ਫਰੀਦਕੋਟ, (ਰਾਜਨ)- ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਇਕ ਕਥਿਤ ਦੋਸ਼ੀ ਕ੍ਰਿਸ਼ਨਜੀਤ ਸਿੰਘ ਵਾਸੀ ਡੋਗਰ ਬਸਤੀ ਫਰੀਦਕੋਟ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਜਾਰੀ ਹੈ। ਜਾਣਕਾਰੀ ਅਨੁਸਾਰ ਜਦੋਂ ਉਕਤ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਦਲਸਿੰਘ ਵਾਲਾ ਵਿਖੇ ਸਥਿਤ ਡਰੇਨ ਦੀ ਪਟੜੀ 'ਤੇ ਉਕਤ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਦੋਂ ਇਸ ਦੀ ਨਜ਼ਰ ਪੁਲਸ ਪਾਰਟੀ 'ਤੇ ਪਈ ਤਾਂ ਉਹ ਘਬਰਾ ਗਿਆ। ਪੁਲਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ 'ਤੇ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਪਾਸੋਂ ਮੋਮੀ ਲਿਫਾਫੇ 'ਚ ਲਪੇਟੀਆਂ 2 ਕਿਸਮ ਦੀਆਂ 400 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਸ ਨੂੰ ਕਾਬੂ ਕਰ ਲਿਆ ਗਿਆ।
ਸਕੂਟਰੀ ਦਾ ਟਾਇਰ ਫੱਟਣ ਕਾਰਨ ਇਕ ਜ਼ਖਮੀ
NEXT STORY