ਲੰਬੀ—ਲੰਬੀ ਪੁਲਸ ਨੇ ਅੱਜ 2 ਵਿਅਕਤੀਆਂ ਨੂੰ 150 ਪੇਟੀ ਦੇਸੀ ਸ਼ਰਾਬ ਅਤੇ 4 ਵਾਹਨਾਂ ਸਣੇ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਦਕਿ 2 ਲੋਕ ਮੌਕੇ 'ਤੇ ਫਰਾਰ ਹੋ ਗਏ।
ਇਸ ਮਾਮਲੇ ਦੀ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਡੀ. ਐੱਸ. ਪੀ. ਦੀਪਕ ਪਾਰੀਕ ਨੇ
ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ 150 ਪੇਟੀਆਂ ਗੈਰ ਕਾਨੂੰਨੀ ਦੇਸੀ ਸ਼ਰਾਬ ਹਰਿਆਣਾ ਤੋਂ ਪੰਜਾਬ ਸਪਲਾਈ ਕਰਨ ਲਈ ਲਿਆਂਦੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਨਾਕਾ ਬੰਦੀ ਕਰ ਕੇ 150 ਪੇਟੀਆਂ ਸ਼ਰਾਬ ਸਣੇ 2 ਲੋਕਾਂ ਨੂੰ ਕਾਬੂ ਕੀਤਾ ਤੇ ਜਦਕਿ 2 ਵਿਅਕਤੀ ਮੌਕੇ 'ਤੇ ਫਰਾਰ ਹੋ ਗਏ ਹਨ।
ਕਿਤੇ ਰਾਹਤ, ਕਿਤੇ ਆਫਤ : ਬਰਸਾਤ ਕਾਰਨ ਗੁਰੂ ਨਗਰੀ 'ਚ ਗੋਡੇ-ਗੋਡੇ ਪਾਣੀ (ਤਸਵੀਰਾਂ)
NEXT STORY