ਅੰਮ੍ਰਿਤਸਰ, (ਅਰੁਣ)- ਜ਼ਿਲਾ ਦਿਹਾਤੀ ਪੁਲਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਨਸ਼ੇ ਵਾਲੇ ਕੈਪਸੂਲਾਂ ਦੇ ਦੋ ਧੰਦੇਬਾਜ਼ਾਂ ਨੂੰ ਕਾਬੂ ਕਰ ਲਿਆ। ਲੋਪੋਕੇ ਪੁਲਸ ਵੱਲੋਂ 100 ਕੈਪਸੂਲਾਂ ਸਮੇਤ ਕਰਨਬੀਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਸੋਡ਼ੀਆ, ਥਾਣਾ ਜੰਡਿਆਲਾ ਦੀ ਪੁਲਸ ਵੱਲੋਂ 75 ਨਸ਼ੇ ਵਾਲੀਆਂ ਗੋਲੀਆਂ ਸਮੇਤ ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਜੰਡਿਆਲਾ, ਥਾਣਾ ਬੀ ਡਵੀਜ਼ਨ ਦੀ ਪੁਲਸ ਵੱਲੋਂ 300 ਬੋਤਲਾਂ ਚੰਡੀਗਡ਼੍ਹ ਦੀ ਅੰਗਰੇਜ਼ੀ ਸ਼ਰਾਬ ਸਮੇਤ ਮੁਲਜ਼ਮ ਵਿਜੇ ਕੁਮਾਰ ਅਤੇ ਗਵਰਨਰਜੀਤ ਸਿੰਘ ਦੋਨੋਂ ਵਾਸੀ ਗੁਰਦਾਸਪੁਰ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ।
ਬਰਗਾੜੀ ਕਾਂਡ : ਪ੍ਰਦੀਪ ਰਾਜੂ ਨੂੰ ਵੀ ਪੁਲਸ ਨੇ ਲਿਆ ਹਿਰਾਸਤ 'ਚ
NEXT STORY