ਅੰਮ੍ਰਿਤਸਰ - ਗੁਰੂ ਨਗਰੀ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਨਾਲ ਸ਼ਹਿਰ 'ਤੇ ਰੱਬ ਦੀ ਦਇਆ ਭਾਵੇਂ ਹੋ ਗਈ ਪਰ ਇਸ ਮੀਂਹ ਨੇ ਨਗਰ ਨਿਗਮ ਦੀ ਸੀਵਰੇਜ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਰ ਪਾਸੇ ਭਰੇ ਪਾਣੀ ਨੇ ਲੋਕਾਂ ਨੂੰ ਜਿਥੇ ਪ੍ਰੇਸ਼ਾਨ ਕਰੀ ਰੱਖਿਆ, ਉਥੇ ਹੀ ਨਿਗਮ ਅਧਿਕਾਰੀ ਦਫਤਰਾਂ 'ਚ ਦੁਬਕੇ ਬੈਠੇ ਰਹੇ ਕਿ ਕਿਤੇ ਉਨ੍ਹਾਂ ਦੀਆਂ ਗੱਡੀਆਂ ਵੀ ਪਾਣੀ 'ਚ ਖ਼ਰਾਬ ਨਾ ਹੋ ਜਾਣ ਅਤੇ ਹਾਸੇ ਦਾ ਪਾਤਰ ਨਾ ਬਣਨਾ ਪਵੇ। ਸ਼ਹਿਰ ਵਿਚ ਹੋਏ ਕਰੋੜਾਂ ਦੇ ਵਿਕਾਸ ਕੰਮਾਂ 'ਤੇ ਗੋਡੇ-ਗੋਡੇ ਖੜ੍ਹਾ ਪਾਣੀ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹਾ ਕਰ ਰਿਹਾ ਹੈ। ਨਗਰ ਨਿਗਮ 'ਚ ਸੰਘਣੀ ਆਬਾਦੀ ਵਾਲੇ ਸ਼ਹਿਰ 'ਚ ਸਿਰਫ ਦੋ ਗੱਡੀਆਂ ਹੀ ਸੁਪਰ ਸਕਸ਼ਨ ਦੀਆਂ ਹਨ ਉਨ੍ਹਾਂ ਤੋਂ ਹੀ ਸਾਰੇ ਸ਼ਹਿਰ ਦਾ ਕੰਮ ਕਰਵਾਇਆ ਜਾਂਦਾ ਹੈ। ਇਹ ਗੱਡੀਆਂ ਵੀ ਆਊਟਸੋਰਸਿੰਗ ਦੁਆਰਾ ਰੱਖੀਆਂ ਗਈਆਂ ਹਨ ਜੋ ਕਿ ਪ੍ਰਤੀ ਫੁੱਟ ਦੇ ਹਿਸਾਬ ਨਾਲ ਪੈਸੇ ਲੈਂਦੀਆਂ ਹਨ। ਮੀਂਹ ਵਿਚ ਸੀਵਰੇਜ ਵਿਵਸਥਾ ਠੱਪ ਰਹਿਣ ਨਾਲ ਸਾਰਾ ਸ਼ਹਿਰ ਪਾਣੀ ਵਿਚ ਡੁੱਬਿਆ ਰਿਹਾ। ਸੁਪਰ ਸਕਸ਼ਨਰ ਗੱਡੀ ਨੂੰ ਲੈ ਕੇ ਸ਼ਹਿਰ ਦੀ ਡੀਸਿਲਟਿੰਗ ਬਾਰੇ ਵਿਚ ਨਿਗਮ ਅਧਿਕਾਰੀ ਦਾਅਵਾ ਕਰਦੇ ਹਨ ਕਿ ਸਾਰੇ ਸ਼ਹਿਰ ਵਿਚ ਡੀਸਿਲਟਿੰਗ ਹੋ ਚੁੱਕੀ ਹੈ ਪਰ ਸੜਕਾਂ 'ਤੇ ਖੜ੍ਹਾ ਪਾਣੀ ਵੀ ਅਧਿਕਾਰੀਆਂ ਵੱਲੋਂ ਕਰਵਾਈ ਗਈ ਡੀਸਿਲਟਿੰਗ ਨੂੰ ਲੈ ਕੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਜੇਕਰ ਸ਼ਹਿਰ ਵਿਚ ਠੀਕ ਢੰਗ ਨਾਲ ਸੀਵਰੇਜ ਦੀ ਸੁਪਰ ਸਕਸ਼ਨ ਰਾਹੀਂ ਸਾਫ਼-ਸਫਾਈ ਹੁੰਦੀ ਤਾਂ ਅੱਜ ਸੜਕਾਂ 'ਤੇ ਪਾਣੀ ਨਾ ਦਿਸਦਾ ਤਾਂ ਪਿਛਲੇ ਸਾਲ ਇਹ ਅਧਿਕਾਰੀ ਵਿਕਾਸ ਕੰਮਾਂ ਦੇ ਚਲਦੇ ਬਚ ਨਿਕਲੇ ਸਨ ਅਤੇ ਸਾਰੀ ਗੱਲ ਬੀ. ਆਰ. ਟੀ. ਐੱਸ. ਪ੍ਰਾਜੈਕਟ 'ਤੇ ਸੁੱਟ ਦਿੱਤੀ ਜਾਣੀ ਸੀ ਪਰ ਇਸ ਵਾਰ ਇਨ੍ਹਾਂ ਦੀ ਜਵਾਬਦੇਹੀ ਬਣਦੀ ਹੈ। 3-3 ਫੁੱਟ ਪਾਣੀ ਖੜ੍ਹਨ ਦੀ ਵਜ੍ਹਾ ਨਾਲ ਲੋਕਾਂ ਦੇ ਵਾਹਨ ਖ਼ਰਾਬ ਹੋਏ ਅਤੇ ਉਨ੍ਹਾਂ ਨੂੰ ਰਿਪੇਅਰ ਕਰਨ ਵਾਲਿਆਂ ਦੀ ਕਾਫੀ ਚਾਂਦੀ ਰਹੀ।

10 ਐੱਮ. ਐੱਮ. ਮੀਂਹ ਨਾਲ ਡਿੱਗਾ ਪਾਰਾ
ਸ਼ਹਿਰ 'ਚ ਮੌਸਮ ਵਿਭਾਗ ਅਨੁਸਾਰ ਸਾਰੇ ਦਿਨ 'ਚ 10 ਐੱਮ. ਐੱਮ. ਮੀਂਹ ਪਿਆ ਅਤੇ 26.2 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਪਿਛਲੇ ਦੋ ਦਿਨਾਂ ਤੋਂ ਸਾਰਾ ਸ਼ਹਿਰ ਮੀਂਹ ਦੇ ਕਾਰਨ ਜਲ-ਥਲ ਹੋਇਆ ਪਿਆ ਹੈ ਅਤੇ ਤਾਪਮਾਨ 'ਚ ਵੀ ਗਿਰਾਵਟ ਆਈ ਹੈ।
ਟਾਊਨ ਹਾਲ ਤੋਂ ਜਲਿਆਂਵਾਲਾ ਬਾਗ ਤੱਕ ਪਾਣੀ ਹੀ ਪਾਣੀ
ਹਾਲ ਹੀ 'ਚ ਟਾਊਨ ਹਾਲ ਇਲਾਕੇ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਸਰਕਾਰ ਵੱਲੋਂ ਕਰੋੜਾਂ ਰੁਪਏ ਲਗਾ ਕੇ ਸਜ਼ਾ ਦਿੱਤਾ ਹੈ ਪਰ ਦੋ ਬਾਰਿਸ਼ਾਂ ਪੈਣ ਨਾਲ ਹੀ ਲੋਕਾਂ ਦਾ ਉੱਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਇਧਰੋਂ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ ਪਰ ਮੀਂਹ ਦੇ ਕਾਰਨ ਉਥੇ ਖੜ੍ਹਾ ਪਾਣੀ ਲੋਕਾਂ ਦੇ ਕੈਮਰੇ ਦੀ ਫੋਟੋ ਬਣ ਕੇ ਸੋਸ਼ਲ ਮੀਡੀਆ ਵਿਚ ਫੈਲਿਆ ਹੋਇਆ ਹੈ, ਇਸ ਖੇਤਰ ਵਿਚ ਇੰਨੀ ਬਾਰੀਕੀ ਨਾਲ ਕੰਮ ਹੋਇਆ ਹੈ ਅਤੇ ਇਥੇ ਹੀ ਪਾਣੀ ਖੜ੍ਹਾ ਹੋ ਜਾਵੇ ਹਾਲਾਂਕਿ ਇਸ ਰੋਡ 'ਤੇ ਖਾਸ ਤੌਰ 'ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸਟਾਰਮ ਸੀਵਰੇਜ ਵੀ ਪਾਇਆ ਗਿਆ ਸੀ ਪਰ ਇਹ ਸੜਕ ਨਿਗਮ ਅਧਿਕਾਰੀਆਂ ਦੀ ਅਣਦੇਖੀ ਦਾ ਸ਼ਿਕਾਰ ਹੋਈ ਹੈ।

ਟੋਇਆਂ ਨੂੰ ਨਾ ਭਰਿਆ ਤਾਂ ਆਵੇਗੀ ਮੁਸ਼ਕਲ
ਸ਼ਹਿਰ ਵਿਚ ਵਰਖਾ ਹੋਣ ਦੇ ਕਾਰਨ ਕਈ ਸੜਕਾਂ ਟੁੱਟ ਗਈਆਂ ਹਨ ਅਤੇ ਟੋਏ ਬਣ ਗਏ ਹਨ ਜਿਸ ਦੇ ਨਾਲ ਇਹ ਟੋਏ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਜੇਕਰ ਇਨ੍ਹਾਂ ਟੋਇਆਂ ਨੂੰ ਨਾ ਭਰਿਆ ਗਿਆ ਤਾਂ ਅੱਗੇ ਬਰਸਾਤਾਂ ਵਿਚ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕਈ ਥਾਈਂ ਲੋਕ ਆਪਣੇ ਵਾਹਨਾਂ ਸਮੇਤ ਟੋਏ ਵਿਚ ਡਿੱਗੇ।
ਕਈ ਇਮਾਰਤਾਂ ਪਾਣੀ 'ਚ ਡੁੱਬੀਆਂ, ਟ੍ਰੈਫਿਕ ਰੂਟ ਹੋਏ ਬੰਦ
ਬੀਤੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਮ ਜਨ-ਜੀਵਨ 'ਤੇ ਬਹੁਤ ਬੁਰਾ ਅਸਰ ਪਿਆ ਹੈ । ਪਿੰਡਾਂ ਵਿਚਲੇ ਕਈ ਨੀਵੇਂ ਮਕਾਨ ਅਤੇ ਕਈ ਸਰਕਾਰੀ ਅਦਾਰੇ ਵੀ ਇਸ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ । ਜ਼ਮੀਨਾਂ ਚ ਵੀ ਪਾਣੀ ਭਰਨ ਨਾਲ ਪਸ਼ੂਆਂ ਲਈ ਚਾਰਾ ਲਿਆਉਣ 'ਚ ਵੀ ਭਾਰੀ ਦਿੱਕਤ ਦੇਖਣ ਨੂੰ ਮਿਲੀ ਹੈ । ਇਸ ਤੋਂ ਇਲਾਵਾ ਕਈ ਟ੍ਰੈਫਿਕ ਰੂਟ ਵੀ ਬੰਦ ਹੋ ਗਏ ਹਨ । ਕਸਬਾ ਬਿਆਸ 'ਚੋਂ ਗੁਜ਼ਰਦੀ ਸੜਕ 'ਤੇ ਪੰਜ-ਪੰਜ ਫੁੱਟ ਪਾਣੀ ਖੜ੍ਹਾ ਹੋ ਜਾਣ ਕਾਰਨ ਟ੍ਰੈਫਿਕ ਪ੍ਰਭਾਵਿਤ ਹੋਈ ਹੈ ਤੇ ਕਈ ਵਾਹਨ ਪਾਣੀ ਵਿਚ ਘਿਰ ਚੁੱਕੇ ਹਨ ਭਾਰੀ ਬਰਸਾਤ ਕਾਰਨ ਕਈ ਘਰਾਂ ਦੇ ਲੈਂਟਰ ਵੀ ਰਿਸਣ ਲੱਗ ਪਏ ਹਨ ।
ਜੀ. ਐੱਸ. ਟੀ. 'ਚ ਉਲਝਣਾ ਬੇਸ਼ੁਮਾਰ, ਸਰਕਾਰ ਲਾਗੂ ਕਰਨ ਲਈ ਤਿਆਰ
NEXT STORY