ਅੰਮ੍ਰਿਤਸਰ, (ਅਰੁਣ)- ਥਾਣਾ ਛੇਹਰਟਾ ਦੀ ਪੁਲਸ ਨੇ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦਾ ਜ਼ਖੀਰਾ ਲੈ ਕੇ ਆ ਰਹੇ ਇਕ ਐਕਟਿਵਾ ਸਵਾਰ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਵਿੰਦਰ ਸਿੰਘ ਡਿੰਪਲ ਵਾਸੀ ਨਾਰਾਇਣਗੜ੍ਹ ਛੇਹਰਟਾ ਦੇ ਕਬਜ਼ੇ 'ਚੋਂ 1800 ਨਸ਼ੀਲੇ ਕੈਪਸੂਲ ਤੇ 10300 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਥਾਣਾ ਛੇਹਰਟਾ ਦੇ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਨਾਰਾਇਣਗੜ੍ਹ ਵਾਸੀ ਮੁਲਜ਼ਮ ਗੁਰਵਿੰਦਰ ਸਿੰਘ ਵੱਖ-ਵੱਖ ਇਲਾਕਿਆਂ ਵਿਚ ਘੁੰਮ-ਫਿਰ ਕੇ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਵੇਚਣ ਦਾ ਧੰਦਾ ਕਰਦਾ ਹੈ। ਪੁਲਸ ਨੇ ਟਰੈਪ ਲਾ ਕੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਇੰਸਪੈਕਟਰ ਬਹਿਲ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਜ਼ਿਆਦਾਤਰ ਮੋਬਾਇਲ 'ਤੇ ਸੰਪਰਕ ਬਣਾ ਕੇ ਹੀ ਆਪਣੇ ਗਾਹਕਾਂ ਨੂੰ ਮਾਲ ਸਪਲਾਈ ਕਰਦਾ ਸੀ। ਪੁਲਸ ਮੁਲਜ਼ਮ ਦੇ ਮੋਬਾਇਲ ਡਾਟਾ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ ਅਤੇ ਜਲਦ ਹੀ ਇਸ ਨੈੱਟਵਰਕ ਨਾਲ ਜੁੜੇ ਕੁਝ ਹੋਰ ਮੁਲਜ਼ਮਾਂ ਦੀਆਂ ਵੀ ਕਾਲਾਂ ਨੂੰ ਹੱਥ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗੁਰਦੀਪ ਦਾ ਸਾਮਾਨ ਦੇਖ ਕੇ, ਭੁੱਬਾਂ ਮਾਰ ਕੇ ਰੋ ਪਏ ਮਾਪੇ
NEXT STORY