ਪਟਿਆਲਾ,(ਜੋਸਨ, ਰਾਜੇਸ਼)- ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਦੌਰਾਨ ਹਰਿਆਣਾ ਹਿੰਸਾ ਦੀ ਅੱਗ ਵਿਚ ਪੂਰੀ ਤਰ੍ਹਾਂ ਸੜ ਰਿਹਾ ਸੀ। ਉਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਇੱਕ ਤਮਾਸ਼ਬੀਨ ਦੀ ਭੂਮਿਕਾ ਨਿਭਾਅ ਕੇ ਘਰ 'ਚ ਆਰਾਮ ਫਰਮਾ ਰਹੇ ਸਨ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਇਸ ਤਣਾਅ ਦੀ ਘੜੀ ਵਿਚ ਲੋਕਾਂ 'ਚ ਜਾ ਕੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕਰ ਰਹੇ ਸਨ। ਪੁਲਸ ਅਤੇ ਫੌਜੀ ਬਲਾਂ ਕੋਲ ਖੁਦ ਪਹੁੰਚ ਕੇ ਉਨ੍ਹਾਂ ਦਾ ਮਨੋਬਲ ਵਧਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ 'ਤੇ ਦੋਸ਼ ਲਾ ਕੇ ਖੁਦ ਬਚਣਾ ਚਾਹੁੰਦੇ ਹਨ। ਇਹ ਪ੍ਰਗਟਾਵਾ ਅੱਜ ਅਨਾਰਦਾਣਾ ਚੌਕ ਵਿਖੇ ਮਨੋਹਰ ਲਾਲ ਖੱਟੜ ਦਾ ਪੁਤਲਾ ਸਾੜਨ ਉਪਰੰਤ ਪ੍ਰੋਗਰੈਸਿਵ ਪੰਜਾਬ ਸੈੱਲ ਦੇ ਚੇਅਰਮੈਨ ਯੋਗਿੰਦਰ ਸਿੰਘ ਯੋਗੀ ਨੇ ਕੀਤਾ।
ਹਰਿਆਣਾ ਵਿੱਚੋਂ ਹਿੰਸਾ ਦੀ ਚੰਗਿਆੜੀ ਪੰਜਾਬ ਵਿਚ ਆ ਡਿੱਗੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਸ਼ਾਸਨਿਕ ਸੂਝ-ਬੂਝ ਨਾਲ ਪੰਜਾਬ ਦੇ ਮਾਹੌਲ ਨੂੰ ਵਿਗੜਣ ਤੋਂ ਪਹਿਲਾਂ ਹੀ ਸੰਭਾਲ ਲਿਆ। ਇਸ ਗੱਲ ਦੀ ਤਾਰੀਫ ਅੱਜ ਦੇਸ਼-ਵਿਦੇਸ਼ ਵਿਚ ਹੋ ਰਹੀ ਹੈ। ਯੋਗੀ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਦੀ ਸੀ. ਬੀ. ਆਈ. ਜਾਂਚ ਕਰਵਾ ਕੇ ਪੰਚਕੂਲਾ ਤੇ ਹਰਿਆਣਾ ਵਿਚ ਹੋਈ ਹਿੰਸਾ ਦੀ ਸਜ਼ਾ ਮੁੱਖ ਮੰਤਰੀ ਖੱਟੜ ਨੂੰ ਦਿੰਦੇ ਹੋਏ ਉਨ੍ਹਾਂ ਖਿਲਾਫ ਕਤਲ ਦਾ ਪਰਚਾ ਦਰਜ ਕਰੇ ਅਤੇ ਸਲਾਖਾਂ ਪਿੱਛੇ ਸੁੱਟਣ।
ਇਸ ਦੌਰਾਨ ਯੋਗੀ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਸਾਡੇ ਦਰਵੇਸ਼ ਅਤੇ ਅਮਨ-ਪਸੰਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਭੱਦੀ ਸ਼ਬਦਾਵਲੀ ਦੁਬਾਰਾ ਵਰਤੀ ਗਈ ਤਾਂ ਇਸ ਦੇ ਸਖਤ ਨਤੀਜੇ ਭੁਗਤਣੇ ਪੈਣਗੇ। ਅੱਜ ਤਾਂ ਪਟਿਆਲਾ ਵਿਖੇ ਪੁਤਲਾ ਸਾੜਿਆ ਗਿਆ ਹੈ, ਇਸ ਤੋਂ ਬਾਅਦ ਖੱਟੜ ਦੀ ਰਿਹਾਇਸ਼ ਵਿਖੇ ਹਰਿਆਣਾ 'ਚ ਵੀ ਖੱਟੜ ਦੇ ਪੁਤਲੇ ਸਾੜੇ ਜਾਣਗੇ।
ਇਸ ਸਮੇਂ ਉਨ੍ਹਾਂ ਨਾਲ ਕੰਵਲਜੀਤ ਸਿੰਘ ਬਿੰਨੂ, ਪਰਮਜੀਤ ਸਿੰਘ ਮਾਟਾ, ਕੁਲਦੀਪ ਸਿੰਘ ਪ੍ਰਧਾਨ, ਕੌਂਸਲਰ ਹੈਪੀ ਸ਼ਰਮਾ, ਕੌਂਸਲਰ ਰਜਨੀ ਸ਼ਰਮਾ, ਕੌਂਸਲਰ ਵੇਦ ਕਪੂਰ, ਸਦਭਾਵਨਾ ਸੇਵਾ ਸੁਸਾਇਟੀ ਦੇ ਪ੍ਰਧਾਨ ਸ਼ੇਰ ਖਾਨ, ਯੂਥ ਕਾਂਗਰਸੀ ਆਗੂ ਸੂਰਜ ਭਾਟੀਆ, ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਨਿਖਿਲ ਕਾਕਾ, ਜਸਵਿੰਦਰ ਸਿੰਘ, ਠੇਕੇਦਾਰ ਰਾਜੂ ਚੱਢਾ, ਸੈਂਬੀ ਮਾਟਾ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਸੇਵਾਮੁਕਤ ਮੁਲਾਜ਼ਮਾਂ ਦੀ ਕਨਵੈਨਸ਼ਨ 'ਚ ਲੱਗੇ ਸਰਕਾਰ ਵਿਰੋਧੀ ਨਾਅਰੇ
NEXT STORY