ਜਲੰਧਰ, (ਪ੍ਰੀਤ)- ਕਪੂਰਥਲਾ ਤੋਂ ਨਕੋਦਰ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਨਾਲ ਭਰੀ ਗੱਡੀ ਥਾਣਾ ਲਾਂਬੜਾ ਦੀ ਪੁਲਸ ਨੇ ਨਿੱਝਰਾਂ ਅੱਡੇ ਤੋਂ ਕਾਬੂ ਕਰ ਲਈ। ਪੁਲਸ ਨੇ ਨਾਜਾਇਜ਼ ਸ਼ਰਾਬ ਦੀ ਢੁਆਈ ਕਰ ਰਹੇ ਅਕਾਊਂਟੈਂਟ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਨਾਜਾਇਜ਼ ਸ਼ਰਾਬ ਦੇ ਮੁੱਖ ਸਮੱਗਲਰ ਰਵੀ ਵਾਸੀ ਬਸਤੀ ਬਾਵਾ ਖੇਲ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਿੱਝਰਾਂ ਅੱਡੇ 'ਤੇ ਨਾਕਾਬੰਦੀ ਦੌਰਾਨ ਹੋਂਡਾ ਸਿਟੀ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚੋਂ 13 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਐੱਸ. ਐੱਚ. ਓ. ਬਾਲੀ ਨੇ ਦੱਸਿਆ ਕਿ ਕਾਰ ਸਵਾਰ ਜਤਿਨ ਉਰਫ ਜੀਸੂ ਪੁੱਤਰ ਵਿਜੇ ਕੁਮਾਰ ਵਾਸੀ ਰਸੀਲਾ ਨਗਰ ਤੇ ਬਲਵਿੰਦਰ ਉਰਫ ਬਿੰਦਰ ਪੁੱਤਰ ਮਹਿੰਦਰ ਸਿੰਘ ਵਾਸੀ ਧਾਲੀਵਾਲ ਬੇਟ ਕਪੂਰਥਲਾ ਨੂੰ ਕਾਬੂ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਕਾਰ 'ਤੇ ਜਾਅਲੀ ਨੰਬਰ ਲੱਗਾ ਹੋਇਆ ਸੀ। ਮੁਲਜ਼ਮ ਜਤਿਨ ਪੇਸ਼ੇ ਤੋਂ ਅਕਾਊਂਟੈਂਟ ਹੈ ਤੇ ਬਲਵਿੰਦਰ ਨਾਲ ਨਾਜਾਇਜ਼ ਧੰਦੇ ਵਿਚ ਨਵਾਂ ਜੁੜਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਸ਼ਰਾਬ ਸਮੱਗਲਰ ਰਵੀ ਵਾਸੀ ਬਸਤੀ ਬਾਵਾ ਖੇਲ ਦੇ ਲਈ ਕੰਮ ਕਰਦੇ ਹਨ। ਰਵੀ ਜਤਿਨ ਨੂੰ ਇਕ ਗੇੜੇ ਦਾ 500 ਰੁਪਏ ਅਤੇ ਬਲਵਿੰਦਰ ਨੂੰ 200 ਰੁਪਏ ਦਿੰਦਾ ਸੀ। ਐੱਸ. ਐੱਚ. ਓ. ਬਾਲੀ ਨੇ ਦੱਸਿਆ ਕਿ ਰਵੀ ਦੀ ਭਾਲ ਕੀਤੀ ਜਾ ਰਹੀ ਹੈ।
ਅਕਾਲੀ-ਭਾਜਪਾ ਕੌਂਸਲਰਾਂ ਨੇ ਮੇਅਰ ਨੂੰ ਸੌਂਪੇ ਅਧਿਕਾਰ
NEXT STORY