਹ ਫੈ਼ਸਲਾ ਕਰਨਾ ਸੌਖਾ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕੌਮੀ ਪੱਧਰ ’ਤੇ ਕਾਂਗਰਸ ਦਾ ਬਦਲ ਬਣ ਕੇ ਉੱਭਰੀ ਇਸ ਨੇ ਕਾਂਗਰਸ ਨੂੰ ਚਿੰਤਾ ’ਚ ਪਾ ਦਿੱਤਾ ਹੈ। ਕਾਂਗਰਸ ਨੂੰ ਇਹ ਲੱਗਦਾ ਹੈ ਕਿ ਜੇਕਰ ਭਵਿੱਖ 'ਚ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਇਹ ਫੈ਼ਸਲਾ ਸੋਚ-ਸਮਝ ਕੇ ਕਰਨਾ ਪਵੇਗਾ। ਇਸੇ ਕਾਰਨ ਪਾਰਟੀ ਭਾਰੀ ਦਬਾਅ ਹੋਣ ਦੇ ਬਾਵਜੂਦ ਵੀ ਇਹ ਫੈ਼ਸਲਾ ਕਰਨ ਵਿਚ ਢਿੱਲ ਵਰਤ ਰਹੀਂ ਹੈ। ਕਾਂਗਰਸ ਨੂੰ ਮੁੜ ਪੰਜਾਬ ਦੀ ਸਿਆਸਤ ਵਿਚ ਆਉਣ ਦੀ ਉਮੀਦ ਸੀ ਪਰ ਪਾਰਟੀ ਨੂੰ ਆਪਣੀਆਂ ਗਲਤੀਆਂ ਹੀ ਭਾਰੀ ਪੈ ਗਈਆਂ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਕਬਜ਼ਾ ਲੈਣ ਆਇਆਂ ਨੇ ਚਲਾਈਆਂ ਗੋਲ਼ੀਆਂ, ਸਰਪੰਚ ਸਮੇਤ ਤਿੰਨ ਦੀ ਮੌਤ
ਉਧਰ ਨਵਜੋਤ ਸਿੱਧੂ ਵਲੋਂ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ’ਤੇ ਵੀ ਹਾਈਕਮਾਨ ਦੀ ਨਜ਼ਰ ਟੱਕੀ ਹੋਈ ਹੈ। ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਵਿਚ 10 ਤੋ 12 ਚਿਹਰੇ ਅਜਿਹੇ ਹਨ ਜਿਹੜੇ ਹਰ ਬੈਠਕ ਵਿਚ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ । ਪਾਰਟੀ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਪਾਰਟੀ ਮੁੱਖੀ ਪੁਰਾਣਾ ਕਾਂਗਰਸੀ ਹੀ ਹੋਣਾ ਚਾਹੀਦਾ ਹੈ। ਪਾਰਟੀ ਦੇ 3 ਵਿਧਾਇਕ ਵਿਰੋਧੀ ਧਿਰ ਦੇ ਆਗੂ ਅਤੇ ਸੂਬਾ ਪ੍ਰਧਾਨ ਦੀ ਦੌੜ ਵਿਚ ਹਨ। ਇਸ 'ਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਸ਼ਾਮਲ ਹਨ। ਬਾਜਵਾ ਦੀ ਨਜ਼ਰ ਵਿਰੋਧੀ ਧਿਰ ਦੇ ਆਗੂ ਬਣਨ ’ਤੇ ਹੈ।
ਇਹ ਵੀ ਪੜ੍ਹੋ : ਚੰਡੀਗ਼ੜ੍ਹ ਦੇ ਮਾਮਲੇ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਤੰਜ ਕੱਸਦਿਆਂ ਆਖੀ ਇਹ ਗੱਲ
ਇਸ ਨਾਲ ਅਮਰਿੰਦਰ ਸਿੰਘ ਰਾਜਾ ਵੰੜਿੰਗ ਅਤੇ 3 ਵਾਰ ਦੇ ਸਾਂਸਦ ਰਵਨੀਤ ਬਿੱਟੂ ਵੀ ਪਾਰਟੀ ਪ੍ਰਧਾਨਗੀ ਦੀ ਦੌੜ ਵਿਚ ਦਿਖਾਈ ਦੇ ਰਹੇ ਹਨ। 4 ਵਾਰ ਵਿਧਾਇਕ, 1 ਵਾਰ ਸਾਂਸਦ ਅਤੇ 1 ਵਾਰ ਰਾਜ ਸਭਾ ਮੈਂਬਰ ਬਣਨ ਵਾਲੇ ਬਾਜਵਾ ਵੀ ਵਿਰੋਧੀ ਧਿਰ ਦਾ ਆਗੂ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਜਿਸ ਤਰ੍ਹਾਂ ਵਿਧਾਨ ਸਭਾ ਵਿਚ ਬਾਜਵਾ ਨੇ ਆਪਣੇ-ਆਪ ਨੂੰ ਪੇਸ਼ ਕੀਤਾ ਸੀ ਉਸ ਕਾਰਨ ਪਾਰਟੀ ਉਨ੍ਹਾਂ ਦੇ ਪੱਖ ’ਚ ਜਾ ਰਹੀ ਹੈ। ਬਾਜਵਾ ਨੇ ਵਿਧਾਨ ਸਭਾ ਵਿਚ ਮੂਰਤੀਆਂ ਲਗਾਉਣ ਦੇ ਮਤੇ ਨੂੰ ਲੈ ਕੇ ਮੁੱਖ ਮੰਤਰੀ ’ਤੇ ਸਵਾਲ ਚੁੱਕੇ ਸੀ।
ਇਹ ਵੀ ਪੜ੍ਹੋ : ਹੁਣ ਫਿਰੋਜ਼ਪੁਰ ’ਚ ਚੱਲ੍ਹੀਆਂ ਅੰਨ੍ਹੇਵਾਹ ਗੋਲ਼ੀਆਂ, ਸ਼ਰੇਆਮ ਮੌਤ ਦੇ ਘਾਟ ਉਤਾਰਿਆ ਨੌਜਵਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅੰਮ੍ਰਿਤਸਰ ਵਾਸੀਆਂ ਲਈ ਅਹਿਮ ਖ਼ਬਰ, ਕੇਂਦਰੀ ਮੰਤਰੀ ਗਡਕਰੀ ਨੇ ਪ੍ਰਵਾਨ ਕੀਤੀ ਇਹ ਮੰਗ
NEXT STORY