ਸੰਗਰੂਰ (ਰਾਜੇਸ਼, ਹਨੀ ਕੋਹਲੀ) — ਪੰਜਾਬ ਸਰਕਾਰ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੀ ਭਲਾਈ ਲਈ ਜਿਥੇ ਜਾਇਦਾਦ ਨਾਲ ਜੁੜੇ ਕਾਨੂੰਨ ਜਲਦ ਹੀ ਲੈ ਕੇ ਆ ਰਹੀ ਹੈ, ਉਥੇ ਹੀ ਪੰਜਾਬ ਦੀ ਵਿਰਾਸਤ ਨਾਲ ਜੋੜਨ ਲਈ 'ਕਨੈਕਟ ਵਿਦ ਯੁਅਰ ਰੂਟਸ' ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਇਸ ਦੇ ਇਲਾਵਾ ਵਿਦੇਸ਼ਾਂ 'ਚ ਭੇਜਣ ਵਾਲੇ ਏਜੰਟਸ 'ਤੇ ਨਕੇਲ ਕੱਸਣ ਦੇ ਲਈ ਵੀ ਪੰਜਾਬ ਸਰਕਾਰ ਜਲਦ ਹੀ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸਰਕਰਾ ਦੇ ਐੱਨ. ਆਰ. ਆਈ. ਮਾਮਲੇ ਦੇ ਪ੍ਰਿੰਸੀਪਲ ਸਕੱਤਰ ਐੱਸ. ਆਰ. ਲਦੜ ਨੇ ਜ਼ਿਲਾ ਸੰਗਰੂਰ 'ਚ ਕੀਤਾ। ਉਹ ਇਥੇ ਡਾ. ਬੀ. ਆਰ. ਅੰਬੇਡਕਰ ਸਾਹਿਬ ਜੀ ਦੇ ਪ੍ਰੀ-ਨਿਰਮਾਣ ਦਿਵਸ 'ਤੇ ਆਯੋਜਿਤ ਇਕ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ।
ਜ਼ਿਲਾ ਸੰਗਰੂਰ ਦੇ ਡਾ. ਬੀ. ਆਰ. ਅੰਬੇਡਕਰ ਵੇਲਫੇਅਰ ਐਂਡ ਚੇਰੀਟੇਬਲ ਮੰਚ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਰੂਰ 'ਚ ਡਾ. ਬੀ. ਆਰ. ਅੰਬੇਡਕਰ ਦੇ ਪ੍ਰੀ-ਨਿਰਮਾਣ ਦਿਵਸ 'ਤੇ ਸਤਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਤਸੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਜਾਬ ਸਰਕਾਰ ਦੇ ਐੱਨ. ਆਰ. ਆਈ. ਮਾਮਲੇ ਦੇ ਪ੍ਰਿੰਸੀਪਲ ਸਕੱਤਰ ਐੱਸ. ਆਰ. ਲੱਦੜ ਨੇ ਖਾਸ ਤੌਰ 'ਤੇ ਸ਼ਿਰਕਤ ਤੋਂ ਇਲਾਵਾ ਜ਼ਿਲਾ ਭਰ ਤੋਂ ਸੰਗਤ ਨੇ ਪਹੁੰਚ ਕੇ ਸਮਾਗਮ 'ਚ ਆਪਣੀ ਹਾਜ਼ਰੀ ਲਗਾਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਸੱਕਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੀ ਭਲਾਈ ਤੇ ਉਨ੍ਹਾਂ ਨੂੰ ਪੰਜਾਬ ਨਾਲ ਜੋੜਨ ਦੇ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ, ਜਿਥੇ ਐੱਨ. ਆਰ. ਆਈ. ਪ੍ਰੋਪਰਟੀ ਸੇਫਗਾਰਡ ਐਕਟ ਲਿਆ ਕੇ ਐੱਨ. ਆਰ. ਆਈ. ਲੋਕਾਂ ਦੀ ਸੰਪਤੀ ਨਾਲ ਜੁੜੇ ਮਸਲਿਆਂ ਦੇ ਹੱਲ ਦੀ ਵਿਵਸਥਾ ਹੈ, ਉਥੇ ਹੀ ਅੰਬੇਡਸਮੈਨ ਦੇ ਜ਼ਰੀਏ ਐੱਨ. ਆਰ. ਆਈ. ਲੋਕਾਂ ਦੇ ਮਸਲਿਆਂ ਨੂੰ ਸਮੇਂਬੱਧ ਤਰੀਕੇ ਨਾਲ ਹੱਲ ਕਰਨ ਦੀ ਵੀ ਪੰਜਾਬ ਸਰਕਾਰ ਨੇ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਨੌਜਵਾਨ ਬੱਚਿਆਂ ਦੇ ਲਈ ਵੀ ਪੰਜਾਬ ਸਰਕਾਰ ਨੇ 'ਕਨੈਕਟ ਵਿਦ ਯੁਅਰ ਰੂਟਸ' ਪ੍ਰੋਗਰਾਮ ਚਲਾਇਆ ਹੈ। ਜਿਸ ਦੇ ਜ਼ਰੀਏ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਿਦੇਸ਼ਾਂ 'ਚ ਲੋਕਾਂ ਨੂੰ ਭੇਜਣ ਵਾਲੇ ਨਕਲੀ ਏਜੰਟਾਂ 'ਤੇ ਵੀ ਨਕੇਲ ਕੱਸਣ ਲਈ ਇਕ ਮਹੀਨੇ ਦੇ ਅੰਦਰ ਇਕ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ।
ਉਧਰ ਡਾ. ਬੀ. ਆਰ. ਅੰਬੇਡਕਰ ਵੇਲਫੇਅਰ ਐਂਡ ਚੇਰੀਟੇਬਲ ਮੰਚ ਦੇ ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਪ੍ਰੀ-ਨਿਰਮਾਣ ਮਨਾਉਣ ਦਾ ਮਕਸਦ ਜਿਥੇ ਜਾਤਿ-ਪਾਤਿ ਦੇ ਭੇਦਭਾਵ ਨੂੰ ਖਤਮ ਕਰਨਾ ਹੈ, ਉਥੇ ਲੋਕਾਂ ਨੂੰ ਅੰਬੇਡਕਰ ਸਾਹਿਬ ਦੇ ਦੱਸੇ ਰਸਤੇ 'ਤੇ ਚਲਣ ਦੀ ਪ੍ਰੇਰਣਾ ਦੇਣਾ ਵੀ ਹੈ।
ਕੈਪਟਨ ਸਰਕਾਰ ਨੇ ਪੰਜਾਬ ਦੇ ਸਰਵ ਪੱਖ਼ੀ ਵਿਕਾਸ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ : ਕਥੂਰੀਆਂ
NEXT STORY