ਲੁਧਿਆਣਾ (ਰਾਜ): ਕੁਝ ਦੇਰ ਪਹਿਲਾਂ ਜਲੰਧਰ 'ਚ ਇਕ ਬਜ਼ੁਰਗ ਵੱਲੋਂ ਗੁਆਂਢ 'ਚ ਰਹਿੰਦੀ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੇ ਕਤਲ ਕਰਨ ਦੀ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਲੁਧਿਆਣਾ ਤੋਂ ਵੀ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਗੁਆਂਢ ਵਿਚ ਰਹਿੰਦੀ ਬੱਚੀ ਨੂੰ ਘਰ ਵਿਚ ਕੈਦ ਕਰ ਕੇ ਰੱਖਿਆ ਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿਚ ਥਾਣਾ ਹੈਬੋਵਾਲ ਦੀ ਪੁਲਸ ਨੇ ਮੁਲਜ਼ਮ ਆਸ਼ੀਸ਼ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਮੁਤਾਬਕ, 15 ਸਾਲਾ ਨਾਬਾਲਗ ਕੁੜੀ ਬਿਨਾ ਦੱਸੇ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰ ਨੇ ਜਦੋਂ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਬੱਚੀ ਸਾਹਮਣੇ ਵਾਲੇ ਘਰ ਵਿਚ ਹੈ। ਜਦੋਂ ਪਰਿਵਾਰ ਨੇ ਸ਼ੱਕ ਹੋਣ 'ਤੇ ਗੁਆਂਢੀ ਦੇ ਘਰ ਦਾ ਤਾਲਾ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਮੁਲਜ਼ਮ ਆਸ਼ੀਸ਼ ਕੋਠਾ ਟੱਪ ਕੇ ਫ਼ਰਾਰ ਹੋ ਗਿਆ। ਪੀੜਤਾ ਕਮਰੇ ਦੇ ਅੰਦਰ ਬੰਦ ਸੀ ਤੇ ਰੋ ਰਹੀ ਸੀ। ਪਰਿਵਾਰ ਵੱਲੋਂ ਛੁਡਾਏ ਜਾਣ 'ਤੇ ਕੁੜੀ ਨੇ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਮੁਲਜ਼ਮ ਆਸ਼ੀਸ਼ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਘਰ ਲੈ ਗਿਆ ਸੀ ਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੋਰਡ ਪ੍ਰੀਖਿਆਵਾਂ ਵਿਚਾਲੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ 10 ਅਪ੍ਰੈਲ ਤੱਕ...
NEXT STORY