ਫਿਲੌਰ (ਭਾਖੜੀ)— ਥਾਣਾ ਇੰਚਾਰਜ ਅਤੇ ਮੁਨਸ਼ੀ ਤੋਂ ਤੰਗ ਆ ਕੇ ਪੁਲਸ ਥਾਣੇ 'ਚ ਆਤਮ ਹੱਤਿਆ ਕਰਨ ਵਾਲੀ ਮਹਿਲਾ ਸਿਪਾਹੀ ਅਮਨਦੀਪ ਕੌਰ ਦੀਆਂ ਸੁਰਖੀਆਂ ਹੁਣ ਤੱਕ ਫਿਕੀਆਂ ਨਹੀਂ ਪਈਆਂ ਸਨ ਕਿ ਬੀਤੇ ਦਿਨੀਂ ਆਈ.ਜੀ. ਦੀ ਸੁਰੱਖਿਆ 'ਚ ਤਾਇਨਾਤ ਸਿਪਾਹੀ ਨੇ ਕੰਟਰੋਲ ਰੂਮ 'ਤੇ ਫੋਨ ਕਰਕੇ ਖਲਬਲੀ ਮਚਾ ਦਿਤੀ ਕਿ ਉਹ ਥਾਣਾ ਇੰਚਾਰਜ ਦੇ ਜ਼ੁਲਮਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਜਾ ਰਿਹਾ ਹੈ। ਜਿਸ ਦੇ ਤੁਰੰਤ ਬਾਅਦ ਹਰਕਤ 'ਚ ਆਏ ਸੀਨੀਅਰ ਪੁਲਸ ਅਧਿਕਾਰੀਆਂ ਉਸਨੂੰ ਸਮਝਾਉਣ ਲਈ ਯਤਨ ਕਰਨ ਲੱਗੇ। ਇਹੀ ਨਹੀਂ ਆਤਮ ਹੱਤਿਆ ਕਰਨ ਉਹ ਨੂਰਮਹਿਲ ਥਾਣੇ ਦੇ ਬਾਹਰ ਪਹੁੰਚ ਗਿਆ ਪਰ ਕਿਸੇ ਕਾਰਨ ਉਹ ਸਫਲ ਨਹੀਂ ਹੋ ਸਕਿਆ।
ਕੰਟਰੋਲ ਰੂਮ 'ਚ ਫੋਨ ਕਰਕੇ ਆਤਮ ਹੱਤਿਆ ਦੀ ਧਮਕੀ ਦੇਣ ਵਾਲੇ ਸਿਪਾਹੀ ਨਿਖਲਪਾਲ ਸਿੰਘ ਨੰਬਰ 1475, ਜੋ ਵਾਸੀ ਫਿਲੌਰ ਤੇ ਇਸ ਸਮੇਂ ਆਈ.ਜੀ ਜੋਨਲ ਦੇ ਘਰ 'ਤੇ ਉਹਨਾਂ ਦੀ ਸੁਰੱਖਿਆ 'ਚ ਤਾਇਨਾਤ ਹੈ, ਨੇ ਪੱਤਰਕਾਰ ਸੰਮੇਲਨ ਦਾ ਆਯੋਜਨ ਕਰਕੇ ਦੱਸਿਆ ਕਿ ਉਹਨਾਂ ਦੇ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਡੇਢ ਸਾਲ ਪਹਿਲਾ ਮੁਲਾਕਾਤ ਹੋਈ, ਜੋ ਅੱਗੇ ਜਾ ਕੇ ਪਿਆਰ 'ਚ ਤਬਦੀਲ ਹੋ ਗਈ। ਦੋਵਾਂ ਨੇ ਇਕ ਦੂਜੇ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਅਤੇ ਨਿਖਲ ਨੇ ਲੜਕੀ ਅਤੇ ਆਪਣੇ ਮਾਤਾ ਪਿਤਾ ਨਾਲ ਵੀ ਮਿਲਵਾ ਦਿਤਾ। ਜਿਸਦੇ ਬਾਅਦ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰ ਨਿਖਲ ਦੇ ਘਰ ਅਕਸਰ ਆਉਣ ਜਾਣ ਲੱਗੇ। ਨਿਖਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਜਦ ਓਕਾਂਰ ਬਰਾੜ ਫਿਲੌਰ ਥਾਣੇ 'ਚ ਇੰਚਾਰਜ ਦੇ ਆਹੁਦੇ 'ਤੇ ਆਇਆ ਤਾਂ ਲੜਕੀ ਨੇ ਦੱਸਿਆ ਕਿ ਰਿਸ਼ਤੇ 'ਚ ਉਸਦਾ ਮਾਸੜ ਲੱਗਦਾ ਹੈ। ਉਸ ਦੇ ਬਾਅਦ ਉਹ ਜਦ ਕਦੇ ਵੀ ਆਪਣੀ ਪ੍ਰੇਮਿਕਾ ਨੂੰ ਫੋਨ ਕਰਦਾ ਤਾਂ ਉਹ ਅਕਸਰ ਅੱਗੋਂ ਕਹਿੰਦੀ ਕਿ ਆਪਣੀ ਭੈਣ ਜਾਂ ਮਾਸੜ ਨਾਲ ਕਿਤੇ ਬਾਹਰ ਘੁੰਮਣ ਜਾ ਰਹੀ ਹੈ। ਜਿਸ 'ਤੇ ਉਸਨੂੰ ਸ਼ੱਕ ਹੋਇਆ ਅਤੇ ਉਸ ਨੇ ਕਿਹਾ ਕਿ ਉਹ ਮਾਸੜ ਨਾਲੋ ਸਬੰਧ ਤੋੜ ਲਵੇ। ਉਸ ਦਿਨ ਤੋਂ ਬਾਅਦ ਹੀ ਉਕਤ ਇੰਚਾਰਜ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਇੰਚਾਰਜ ਨੇ ਉਸ ਨੂੰ ਬੁਲਾ ਕੇ ਕਿਹਾ ਕਿ ਉਹ ਲੜਕੀ ਨਾਲ ਵਿਆਹ ਕਰੇ ਜਦ ਉਸਨੇ ਨਾਂਹ ਕੀਤੀ ਤਾਂ ਅਗਲੇ ਦਿਨ ਲੜਕੀ ਨੂੰ ਫਿਲੌਰ ਥਾਣੇ 'ਚ ਬੁਲਾ ਕੇ ਸ਼ਿਕਾਇਤ ਦੇ ਦਿਤੀ ਕਿ ਨਿਖਲ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਜਦ ਉਸ ਨੂੰ ਬੁਲਾਇਆ ਤਾਂ ਉਹ ਵੀ ਸ਼ਹਿਰ ਦੇ ਇਕ ਕੌਂਸਲਰ ਨੂੰ ਨਾਲ ਲੈ ਕੇ ਇੰਚਾਰਜ ਨੂੰ ਮਿਲਿਆ ਇੰਚਾਰਜ ਫਿਰ ਵੀ ਨਹੀਂ ਹਟਿਆ ਤਾਂ ਉਸ ਨੇ ਡੀ.ਐਸ.ਪੀ ਫਿਲੌਰ ਨਾਲ ਮਿਲ ਕੇ ਕਿਹਾ ਕਿ ਥਾਣਾ ਇੰਚਾਰਜ ਉਸਨੂੰ ਝੂਠੀ ਸ਼ਿਕਾਇਤ ਲੈ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਜਿਸ 'ਤੇ ਡੀ. ਐਸ.ਪੀ ਚੀਮਾ ਨੇ ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਗਿਆਨ ਨੂੰ ਲੜਕੀ ਦੇ ਵਿਰੁਧ 751 ਦੇ ਤਹਿਤ ਮਾਮਲਾ ਦਰਜ ਕਰਨ ਨੂੰ ਕਿਹਾ ਪਰ ਬਰਾੜ ਨੇ ਉਹ ਵੀ ਨਹੀਂ ਹੋਣ ਦਿਤੀ। ਨਿਖਲ ਨੇ ਕਿਹਾ ਕਿ ਇਸ ਸਾਲ ਮਾਰਚ 'ਚ ਉਨ੍ਹਾਂ ਦੇ ਪਿਤਾ ਬਹੁਤ ਬੀਮਾਰ ਹੋ ਗਏ। ਜਿਨ੍ਹਾਂ ਨੂੰ ਦਯਾਨੰਦ ਹਸਪਤਾਲ ਦਾਖਲ ਕਰਵਾਉਣਾ ਪਿਆ ਪਰ ਉਸ ਸਮੇਂ ਵੀ ਇੰਚਾਰਜ ਨੇ ਛੁੱਟੀ ਮਨਜ਼ੂਰ ਨਹੀਂ ਕੀਤੀ, 28 ਮਾਰਚ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ, ਜਿਸ 'ਤੇ ਕੇਵਲ 3 ਦਿਨ ਦੀ ਛੁੱਟੀ ਦਿੱਤੀ ਗਈ। ਕਈ ਵਾਰ ਥਾਣੇ 'ਚ ਥੱਪੜ ਤੱਕ ਜੜ ਜਾਂਦਾ ਸੀ। ਜਿਸ ਤੋਂ ਤੰਗ ਆ ਕੇ ਉਸਨੇ ਇਨਸਾਫ ਲਈ ਗੁਹਾਰ ਲਗਾਈ ਸੀ ਕਿ ਜੇਕਰ ਉਸਨੂੰ ਇਨਸਾਫ ਨਾ ਮਿਲਿਆ ਤਾਂ ਆਤਮ ਹੱਤਿਆ ਕਰੇਗਾ।
ਸਿਪਾਹੀ ਨੇ ਦੱਸਿਆ ਕਿ ਬੀਤੇ ਦਿਨੀ ਉਸ ਦੀ ਮਾਂ ਨੇ 11 ਵਜੇ ਫੋਨ ਕਰਕੇ ਦੱਸਿਆ ਕਿ ਤਿੰਨ ਮੁਲਾਜ਼ਮ ਸਿਵਲ ਵਰਦੀ 'ਚ ਜਬਰਨ ਉਹਨਾਂ ਦੇ ਘਰ ਆਏ ਤਲਾਸ਼ੀ ਲੈਣ ਦੇ ਬਹਾਨੇ ਪੂਰੇ ਘਰ ਦਾ ਸਮਾਨ ਖਿਲਾਰ ਦਿੱਤਾ। ਜਾਂਦੇ ਹੋਏ ਕਹਿ ਗਏ ਕਿ ਨਿਖਲ ਨੂੰ ਕਹੋ ਥਾਣਾ ਇੰਚਾਰਜ ਨੂਰਮਹਿਲ ਦੇ ਕੋਲ ਪੇਸ਼ ਹੋਵੇ। ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਨੇ ਆਤਮ ਹੱਤਿਆ ਕਰਨ ਵਰਗਾ ਕਦਮ ਚੁਕਿਆ। ਉਹ ਪੈਟਰੋਲ ਅਤੇ ਰੱਸੀ ਲੈ ਕੇ ਬਰਾੜ ਦੇ ਥਾਣੇ ਪਹੁੰਚਿਆਂ ਤਾਂ ਮੌਕੇ 'ਤੇ ਉਸਨੂੰ ਐਸ.ਪੀ. ਹੈਡਕਵਾਟਰ ਆਰ. ਐਸ ਚੀਮਾ ਦਾ ਫੋਨ ਆ ਗਿਆ। ਜਿਨ੍ਹਾਂ ਨੇ ਉਸ ਨੂੰ ਭਰੋਸਾ ਦਿਵਾਇਆ, ਤੁਰੰਤ ਮੁਅਤਲ ਉਸ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇ। ਜਦੋਂ ਥਾਣਾ ਇੰਚਾਰਜ ਨੂੰ ਇਸ ਸਬੰਧ 'ਚ ਪੁੱਛਿਆ ਗਿਆ ਤਾਂ ਇੰਚਾਰਜ ਓਂਕਾਰ ਬਰਾੜ ਨੇ ਕਿਹਾ ਕਿ ਸਿਪਾਹੀ ਨਿਖਲ ਉਹਨਾਂ ਦੇ ਵਿਰੁਧ ਗਲਤ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਦਾ ਲੜਕੀ ਅਤੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਅਤੇ ਨਾ ਉਸ ਨੇ ਨਿਖਲ ਦੇ ਘਰ ਪੁਲਸ ਮੁਲਾਜ਼ਮ ਭੇਜੇ।
ਇਸ ਸਬੰਧ 'ਚ ਐਸ.ਪੀ ਹੈੱਡ ਕੁਆਰਟਰ ਆਰ. ਐੱਸ. ਚੀਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਚੁੱਕਿਆ ਹੈ। ਨਿਖਲ ਨੇ ਉਨ੍ਹਾਂ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਸੀ ਕਿ ਬਰਾੜ ਦੇ ਇਸ਼ਾਰੇ 'ਤੇ ਪੁਲਸ ਮੁਲਾਜ਼ਮ ਉਸ ਦੇ ਘਰ ਆ ਕੇ ਉਨ੍ਹਾਂ ਦੀ ਮਾਂ ਨੂੰ ਧਮਕਾ ਕੇ ਜਾ ਰਹੇ ਹਨ। ਉਨ੍ਹਾਂ ਨੇ ਨਿਖਲ ਅਤੇ ਉਹਨਾਂ ਦੀ ਮਾਂ ਨੂੰ ਆਪਣੇ ਨੰਬਰ ਦਿੱਤੇ ਹਨ ਕਿ ਕੋਈ ਵੀ ਪੁਲਸ ਮੁਲਾਜ਼ਮ ਪ੍ਰੇਸ਼ਾਨ ਕਰਨ ਉਹਨਾਂ ਦੇ ਘਰ ਆਵੇ ਤਾਂ ਫੋਨ 'ਤੇ ਗੱਲ ਕਰਵਾਈ ਜਾਵੇ। ਉਨ੍ਹਾਂ ਨੇ ਨਿਖਲ ਅਤੇ ਐਸ. ਐਚ.ਓ ਬਰਾੜ ਦੋਵਾਂ ਨੂੰ ਸੋਮਵਾਰ ਆਪਣੇ ਦਫਤਰ ਬੁਲਾਇਆ ਹੈ। ਜੇਕਰ ਉਸਨੇ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੋਵੇਗੀ ਤਾਂ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ।
ਕੈਪਟਨ ਦੇ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਪੰਜਾਬ ਸਰਕਾਰ ਦੇ ਬੈਂਕ ਹੀ ਸੰਕਟ 'ਚ ਘਿਰੇ
NEXT STORY