ਜਲੰਧਰ- ਸੜਕ 'ਤੇ ਜੂਆ ਖੇਡਣ ਵਾਲੇ 6 ਲੋਕਾਂ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਫੜੇ ਗਏ ਜੁਆਰੀਆਂ ਦੀ ਪਛਾਣ ਹਰੀ ਪਾਂਡੇ ਪੁੱਤਰ ਕਬੀਰ ਰਾਮ ਵਾਸੀ ਮਿੱਠੂ ਬਸਤੀ, ਸੁਨੀਲ ਬਹਾਦਰ ਪੁੱਤਰ ਭੀਮ ਬਹਾਦਰ, ਵਰਿੰਦਰ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਗਰੀਨ ਪਾਰਕ, ਵਿੱਕੀ ਪੁੱਤਰ ਮਹਿੰਦਰ ਵਾਸੀ ਮਿੱਠੂ ਬਸਤੀ, ਅਜੇ ਬਹਾਦਰ ਪੁੱਤਰ ਕਰਨ ਵਾਸੀ ਕ੍ਰਿਸ਼ਨਾ ਨਗਰ, ਰਦੀ ਬਹਾਦੁਰ ਪੁੱਤਰ ਗਨ ਬਹਾਦੁਰ ਵਾਸੀ ਮਿੱਠੂ ਬਸਤੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ 4400 ਰੁਪਏ ਬਰਾਮਦ ਹੋਏ ਹਨ।
ਕਰਜ਼ਾ ਮੁਆਫੀ ਸੂਚੀਆਂ 'ਚ ਗੜਬੜੀ ਦੀ ਕੈਪਟਨ ਵੱਲੋਂ ਰਿਪੋਰਟ ਤਲਬ
NEXT STORY