Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 31, 2026

    11:40:40 AM

  • pspcl accountant caught red handed taking bribe of rs 15 000

    PSPCL ਦਾ ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...

  • women in drug trafficking

    ਸਮਗਲਿੰਗ 'ਚ ਬੰਦਿਆਂ ਨੂੰ ਪਿੱਛੇ ਛੱਡ ਗਈਆਂ ਜਨਾਨੀਆਂ...

  • kewal singh dhillon interview

    ਸਾਡੀ ਤਿਆਰੀ 117 ਸੀਟਾਂ ਦੀ ਹੈ, ਗੱਠਜੋੜ ਦਾ ਫ਼ੈਸਲਾ...

  • govt cuts windfall tax on petrol diesel atf exports

    ਕੇਂਦਰ ਨੇ ਪੈਟਰੋਲ-ਡੀਜ਼ਲ ਨੂੰ ਲੈ ਕੇ ਕਰ'ਤਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ

BLOG News Punjabi(ਬਲਾਗ)

ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ

  • Edited By Rakesh,
  • Updated: 28 Mar, 2026 04:11 PM
Blog
nayab singh saini s growing acceptance in punjab
  • Share
    • Facebook
    • Tumblr
    • Linkedin
    • Twitter
  • Comment

ਸ਼੍ਰੀ ਨਾਇਬ ਸਿੰਘ ਸੈਣੀ, ਮੁੱਖ ਮੰਤਰੀ ਹਰਿਆਣਾ ਨੂੰ ਦੂਸਰੀ ਵਾਰ ਅਹੁਦਾ ਸੰਭਾਲੇ ਤਕਰੀਬਨ 15 ਮਹੀਨੇ ਹੋ ਗਏ ਹਨ ਅਤੇ ਹਰਿਆਣਾ ਵਿਧਾਨ ਸਭਾ ਵਿਚ, ਉਨ੍ਹਾਂ ਕੋਲ ਵਿੱਤ ਵਿਭਾਗ ਹੋਣ ਕਾਰਨ, ਦੂਸਰਾ ਬਜਟ ਸਿੱਖੀ ਦੀ ਪਛਾਣ ਕੇਸਰੀ ਦਸਤਾਰ ਸਜਾ ਕੇ ਪੇਸ਼ ਕੀਤਾ।

ਸ਼੍ਰੀ ਸੈਣੀ ਨੂੰ ਕਿਸੇ ਵੀ ਅਹੁਦੇ ’ਤੇ ਸੇਵਾ ਮਿਲੀ, ਜਿੰਨਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ, ਆਪਣੇ ਨਰਮ ਸੁਭਾਅ, ਧੀਰਜ ਨਾਲ ਵੱਡੀ ਤੋਂ ਵੱਡੀ ਸਮੱਸਿਆ ਸਮੇਂ ਕਦੇ ਵੀ ਆਪਾ ਨਹੀਂ ਖੋਹਿਆ ਅਤੇ ਉਸਦਾ ਸਰਵ-ਪ੍ਰਵਾਨਿਤ ਹੱਲ ਕੱਢਿਆ। ਸ਼ਾਂਤ ਚਿੱਤ ਤੇ ਚਿਹਰੇ ਉੱਪਰ ਨਿਖਰਦੀ ਮੁਸਕਰਾਹਟ ਵੀ, ਉਨ੍ਹਾਂ ਦਾ ਕੁਦਰਤ ਵੱਲੋਂ ਬਖਸ਼ਿਆ ਅਾਸ਼ੀਰਵਾਦੀ ਗੁਣ ਹੈ, ਜਿਸ ਨਾਲ ਉਹ ਆਪਣੇ ਧੁਰ ਵਿਰੋਧੀ ਨੂੰ ਕਾਇਲ ਕਰ ਲੈਂਦੇ ਹਨ।

ਪਾਰਟੀ ਨੇ ਪੰਜਾਬ, ਰਾਜਸਥਾਨ, ਬਿਹਾਰ, ਦਿੱਲੀ, ਹਿਮਾਚਲ ਵਿਚ ਜ਼ਿੰਮੇਵਾਰੀਆਂ ਲਾਈਆਂ, ਉਹ ਜਿੱਥੇ ਵੀ ਗਏ ਪਾਰਟੀ ਨੂੰ ਬੇਹੱਦ ਸਫਲਤਾ ਮਿਲੀ ਅਤੇ ਰੁਤਬਾ ਜਨਤਾ ਵਿਚ ਹੋਰ ਉੱਚਾ ਹੋ ਗਿਆ।

ਅੱਜ ਇਸ ਦੇਸ਼ ਦੇ ਸੂਬਾਈ ਲੀਡਰ, ਕਿਸੇ ਖਾਸ ਸਮਾਜ ਅਤੇ ਖਿੱਤੇ ਦੇ ਹੋਣ ਕਰਕੇ ਹੀ ਜਾਣੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਆਪਣੇ ਖਿੱਤੇ ਵਿਚ ਪ੍ਰਵਾਣਿਕਤਾ ਹੁੰਦੀ ਹੈ। ਮਿਸਾਲ ਵਜੋਂ ਜਿਸ ਤਰ੍ਹਾਂ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਸਵ. ਸਾਹਿਬ ਸਿੰਘ ਵਰਮਾ, ਪੰਜਾਬ ਦੇ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਮੁੱਖ ਮੰਤਰੀ ਸਵ. ਚੌਧਰੀ ਦੇਵੀ ਲਾਲ ਆਦਿ ਆਪਣੀ ਸਾਦਗੀ ਭਰੀ ਜੀਵਨਸ਼ੈਲੀ ਨਾਲ ਲੋਕਾਂ ਵਿਚ ਘੁਲ-ਮਿਲ ਜਾਂਦੇ ਸਨ, ਰੋਜ਼ਾਨਾ ਤਿੰਨ ਤੋਂ ਚਾਰ ਸੌ ਆਏ ਫਰਿਆਦੀਆਂ ਦੀਆਂ ਮੁਸ਼ਕਲਾਂ ਹੱਲ ਕਰਦੇ ਸਨ।

ਹੁਣ ਅਜੋਕੇ ਸਮੇਂ ਅਜਿਹੇ ਹੀ ਇਕ ਕਾਮਯਾਬ ਮੁੱਖ ਮੰਤਰੀ ਵਜੋਂ ਸ਼੍ਰੀ ਨਾਇਬ ਸਿੰਘ ਸਰਵ ਸਮਾਜ ਵਿਚ ਅਤੇ ਉੱਤਰੀ ਭਾਰਤ ਦੇ ਲੋਕਾਂ ਨਾਲ ਆਪਣੀ ਸਾਂਝ ਬਣਾ ਰਹੇ ਹਨ। ਜਿਸ ਦਿਨ ਵੀ ਆਪਣੀ ਰਿਹਾਇਸ਼, ਕਬੀਰ ਕੁਟੀਆ ਚੰਡੀਗੜ੍ਹ ਵਿਚ ਹੋਣ, ਸਵੇਰੇ 8:30 ਤੋਂ ਰਾਤ ਦੇ 2:00 ਵਜੇ ਤੱਕ ਖਿੜੇ ਮੱਥੇ ਲੋਕਾਂ ਨੂੰ ਮਿਲਦੇ, ਸੰਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਦੇ ਹੱਲ ਲਈ ਦਿਸ਼ਾ-ਨਿਰਦੇਸ਼ ਦੇ ਕੇ ਹੋਈ ਥਕਾਵਟ ਨੂੰ ਦੂਰ ਕਰਦਿਆਂ ਫਿਰ ਅਗਲੇ ਦਿਨ ਦੇ ਰੁਝੇਵਿਆਂ ਲਈ ਤਰੋ-ਤਾਜ਼ਾ ਹੋ ਕੇ ਰੁੱਝ ਜਾਂਦੇ। ਇਸ ਸਾਰੇ ਕੁਝ ਦਾ ਅਸਰ ਇਹ ਹੈ ਕਿ ਹਰਿਆਣਾ ਸਮੇਤ ਪੰਜਾਬ ਦੀ ਜਨਤਾ ਵਿਚ ਉਨ੍ਹਾਂ ਦੀ ਹਰਮਨਪਿਆਰਤਾ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬ ਦੇ ਮਝੈਲ, ਮਲਵਈ, ਦੁਆਬੀਏ, ਪੁਆਧੀ ਜਿੰਨੀ ਅਪਣੱਤ ਲੈ ਕੇ ਉਨ੍ਹਾਂ ਨੂੰ ਮਿਲਣ ਆਉਂਦੇ ਹਨ, ਖੁਸ਼ੀ ਨਾਲ ਪਰਤਦੇ ਅਤੇ ਉਨ੍ਹਾਂ ਦੇ ਚਿਹਰੇ ਦੀ ਪ੍ਰਸੰਨਤਾ ਵੀ ਵੇਖਣ ਵਾਲੀ ਹੁੰਦੀ ਹੈ।

ਮੁੱਖ ਮੰਤਰੀ, ਹਰਿਆਣਾ ਦੇ ਮਿਲਣਸਾਰ ਰਵੱਈਏ ਨੇ ਦੇਸ਼ ਦੇ ਦੂਸਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਲੀਡਰਾਂ ਨੂੰ ਵੀ ਡਰਾਇੰਗ ਰੂਮਾਂ ਤੋਂ ਬਾਹਰ ਨਿਕਲ ਕੇ ਲੋਕਾਂ ਨਾਲ ਆਪਣੀ ਸਾਂਝ ਮਜ਼ਬੂਤ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਇਸ ਸਾਰੇ ਵਰਤਾਰੇ ਦਾ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਵਿਚ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬੀ ਇਸ ਸਮੇਂ ‘ਇਕ ਮੌਕਾ ਦਿਓ’ ਅਤੇ ‘ਬਦਲਾਅ’ ਦੇ ਨਾਅਰਿਆਂ ਤੋਂ ਤੰਗ ਆ ਗਏ ਹਨ। ਹੁਣ ਉਹ ਫਿਰ ਇਕ ਹੋਰ ਬਦਲਾਅ ਦੇ ਮੂਡ ਵਿਚ ਹਨ। ਪੰਜਾਬੀ ਜਨਤਾ ਰਵਾਇਤੀ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਭਾਸ਼ਣਾਂ ਤੋਂ ਤੰਗ ਆ ਕੇ ਨਾਇਬ ਸਿੰਘ ਦੀਆਂ ਵਿਕਾਸ ਬਾਰੇ ਦਲੀਲਾਂ ਰਾਹੀਂ ਹਾਂਪੱਖੀ ਹੁੰਗਾਰਾ ਭਰ ਰਹੀ ਹੈ। ਪੰਜਾਬ ਸੂਬੇ ਦੇ ਲੋਕ ਹੁਣ ਸੋਚ ਰਹੇ ਹਨ ਕਿ ਕਿਉਂ ਨਾ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਬਿਨਾ ’ਤੇ, ਪੰਜਾਬ ਵਿਚ ਵੀ ਤਜਰਬਾ ਕਰ ਲਿਆ ਜਾਵੇ। ਕੇਂਦਰ ਅਤੇ ਸੂਬਾਈ ਸਰਕਾਰ ਮਿਲ ਕੇ ਨੌਜਵਾਨਾਂ ਦੀ ਬੇਰੁਜ਼ਗਾਰੀ, ਨਸ਼ਿਆਂ ਦਾ ਛੇਵਾਂ ਦਰਿਆ, ਕਿਸਾਨੀ ਕਰਜ਼ੇ, ਇੰਡਸਟਰੀ ਦਾ ਪਲਾਇਨ, ਲੁਧਿਆਣਾ ਦੀ ਹੌਜ਼ਰੀ ਅਤੇ ਸਾਈਕਲ ਉਦਯੋਗ, ਜਲੰਧਰ ਦੇ ਸਪੋਰਟਸ ਸਾਮਾਨ ਦੇ ਕਾਰਖਾਨੇ, ਕੱਚੇ ਦੇਗੀ ਲੋਹੇ ਦੀਆਂ ਬਟਾਲੇ ਦੀਆਂ ਭੱਠੀਆਂ, ਅੰਮ੍ਰਿਤਸਰੀ ਸੂਤੀ ਤੇ ਗਰਮ ਕੱਪੜੇ ਦਾ ਉਦਯੋਗ ਅਤੇ ਸੁੱਕੇ ਮੇਵਿਆਂ ਦੇ ਵਪਾਰਕ ਅਦਾਰੇ ਜਿਸ ਤਰ੍ਹਾਂ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਵਿਚ ਸਥਾਪਿਤ ਹੋ ਰਹੇ ਹਨ, ਉਹ ਪੰਜਾਬ ਵਿਚ ਦੁਬਾਰਾ ਆਉਣ। ਇਸ ਲਈ ਉਨ੍ਹਾਂ ਦਾ ਭਰੋਸਾ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ। ਨਾਇਬ ਸਿੰਘ ਦੇ ਪੁਆਧੀ ਬੋਲੀ, ਸਾਧਾਰਨ ਸ਼ਬਦਾਂ ਤੇ ਠੇਠ ਪੇਂਡੂ ਭਾਸ਼ਾ ਵਿਚ ਦਿੱਤੇ ਭਾਸ਼ਣ, ਜਿਨ੍ਹਾਂ ਵਿਚ ਔਰਤਾਂ ਅਤੇ ਬਜ਼ੁਰਗਾਂ ਲਈ ਪੈਨਸ਼ਨ, ਜ਼ਰੂਰਤਮੰਦਾਂ ਨੂੰ ਆਰਥਿਕ ਸਹਾਇਤਾ, ਹਰ ਪਰਿਵਾਰ ਲਈ ਛੱਤ, ਖਿਡਾਰੀਆਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ, ਸਾਰੀਆਂ ਫਸਲਾਂ ’ਤੇ ਐੱਮ. ਐੱਸ. ਪੀ. ਵਰਗੀਆਂ ਹਰਿਆਣਾ ਮਾਡਲ ਅਨੁਸਰ ਮਿਲਦੀਆਂ ਸਹੂਲਤਾਂ ਨੂੰ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ’ਤੇ ਲਾਗੂ ਕਰਨ ਦਾ ਭਰੋਸਾ, ਲੋਕਾਂ ਨੂੰ ਤਸੱਲੀ ਤੇ ਦਿਲ ਨੂੰ ਛੂਹ ਜਾਣ ਵਾਲੀਆਂ ਯੋਜਨਾਵਾਂ ਦੇ ਐਲਾਨ ਆਦਿ ਸ਼ਾਮਲ ਹੁੰਦੇ ਹਨ, ਪੰਜਾਬੀਆਂ ਦਾ ਭਰੋਸਾ ਜਿੱਤਣ ਦਾ ਕਾਰਨ ਬਣ ਰਹੇ ਹਨ। ਪੰਜਾਬ ਵਿਚ ਤਾਂ ਆਮ ਲੋਕ ਇਹ ਕਹਿ ਰਹੇ ਹਨ ਕਿ ਯਾਰ ਇਹ ਕਿਹੜਾ ਕੁੰਭ ਦਾ ਮੇਲਾ ਹੈ, ਜਿਹੜਾ 12 ਸਾਲ ਬਾਅਦ ਆਉਣਾ ਹੈ, ਪੰਜ ਸਾਲ ਦੀ ਖੇਡ ਹੈ। ਇਕ ਮੌਕਾ ਇਨ੍ਹਾਂ ਨੂੰ ਦਿਓ, ਫੇਰ ਸੋਚ ਲਵਾਂਗੇ। ਪੰਜਾਬ ਇਸ ਸਮੇਂ ਲੱਖਾਂ-ਕਰੋੜਾਂ ਦੇ ਕਰਜ਼ਿਆਂ ਅਤੇ ਲਾਅ ਐਂਡ ਆਰਡਰ ਦੀ ਭਿਆਨਕ ਅਤੇ ਡਰਾਵਣੀ ਸਥਿਤੀ ਵਿਚੋਂ ਲੰਘ ਰਿਹਾ ਹੈ। ਜਿਸ ਤਰ੍ਹਾਂ ਝੂਠੇ ਪੁਲਸ ਮੁਕਾਬਲੇ, ਗੈਂਗਸਟਰ ਕਲਚਰ, ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੀ ਵਾਪਸੀ ਅਤੇ ਉਨ੍ਹਾਂ ਦੀ ਸਥਾਪਤੀ ਨੂੰ ਲੈ ਕੇ ਸਮੱਸਿਆਵਾਂ ਮੂੰਹ ਅੱਡੀ ਬੈਠੀਆਂ ਹਨ, ਇਹ ਅਤੀ ਸੰਵੇਦਨਸ਼ੀਲ ਮਸਲੇ ਹਨ।

ਇਕ ਹੋਰ ਚਿੰਤਾਜਨਕ ਵਿਸ਼ਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਵੱਲੋਂ ਆਪਣੇ ਖੂਨ ਨਾਲ ਸਿਰਜੇ ਹਿੰਦ ਸਮਾਚਾਰ ਪ੍ਰਕਾਸ਼ਨ ਸਮੂਹ (ਪੰਜਾਬ ਕੇਸਰੀ ਹਿੰਦੀ, ਜਗ ਬਾਣੀ ਪੰਜਾਬੀ, ਉਰਦੂ ਦੀ ਹਿੰਦ ਸਮਾਚਾਰ) ਨਾਲ ਜਿਸ ਤਰ੍ਹਾਂ ਤੁਗਲਕੀ ਫਰਮਾਨ ਜਾਰੀ ਕਰ ਕੇ ਉਸ ਨੂੰ ਬਰਬਾਦ ਕਰਨ ਤੇ ਉਸ ਨਿਰਪੱਖ ਪ੍ਰਕਾਸ਼ਨ ਦੀ ਜ਼ੁਬਾਨ ਜਬਰੀ ਬੰਦ ਕਰਾਉਣ ਦੀ ਕੋਝੀ ਸਾਜ਼ਿਸ ਸ. ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਕਰ ਰਹੇ ਹਨ, ਇਹ ਜ਼ੁਲਮ ਦੀ ਸਿਖਰ ਹੈ। ਇਸ ਮੁਸ਼ਕਲ ਸਮੇਂ ਨਾਇਬ ਸਿੰਘ ਨੇ ਖੁਦ ਪ੍ਰਕਾਸ਼ਨ ਸਮੂਹ ਪਰਿਵਾਰ ਨਾਲ ਖੜ੍ਹੇ ਹੋ ਕੇ ਸੂਬਾ ਸਰਕਾਰ ਨੂੰ ਚੈਲੰਜ ਕੀਤਾ ਤੇ ਅਜਿਹਾ ਘਿਨਾਉਣਾ ਜ਼ੁਲਮ ਬੰਦ ਕਰਨ ਦੀ ਆਵਾਜ਼ ਬੁਲੰਦ ਕਰਨ ਦੀ ਜੁਰਅੱਤ ਦਿਖਾਈ ਹੈ। ਇਸ ਸ਼ਹੀਦਾਂ ਦਾ ਪਰਿਵਾਰ ਤਾਂ, ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਨੂੰ ਆਇਰਨ ਲੇਡੀ ਕਹਿ ਕੇ ਵਡਿਆਇਆ ਜਾਂਦਾ ਸੀ, ਉਸਦੇ ਸਾਹਮਣੇ ਵੀ ਐਮਰਜੈਂਸੀ ਸਮੇਂ ਨਹੀਂ ਝੁਕਿਆ। ਉਸ ਸਮੇਂ ਦੀ ਪੰਜਾਬ ਸਰਕਾਰ ਨੇ ਇਸ ਪ੍ਰੈੱਸ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸੀ, ਪਰ ਇਨ੍ਹਾਂ ਨੇ ਟਰੈਕਟਰ ਨਾਲ ਜਨਰੇਟਰ ਚਲਾ ਕੇ ਅਖ਼ਬਾਰਾਂ ਦੀ ਛਪਾਈ ਨੂੰ ਨਿਰੰਤਰ ਜਾਰੀ ਰੱਖਦਿਆਂ ਹਕੂਮਤ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ।

ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਬਾਰਡਰ ਪਾਰ ਤੋਂ ਨਿੱਤ ਨਵੇਂ ਕਾਂਡ ਅਤੇ ਇਧਰ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਹੋ ਰਹੇ ਹਨ। ਉਪਰੋਕਤ ਵਿਸ਼ਿਆਂ ਤੋਂ ਪ੍ਰੇਸ਼ਾਨ ਸਰਵ ਸਮਾਜ ਦੇ ਲੋਕ ਆਪਣੇ ਦਿਲਾਂ ਵਿਚ ਅਮੀਰੀ, ਗਰੀਬੀ, ਬੋਲੀ ਅਤੇ ਇਲਾਕਾ ਵਾਸੀ ਸੋਚ ਤੋਂ ਉਪਰ ਉੱਠ ਕੇ ਸ਼੍ਰੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਪ੍ਰਤੀ ਪਿਆਰ ਵਿਖਾਉਂਦਿਆਂ ਇਸ ਖਿੱਤੇ ਦੇ ਜੁਝਾਰੂ ਨੌਜਵਾਨ ਤੇ ਸੂਝਵਾਨ ਲੋਕਾਂ ਦੇ ਸਰਬਸਾਂਝੇ ਲੀਡਰ ਵਜੋਂ ਪ੍ਰਵਾਣਿਕਤਾ ਦੀ ਮੋਹਰ ਲਗਾਉਣ ਦਾ ਕੰਮ ਕਰ ਰਹੇ ਹਨ।

ਹਰਪਾਲ ਸਿੰਘ ਚੀਕਾ

  • Nayab Singh Saini
  • Growing Acceptance
  • Punjab

‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ ਗਰਮਜ਼ੋਸ਼ੀ ਦੀ ਉਮੀਦ!

NEXT STORY

Stories You May Like

  • iran increased power
    ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ
  • kerala new chief minister v d satheesan
    ਕੇਰਲ ਦੇ ਨਵੇਂ ਮੁੱਖ ਮੰਤਰੀ ਬਣੇ ਵੀ.ਡੀ. ਸਤੀਸ਼ਨ, ਕੈਬਨਿਟ ਦੇ 20 ਮੰਤਰੀਆਂ ਸਣੇ ਚੁੱਕੀ ਸਹੁੰ
  • chief minister  vijay  victim family  talk  tamil nadu
    ਕੁੜੀ ਦੇ ਕਤਲ ਦਾ ਮਾਮਲਾ : ਮੁੱਖ ਮੰਤਰੀ ਵਿਜੇ ਨੇ ਪੀੜਤ ਪਰਿਵਾਰ ਨਾਲ ਕੀਤੀ ਗੱਲਬਾਤ
  • tamil nadu  chief minister  vijay  traffic  convoy
    ਮੁੱਖ ਮੰਤਰੀ ਦੇ ਕਾਫ਼ਲੇ ਲਈ ਨਹੀਂ ਰੋਕਿਆ ਜਾਵੇਗਾ ਟ੍ਰੈਫ਼ਿਕ ! CM ਵਿਜੇ ਨੇ ਖ਼ੁਦ ਕੀਤਾ ਐਲਾਨ
  • former cm bc khanduri  passed away
    ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀ.ਸੀ. ਖੰਡੂਰੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
  • kerala new chief minister vd satish oath
    ਕੇਰਲ ਦੇ ਨਵੇਂ ਮੁੱਖ ਮੰਤਰੀ ਵੀਡੀ ਸਤੀਸ਼ਨ ਅੱਜ ਚੁੱਕਣਗੇ ਸਹੁੰ, ਰਾਹੁਲ ਗਾਂਧੀ ਵੀ ਹੋਣਗੇ ਸ਼ਾਮਲ
  • when students asked questions to mr  sukhu
    ‘ਜਦੋਂ ਸ਼੍ਰੀ ਸੁੱਖੂ-ਹਿਮਾਚਲ ਦੇ ਮੁੱਖ ਮੰਤਰੀ ਤੋਂ’ ਵਿਦਿਆਰਥੀ-ਵਿਦਿਆਰਥਣਾਂ ਨੇ ਪੁੱਛੇ ਸਵਾਲ!
  • punjab haryana high court lawyer firing
    ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ 'ਤੇ ਚਲਾਈਆਂ ਗੋਲੀਆਂ, ਕੁਰਾਲੀ ਬਾਈਪਾਸ ਨੇੜੇ ਹਮਲਾਵਰਾਂ ਨੇ...
  • pspcl accountant caught red handed taking bribe of rs 15 000
    PSPCL ਦਾ ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • father and son attacked with sharp weapons in jalandhar
    ਜਲੰਧਰ 'ਚ ਪੁਰਾਣੀ ਰੰਜਿਸ਼ ਦੇ ਤਹਿਤ ਪਿਓ-ਪੁੱਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • kewal singh dhillon interview
    ਸਾਡੀ ਤਿਆਰੀ 117 ਸੀਟਾਂ ਦੀ ਹੈ, ਗੱਠਜੋੜ ਦਾ ਫ਼ੈਸਲਾ ਹਾਈਕਮਾਂਡ ਦੇ ਹੱਥ : ਕੇਵਲ...
  • police conduct major raid on mobile shop in jalandhar
    ਜਲੰਧਰ 'ਚ ਮੋਬਾਈਲ ਸ਼ਾਪ 'ਤੇ ਪੁਲਸ ਦੀ ਵੱਡੀ ਛਾਪੇਮਾਰੀ, ਕ੍ਰਿਕਟ ਮੈਚਾਂ 'ਤੇ...
  • big revelation in rti activist simranjit murder case main accused arrested
    RTI ਐਕਟੀਵਿਸਟ ਸਿਮਰਨਜੀਤ ਕਤਲ ਮਾਮਲੇ 'ਚ ਵੱਡਾ ਖੁਲਾਸਾ, ਮੁੱਖ ਮੁਲਜ਼ਮ ਗ੍ਰਿਫਤਾਰ...
  • jalandhar s rti activist simranjit singh shot dead
    Big Breaking: ਜਲੰਧਰ ਦੇ RTI ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਮਾਰੀਆਂ ਗੋਲ਼ੀਆਂ
  • heavy rains for 3 days in punjab thunderstorm alert
    ਪੰਜਾਬ 'ਚ 3 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • punjab long powercut on sunday
    ਐਤਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਨਹੀਂ...
Trending
Ek Nazar
river  girl  people  drowned

ਨਦੀ 'ਚ ਡੁੱਬਦੀ ਕੁੜੀ ਨੂੰ ਬਚਾਉਣ ਪਾਣੀ 'ਚ ਉਤਰੇ 5 ਨੌਜਵਾਨ ! ਕੁੜੀ ਤਾਂ ਬਚ...

sbi  recruitment  state bank of india

SBI 'ਚ ਨਿਕਲੀ ਭਰਤੀ ! 93,000 ਤੱਕ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ

rs 3000 for women

ਔਰਤਾਂ ਦੇ ਖਾਤਿਆਂ ’ਚ 3 ਜੂਨ ਨੂੰ ਆਉਣਗੇ 3000 ਰੁਪਏ! CM ਸ਼ੁਭੇਂਦੂ ਨੇ ਕੀਤਾ ਐਲਾਨ

ipl 2026 final rain rule rcb vs gt

ਮੀਂਹ ਕਾਰਨ ਰੱਦ ਹੋ ਗਿਆ IPL ਦਾ ਫਾਈਨਲ ਤਾਂ RCB ਜਾਂ GT 'ਚੋਂ ਕੌਣ ਬਣੇਗਾ...

dk shivakumar elected leader of the legislative party

ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ DK ਸ਼ਿਵਕੁਮਾਰ, ਬਣਨਗੇ ਕਰਨਾਟਕ ਦੇ ਨਵੇਂ CM

the roof of the house collapsed due to rain

ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ...

yograj singh speaks on the web series controversy

"ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...

student attacks teacher with knife  video also posted on social media

ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਹਮਲਾ! ਸੋਸ਼ਲ ਮੀਡੀਆ 'ਤੇ ਵੀ ਪਾਈ ਵੀਡੀਓ

famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

famous bollywood actress rents out luxurious house for rs 1 92 crore

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ,...

divyanka tripathi arrives home with newborn twins

ਨਵਜੰਮੇ ਜੁੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ...

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • unfulfilled promises sikh aspirations and the congress leadership
      ਅਧੂਰੇ ਵਾਅਦੇ : ਸਿੱਖ ਇੱਛਾਵਾਂ ਅਤੇ ਕਾਂਗਰਸ ਲੀਡਰਸ਼ਿਪ
    • onscreen marking should be reconsidered
      ‘ਆਨਸਕ੍ਰੀਨ ਮਾਰਕਿੰਗ ’ਤੇ ਮੁੜ ਵਿਚਾਰ ਕਰਨਾ ਚਾਹੀਦੈ!
    • are prisons becoming hotels for vip criminals
      ਕੀ ਵੀ. ਆਈ. ਪੀ. ਅਪਰਾਧੀਆਂ ਲਈ ਜੇਲਾਂ ਹੋਟਲ ਬਣਦੀਆਂ ਜਾ ਰਹੀਆਂ ਹਨ?
    • discussions and possibility of early assembly elections in punjab
      ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਚਰਚੇ ਅਤੇ ਸੰਭਾਵਨਾ
    • daughters being killed by their own hands
      ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!
    • sharad pawar s suggestion is in the interest of the country
      ਸ਼ਰਦ ਪਵਾਰ ਦਾ ਸੁਝਾਅ ਦੇਸ਼ ਦੇ ਹਿੱਤ ’ਚ ਹੈ
    • the government needs to address the growing frustration among the youth
      ਸਰਕਾਰ ਨੂੰ ਨੌਜਵਾਨਾਂ ’ਚ ਵਧ ਰਹੀ ਨਿਰਾਸ਼ਾ ’ਤੇ ਧਿਆਨ ਦੇਣਾ ਹੋਵੇਗਾ
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • technology empowering tribal communities
      ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ
    • americans are completely fed up with the trump administration
      ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +