ਅਬੋਹਰ (ਸੁਨੀਲ)- ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਬੀਤੇ ਦਿਵਸ 3 ਲੋਕਾਂ ਨੂੰ ਦੜਾ ਸਟਾ ਲਗਵਾਉਂਦੇ ਹੋਏ ਤੇ ਜੂਆ ਖੇਡਦੇ ਨਕਦੀ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਥਾਣਾ ਨੰਬਰ 1 ਦੇ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਫਾਜ਼ਿਲਕਾ ਚੁੰਗੀ ਦੇ ਨੇੜੇ ਇੰਦਰਾ ਨਗਰੀ ਵਾਸੀ ਸੁਭਾਸ਼ ਚੰਦਰ ਪੁੱਤਰ ਕੰਵਰਭਾਨ ਨੂੰ ਦੜਾ ਸੱਟਾ ਲਗਵਾਉਂਦੇ ਹੋਏ 1500 ਰੁਪਏ ਦੀ ਨਕਦੀ ਸਣੇ ਕਾਬੂ ਕੀਤਾ ਹੈ।
ਇਸੇ ਪ੍ਰਕਾਰ ਸਹਾਇਕ ਸਬ ਇੰਸਪੈਕਟਰ ਰਾਜਵਿੰਦਰ ਸਿੰਘ ਨੇ ਮਲੋਟ ਚੌਕ 'ਚ ਗਸ਼ਤ ਦੌਰਾਨ ਬੁਰਜ ਮੁਹਾਰ ਕਾਲੋਨੀ ਵਾਸੀ ਪੁਰੂਸ਼ੋਤਮ ਪੁੱਤਰ ਮੁਰਾਰੀ ਲਾਲ ਨੂੰ ਦੜਾ ਸਟਾ ਲਗਵਾਉਂਦੇ ਹੋਏ 250 ਰੁਪਏ ਦੀ ਨਕਦੀ ਸਣੇ ਕਾਬੂ ਕੀਤਾ ਹੈ। ਪੁਲਸ ਨੇ ਦੋਵਾਂ ਖਿਲਾਫ ਗੈਂਬਲਿੰਗ ਐਕਟ ਦੀ ਧਾਰਾ 13ਏ, 3, 67 ਅਤੇ ਆਈ ਪੀ ਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਕ ਹੋਰ ਮਾਮਲੇ ਵਿਚ ਥਾਣਾ ਖੂਈਆਂ ਸਰਵਰ ਦੇ ਹੌਲਦਾਰ ਲਖਵਿੰਦਰ ਸਿੰਘ ਨੇ ਪੰਨੀਵਾਲਾ ਮਾਹਲਾ ਦੇ ਨੇੜੇ ਇਥੋਂ ਦੇ ਵਾਸੀ ਤਰਸੇਮ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਜੂਆ ਖੇਡਦੇ ਹੋਏ 540 ਰੁਪਏ ਦੀ ਨਕਦੀ ਸਣੇ ਕਾਬੂ ਕਰ ਕੇ ਉਸ ਖਿਲਾਫ ਗੈਂਬਲਿੰਗ ਐਕਟ ਦੀ ਧਾਰਾ 13ਏ, 3, 67 ਤਹਿਤ ਮਾਮਲਾ ਦਰਜ ਕਰ ਲਿਆ ਹੈ।
260 ਗ੍ਰਾਮ ਹੈਰੋਇਨ ਸਣੇ ਇਕ ਗ੍ਰਿਫਤਾਰ
NEXT STORY