ਲੁਧਿਆਣਾ (ਰਿੰਕੂ)– ਕਾਂਗਰਸ ਦੀ ਲੀਡਰਸ਼ਿਪ ਵੱਲੋਂ ਇਨ੍ਹਾਂ ਪੰਚਾਇਤ ਚੋਣਾਂ ਤੋਂ ਬਾਅਦ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਚੱਬੇਵਾਲ, ਬਰਨਾਲਾ, ਗੁਰਦਾਸਪੁਰ ਅਤੇ ਗਿੱਦੜਬਾਹਾ ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ, ਜਿਨ੍ਹਾਂ ’ਚ ਉਪ ਚੋਣਾਂ ਹੋਣੀਆਂ ਹਨ।
ਬੇਸ਼ੱਕ ਅਜੇ ਤਰੀਕਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਪੰਜਾਬ ਕਾਂਗਰਸ ਦੇ ਇੰਚਾਰਜ ਯੋਗਿੰਦਰ ਯਾਦਵ ਇਨ੍ਹਾਂ ਦਿਨਾਂ ’ਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਚੰਡੀਗੜ੍ਹ ’ਚ ਬੈਠਕਾਂ ਕਰ ਕੇ ਸੂਬੇ ’ਚ ਪਾਰਟੀ ਦੇ ਮੌਜੂਦਾ ਹਾਲਾਤ ਦੀ ਫੀਡਬੈਕ ਲੈ ਰਹੇ ਹਨ। ਪੰਜਾਬ ਵਿਚ ਕਾਂਗਰਸ ਇਨ੍ਹਾਂ ਚਾਰੇ ਸੀਟਾਂ ’ਤੇ ਪਾਰਟੀ ਦੇ ਮਜ਼ਬੂਤ ਉਮੀਦਵਾਰ ਦੇਣ ਦੀ ਤਿਆਰੀ ਵਿਚ ਹੈ, ਜਿਸ ’ਤੇ ਮੰਥਨ ਜਾਰੀ ਹੈ।
ਉਥੇ ਹਰਿਆਣਾ ’ਚ ਬੀਤੇ ਦਿਨੀਂ ਹੋਈ ਚੋਣ ’ਚ ਕਾਂਗਰਸ ਦੀ ਹਾਰ ਦਾ ਕਾਰਨ ਓਵਰ ਕਾਨਫੀਡੈਂਸ ਵੀ ਕਿਹਾ ਜਾ ਰਿਹਾ ਹੈ। ਉਥੇ ਪਾਰਟੀ ਦੀ ਅੰਦਰੂਨੀ ਧੜੇਬੰਦੀ ਦੀ ਵਜ੍ਹਾ ਨਾਲ ਵੀ ਕਾਂਗਰਸ ਨੂੰ ਹਾਰ ਮਿਲੀ, ਹੁਣ ਇਸ ਦਾ ਅਸਰ ਪੰਜਾਬ ’ਚ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦਾ ਅਨੋਖਾ ਪਿੰਡ, ਜਿੱਥੇ ਪੰਚਾਇਤੀ ਚੋਣਾਂ 'ਚ ਮਾਂ-ਪੁੱਤ ਹੋਣਗੇ ਆਹਮੋ-ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਦੀ ਸਰਦਾਰੀ ਦਾ ਛੁਹਾਰਾ ਰਵਨੀਤ ਬਿੱਟੂ ਦੇ ਮੂੰਹ ਨੂੰ ਕਿਸੇ ਵੀ ਪਲ !
NEXT STORY