ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਸ ਪਾਰਟੀ ਸਣੇ ਮੁਖਤਿਆਰ ਰਾਮ ਪੁੱਤਰ ਰਾਜੂ ਰਾਮ ਵਾਸੀ ਪਿੰਡ ਖਡਿਆਲ ਕੋਠੇ ਥਾਣਾ ਛਾਜਲੀ ਦੇ ਘਰ ਅੱਗੇ ਪਹੁੰਚੇ ਤਾਂ ਇਕ ਵਿਅਕਤੀ ਘਰ ਦੇ ਗੇਟ ਅੱਗੇ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਆਪਣੇ ਘਰ ਅੰਦਰ ਦਾਖ਼ਲ ਹੋਣ ਲੱਗਾ। ਪੁਲਸ ਪਾਰਟੀ ਨੇ ਉਕਤ ਨੂੰ ਨਸ਼ੇ ਵਾਲੀਅਾਂ 300 ਗੋਲੀਆਂ ਸਣੇ ਕਾਬੂ ਕੀਤਾ। ਥਾਣਾ ਮੂਨਕ ਦੇ ਹੌਲਦਾਰ ਤਰਸੇਮ ਲਾਲ ਨੇ ਗੁਰਮੇਲ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਵਾਰਡ ਨੰਬਰ 4 ਮੂਨਕ ਨੂੰ 108 ਬੋਤਲਾਂ ਠੇਕਾ ਸ਼ਰਾਬ ਦੇਸੀ ਸਣੇ ਕਾਬੂ ਕੀਤਾ। ਥਾਣਾ ਖਨੌਰੀ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਪਰਮਜੀਤ ਸਿੰਘ ਪੁੱਤਰ ਚਰਨਜੀਤ ਸਿੰੰਘ ਵਾਸੀ ਮੰਨਣ ਤਹਿਸੀਲ ਬਟਾਲਾ ਨੂੰ ਨਸ਼ੇ ਵਾਲੀਅਾਂ 108 ਗੋਲੀਆਂ ਸਣੇ ਕਾਬੂ ਕੀਤਾ।
ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ 2 ਕਾਬੂ
NEXT STORY