ਕੋਟਕਪੂਰਾ, (ਨਰਿੰਦਰ)- ਥਾਣਾ ਸਿਟੀ ਦੀ ਪੁਲਸ ਨੇ 1 ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਜਸਕਰਨ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਸਥਾਨਕ ਨਵੇਂ ਬੱਸ ਸਟੈਂਡ ਦੇ ਗੇਟ ਨੰਬਰ-2 'ਤੇ ਇਕ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਔਰਤ ਦੀ ਪਛਾਣ ਬੇਅੰਤ ਕੌਰ ਵਾਸੀ ਕੋਟਲੀ ਅਬਲੂ ਵਜੋਂ ਹੋਈ ਹੈ। ਇਸ ਸਬੰਧ 'ਚ ਉਕਤ ਔਰਤ ਖਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਏ. ਐੱਸ. ਆਈ. ਜਸਕਰਨ ਸਿੰਘ ਨੇ ਦੱਸਿਆ ਕਿ ਉਕਤ ਔਰਤ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ 'ਤੇ ਜੇਲ ਭੇਜ ਦਿੱਤਾ ਗਿਆ।
ਬੈਂਕ 'ਚ ਮਨਾਇਆ ਗਾਹਕ ਦਿਹਾੜਾ
NEXT STORY