ਫਤਿਹਗੜ੍ਹ ਸਾਹਿਬ (ਵਿਪਨ) : ਪੰਜਾਬ ਦੀ ਕੈਪਟਨ ਸਰਕਾਰ ਤੋਂ ਵਿਰੋਧੀ ਜਾਂ ਆਮ ਲੋਕ ਹੀ ਨਹੀਂ, ਕਾਂਗਰਸ ਦੇ ਆਪਣੇ ਸਰਪੰਚ ਵੀ ਡਾਹਢੇ ਦੁਖੀ ਅਤੇ ਨਾਰਾਜ਼ ਹਨ ਅਤੇ ਸਰਪੰਚਾਂ ਦੀ ਇਹ ਨਾਰਾਜ਼ਗੀ ਹੁਣ ਗੁੱਝੀ ਨਹੀਂ ਰਹੀ, ਸਗੋਂ ਜੱਗ ਜ਼ਾਹਿਰ ਹੋਣ ਲੱਗ ਪਈ ਹੈ। ਕੈਪਟਨ ਸਰਕਾਰ ਖਿਲਾਫ ਆਪਣੇ ਗਿਲ੍ਹੇ-ਸ਼ਿਕਵੇ ਲੈ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਰੀਬ 20 ਪਿੰਡਾਂ ਦੇ ਕਾਂਗਰਸੀ ਸਰਪੰਚਾਂ ਨੇ ਮੀਟਿੰਗ ਕੀਤੀ ਅਤੇ ਆਪਣੀ ਸਰਕਾਰ ਦੇ ਖਿਲਾਫ਼ ਧਾਵਾ ਬੋਲਦਿਆਂ ਪੰਚਾਇਤਾਂ ਦੀ ਆਮਦਨ 'ਚੋਂ 30 ਫੀਸਦੀ ਸਰਕਾਰੀ ਕਮਾਈ 'ਚ ਕਟੌਤੀ ਦੇ ਫੈਸਲੇ 'ਤੇ ਭੜਾਸ ਕੱਢੀ।
ਖੁਦ ਨੂੰ ਮਹਿਜ਼ ਰਬੜ ਦੀਆਂ ਮੋਹਰਾਂ ਦੱਸਦੇ ਹੋਏ ਕਾਂਗਰਸੀ ਸਰਪੰਚ ਨੇ ਕਿਹਾ ਕਿ ਉਹ ਤਾਂ ਸਿਰਫ ਹੁਣ ਮੋਹਰਾਂ ਲਾਉਣ ਜੋਗੇ ਰਹਿ ਗਏ ਹਨ। ਆਪਣੀਆਂ ਮੰਗਾਂ ਅਤੇ ਪਰੇਸ਼ਾਨੀਆਂ ਸੰਬੰਧੀ ਸਰਪੰਚਾਂ ਨੇ ਬਲਾਕ ਸਮਿਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ 'ਤੇ ਚੇਅਰਮੈਨ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਕੋਈ ਅਧਿਕਾਰੀ ਇਨ੍ਹਾਂ ਸਰਪੰਚਾਂ ਦੀ ਸੁਣਵਾਈ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਲੰਮੇ ਸਮੇਂ ਬਾਅਦ ਕਾਂਗਰਸ ਦੇ 'ਆਨਲਾਈਨ' ਮੰਚ 'ਤੇ ਗਰਜਣਗੇ ਸਿੱਧੂ, ਨਹੀਂ ਛੱਡਣਗੇ ਕਾਂਗਰਸ
NEXT STORY