ਜਲੰਧਰ (ਨਰਿੰਦਰ ਮੋਹਨ)-ਲੋਕ ਨਿਰਮਾਣ ਵਿਭਾਗ ਨੇ ਸੜਕਾਂ ਅਤੇ ਪੁਲਾਂ ਦਾ ਕੰਮ ਅਧੂਰਾ ਛੱਡਣ ਵਾਲੇ ਠੇਕੇਦਾਰਾਂ 'ਤੇ 626 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ ਪਰ ਠੇਕੇਦਾਰਾਂ ਵੱਲੋਂ ਕੰਮ ਅਧੂਰਾ ਛੱਡ ਦੇਣ ਕਾਰਨ ਸਰਕਾਰ ਨੂੰ ਉਕਤ ਅਧੂਰੇ ਕੰਮ ਨੂੰ ਕਰਵਾਉਣ ਲਈ ਲੱਖਾਂ ਰੁਪਏ ਹੋਰ ਵੀ ਅਦਾ ਕਰਨੇ ਪਏ ਹਨ, ਜੋਕਿ ਜੁਰਮਾਨੇ ਦੀ ਰਕਮ ਤੋਂ ਕਿਤੇ ਵੱਧ ਹੈ। ਇਹ ਕੰਮ 2018 ਤੋਂ ਹੁਣ ਤੱਕ ਕੀਤਾ ਗਿਆ ਹੈ।
ਵਿਧਾਨ ਸਭਾ ਵਿੱਚ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ ਨੇ ਦੱਸਿਆ ਕਿ ਸਾਲ 2018 ਤੋਂ ਹੁਣ ਤੱਕ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਲਈ ਵੱਖ-ਵੱਖ ਕੰਮ ਠੇਕੇ 'ਤੇ ਅਲਾਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 13 ਕੰਮਾਂ ਨੂੰ 9 ਠੇਕੇਦਾਰਾਂ ਵੱਲੋਂ ਕੰਮ ਅਧੂਰੇ ਛੱਡ ਦਿੱਤਾ ਗਿਆ ਹੈ। ਹੁਣ ਤੱਕ ਕੁੱਲ 10 ਕੰਮ ਐਗਰੀਮੈਂਟ ਦੀਆਂ ਧਾਰਾਵਾਂ ਦੇ ਆਧਾਰ 'ਤੇ 8 ਠੇਕੇਦਾਰਾਂ ਨੂੰ ਮੁੜ ਅਲਾਟ ਕੀਤੇ ਗਏ ਹਨ ਅਤੇ ਤਿੰਨ ਕੰਮਾਂ ਦੇ ਟੈਂਡਰ ਅਲਾਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਧਾਰਾਵਾਂ ਤਹਿਤ ਅੱਧ ਵਿਚਾਲੇ ਛੱਡੇ ਗਏ 13 ਕੰਮਾਂ ਤੋਂ 626.80 ਲੱਖ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਐਪ ਨਾਲ ਚੱਲਣ ਵਾਲੀਆਂ ਟੈਕਸੀਆਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ
ਜਿਨ੍ਹਾਂ ਠੇਕੇਦਾਰਾਂ ਨੇ ਕੰਮ ਅੱਧ ਵਿਚਾਲੇ ਛੱਡ ਦਿੱਤਾ, ਉਨ੍ਹਾਂ ਵਿੱਚ ਸਰਕਲ ਸੰਗਰੂਰ ਅਧੀਨ ਵਿਸ਼ਵਾਸ ਕੰਸਟਰੱਕਸ਼ਨ ਕੰਪਨੀ, ਡਿਵੀਜ਼ਨ ਮਲੇਰਕੋਟਲਾ ਅਧੀਨ ਸ਼ਿਵਾ ਕੰਸਟਰਕਸ਼ਨ ਕੰਪਨੀ, ਕੰਸਟਰੱਕਸ਼ਨ ਸਰਕਲ ਪਠਾਨਕੋਟ ਦੇ ਡਿਵੀਜ਼ਨ ਪਠਾਨਕੋਟ ਅਧੀਨ ਐੱਮ. ਐੱਸ. ਬ੍ਰੋ, ਡਿਵੀਜ਼ਨ ਗੁਰਦਾਸਪੁਰ ਵਿੱਚ ਸਤੀਸ਼ ਅਗਰਵਾਲ ਐਂਡ ਕੰਪਨੀ, ਕੰਸਟਰਕਸ਼ਨ ਸਰਕਲ ਪਟਿਆਲਾ, ਕੰਸਟਰਕਸ਼ਨ ਸਰਕਲ ਪਟਿਆਲਾ ਦੇ ਠੇਕੇਦਾਰ ਵਿਸ਼ੇਸ਼ ਕੁਮਾਰ, ਰਾਣਾ ਬੁੱਲਿਲ ਸ਼ਾਮਲ ਹਨ। ਡਿਵੀਜ਼ਨ ਪਟਿਆਲਾ ਅਧੀਨ ਐੱਸ. ਪੀ. ਕੰਸਟਰਕਸ਼ਨ ਕੰਪਨੀ ਅਤੇ ਕੰਸਟਰੱਕਸ਼ਨ ਸਰਕਲ ਚੰਡੀਗੜ੍ਹ ਡਿਵੀਜ਼ਨ ਰੂਪਨਗਰ ਅਧੀਨ ਬਲਵੰਤ ਸਿੰਘ ਠੇਕੇਦਾਰ ਸ਼ਾਮਲ ਹਨ, ਜਿਨ੍ਹਾਂ ਨੂੰ ਉਪਰੋਕਤ ਜੁਰਮਾਨਾ ਲਗਾਇਆ ਗਿਆ ਹੈ। ਪਰ ਠੇਕੇਦਾਰਾਂ ਵੱਲੋਂ ਕੰਮ ਅੱਧ ਵਿਚਾਲੇ ਛੱਡ ਕੇ ਭੱਜ ਜਾਣ ਕਾਰਨ ਨਵੇਂ ਠੇਕੇਦਾਰਾਂ ਨੂੰ ਕੰਮ ਦਿੱਤੇ ਜਾਣ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪਹਿਲਾ ਆਸ਼ਿਕ ਬਣ ਰਿਹਾ ਸੀ ਪਿਆਰ 'ਚ ਰੋੜਾ, ਦੂਜੇ ਆਸ਼ਿਕ ਨਾਲ ਮਿਲ ਰਚੀ ਖ਼ੌਫ਼ਨਾਕ ਸਾਜਿਸ਼ ਤੇ ਕਰਵਾ 'ਤਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਹੁਣ ਤੱਕ ਪਰਾਲੀ ਸਾੜਨ ਦੇ 36,000 ਤੋਂ ਵਧੇਰੇ ਮਾਮਲੇ ਆਏ ਸਾਹਮਣੇ, ਵਸੂਲਿਆ 21 ਲੱਖ ਜੁਰਮਾਨਾ
NEXT STORY