ਜਲੰਧਰ — ਪੰਜਾਬ 'ਚ ਵੋਟਾਂ ਦੀ ਗਿਣਤੀ ਚਲ ਰਹੀ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਦੇ ਨਤੀਜੇ ਸ਼ਾਮ ਤਕ ਸਾਫ ਹੋ ਜਾਣਗੇ। ਸ਼ੁਰਆਤੀ ਰੁਝਾਨ 'ਚ ਕਾਂਗਰਸ ਪਾਰਟੀ 60 ਸੀਟਾਂ 'ਤੇ ਅੱਗੇ ਚਲ ਰਹੇ ਹਨ। ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਪੰਜਾਬ 'ਚ 23 ਸੀਟਾਂ 'ਤੇ ਅੱਗੇ ਚਲ ਰਹੇ ਹਨ। ਪੰਜਾਬ 'ਚ 27 ਸਥਾਨਾਂ ਦੇ 54 ਵੋਟ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਪੰਜਾਬ ਦੇ ਚੋਣ ਨਤੀਜਿਆਂ ਤੋਂ ਸੂਬੇ ਦੇ 1145 ਉਮੀਦਵਾਰਾਂ ਦੇ ਸਿਆਸੀ ਭੱਵਿਖ ਦਾ ਫੈਸਲਾ ਹੋ ਜਾਵੇਗਾ।
ਚੋਣਾਂ 'ਚ ਜਨਤਾ ਦਾ ਸਮਰਥਨ ਪਾਉਣ ਲਈ ਸੱਤਾਧਾਰੀ ਅਕਾਲੀ ਦਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਿਆਸਤ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹਨ।
ਪੰਜਾਬ ਦੇ ਸ਼ੁਰੂਆਤੀ ਰੁਝਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਅੱਜ ਇਤਿਹਾਸ ਰਚਨ ਜਾ ਰਿਹਾ ਹੈ। ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ ਪਾਰਟੀ ਦੇ ਤਮਾਮ ਵੱਡੇ ਆਗੂ ਕੇਜਰੀਵਾਲ ਦੇ ਘਰ ਮੌਜੂਦ ਹਨ ਤੇ ਚੋਣਾਂ ਦੇ ਨਤੀਜਿਆਂ 'ਤੇ ਨਜ਼ਰਾਂ ਟਿਕਾਏ ਹੋਏ ਹਨ। ਆਮ ਆਦਮੀ ਪਾਰਟੀ ਪਹਿਲੀ ਵਾਰ ਦਿੱਲੀ ਤੋਂ ਬਾਹਰ ਚੋਣ ਲੜ ਰਹੀ ਹੈ।
ਦਿੜਬਾ ਤੋਂ ਆਪ ਉਮੀਦਵਾਰ ਅੱਗੇ
NEXT STORY