ਬੰਗਾ,(ਚਮਨ ਲਾਲ/ਰਾਕੇਸ਼)- ਹੱਪੋਵਾਲ ਰੋਡ ਸਥਿਤ ਨਵੀਂ ਸਬਜ਼ੀ ਮੰਡੀ ਤੇ ਦਾਣਾ ਮੰਡੀ ਦੇ ਸਮੂਹ ਆਡ਼੍ਹਤੀਆਂ ਨੇ ਸਥਾਨਕ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਉਸ ਦੇ ਦਫਤਰ ਅੰਦਰ ਉਸ ਵੇਲੇ ਘੇਰਿਆ ਜਦੋਂ ਬੀਤੀ 1 ਜੁਲਾਈ ਤੋਂ ਸਬਜ਼ੀ ਮੰਡੀ ’ਚ ਠੇਕੇ ’ਤੇ ਦਿੱਤੀ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਮੰਡੀ ਦੇ ਬਾਹਰ ਮੁੱਖ ਗੇਟ ’ਤੇ ਖਡ਼੍ਹ ਕੇ ਆਉਣ/ਜਾਣ ਵਾਲੇ ਵਾਹਨ ਚਾਲਕਾਂ ਦੀਅਾਂ ਪਰਚੀਅਾਂ ਕੱਟੀਅਾਂ ਗਈਅਾਂ।
ਜਦੋਂਕਿ ਠੇਕੇ ’ਤੇ ਦਿੱਤੀ ਪਾਰਕਿੰਗ ਦੇ ਨਿਯਮਾਂ ਅਨੁਸਾਰ ਕਿਸੇ ਵੀ ਦੋਪਹੀਆ ਵਾਹਨ ’ਤੇ ਮੰਡੀ ਦੇ ਅੰਦਰ ਤੋਂ ਲੰਘਣ ਵੇਲੇ ਪਰਚੀ ਲਾਗੂੂ ਨਹੀਂ ਹੁੰਦੀ ਤੇ ਨਾ ਹੀ ਮੰਡੀ ਅੰਦਰ ਅੱਜ ਤੱਕ ਕੋਈ ਵੀ ਪਾਰਕਿੰਗ ਦੀ ਥਾਂ ਨਿਸ਼ਚਿਤ ਨਹੀਂ ਕੀਤੀ ਗਈ ਹੈ। ਜਦੋਂ ਕਿ ਸਥਾਨਕ ਆਡ਼੍ਹਤੀਆਂ ਵੱਲੋਂ ਠੇਕੇਦਾਰ ਨੂੰ ਇਸ ਤਰ੍ਹਾਂ ਨਾ ਕਰਨ ਬਾਰੇ ਕਿਹਾ ਤਾਂ ਉਸ ਨੇ ਉਨ੍ਹਾਂ ਦੀ ਇਕ ਨਾ ਮੰਨੀ ਤੇ ਪਰਚੀ ਕੱਟਣ ਦਾ ਕੰਮ ਜਾਰੀ ਰੱਖਿਆ, ਜਿਸ ਦੇ ਰੋਸ ਵਜੋਂ ਸਮੂਹ ਆਡ਼੍ਹਤੀਆਂ ਨੇ ਸਕੱਤਰ ਦਫਤਰ ’ਚ ਇਕੱਠੇ ਹੋ ਕੇ ਜਿਥੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਤੇ ਹੋਰ ਪ੍ਰਸ਼ਾਸਨ ਅਧਿਕਾਰੀਆਂ ’ਤੇ ਦੋਸ਼ ਲਾਉਂਦੇ ਕਿਹਾ ਕਿ ਉਨ੍ਹਾਂ ਵੱਲੋਂ ਇਕ ਦਿਨ ਚੱਲੀ ਪਾਰਕਿੰਗ ਦੇ ਰੇਟ ਠੇਕੇਦਾਰ ਦੀ ਮਿਲੀਭੁਗਤ ਨਾਲ ਦੂਜੇ ਦਿਨ ਹੀ ਬਦਲ ਕੇ ਦੁੱਗਣੇ ਕਰ ਦਿੱਤੇ ਗਏ ਹਨ। ਜੇਕਰ ਉਪਰੋਕਤ ਮੰਡੀ ’ਚ ਪਾਰਕਿੰਗ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਇਹ ਗੁੰਡਾਗਰਦੀ ਬੰਦ ਨਾ ਕੀਤੀ ਤਾਂ ਉਹ ਸਥਾਨਕ ਸਬਜ਼ੀ ਮੰਡੀ ਨੂੰ ਬੰਦ ਕਰ ਕੇ ਸਡ਼ਕਾਂ ’ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰਨਗੇ।
ਵਪਾਰੀਅਾਂ ਨਾਲ ਹੋ ਰਿਹੈ ਸਰਾਸਰ ਧੱਕਾ : ਅਮਰਜੀਤ, ਵਿਜੇ
ਇਸ ਮੌਕੇ ਬੰਗਾ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਗੋਲੀ, ਵਿਜੇ ਕੁਮਾਰ ਪ੍ਰਧਾਨ ਦਾਣਾ ਮੰਡੀ ਬੰਗਾ ਨੇ ਪਾਰਕਿੰਗ ਦਾ ਵਿਰੋਧ ਕਰਦੇ ਕਿਹਾ ਕਿ ਮੰਡੀ ’ਚ ਬਹੁਤ ਸਾਰੇ ਇਸ ਤਰ੍ਹਾਂ ਦੇ ਵਪਾਰੀ ਆਉਂਦੇ ਹਨ ਜੋ ਆਪਣੇ ਸਾਈਕਲਾਂ ’ਤੇ ਥੋਡ਼੍ਹਾ ਮੋਟਾ ਸਾਮਾਨ ਮੰਡੀ ਤੋਂ ਉਧਾਰ ਖਰੀਦ ਕੇ ਆਸ-ਪਾਸ ਦੇ ਪਿੰਡਾਂ ’ਚ ਵੇਚ ਵੱਟ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਤੇ ਉਨ੍ਹਾਂ ਕੋਲੋਂ ਪਾਰਕਿੰਗ ਫੀਸ ਲੈਣਾ ਸਰ-ਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ ਬੰਗਾ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਕੇ ਸਡ਼ਕ ਜਾਮ ਕਰਨਗੇ। ਇਸ ਦੌਰਾਨ ਆਮ ਲੋਕਾਂ ਨੇ ਵੀ ਇਸ ਦਾ ਵਿਰੋਧ ਕੀਤਾ। ਇਸ ਮੌਕੇ ਸੰਜੀਵ ਜੈਨ ਸਾਬਕਾ ਉੱਪ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਜਸਪਾਲ ਖੁਰਾਣਾ, ਗੁਰਚਰਨ ਸਿੰਘ, ਸਤੀਸ਼ ਕੁਮਾਰ, ਸੰਜੀਵ ਕੁਮਾਰ, ਰਾਜੀਵ ਕੁਮਾਰ ਨਾਰੰਗ, ਰਾਜ ਕੁਮਾਰ ਅਗਰਵਾਲ, ਵਿਜੇ ਗਰੋਵਰ, ਦੀਪਕ ਨਾਰੰਗ, ਰਮੇਸ਼ ਕੁਮਾਰ, ਹਰਮਨਪ੍ਰੀਤ ਸਿੰਘ, ਪ੍ਰਿੰਸ ਅਰੋਡ਼ਾ, ਦਿਆਲ, ਰਾਮ, ਰਾਜੂ, ਰਾਧੇ ਆਦਿ ਹਾਜ਼ਰ ਸਨ।
ਦੋ ਧਿਰਾਂ ਦੀ ਲਡ਼ਾਈ ’ਚ ਸੀਨੀਅਰ ਭਾਜਪਾ ਆਗੂ ਸਮੇਤ 4 ਜ਼ਖਮੀ
NEXT STORY