ਬਠਿੰਡਾ (ਕੁਨਾਲ ਬਾਂਸਲ):ਬੀਤੇ ਦਿਨੀਂ ਬਠਿੰਡਾ ’ਚ ਹੋਈ ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਦੇ ਪੰਜਾਬ ਸਕੱਤਰ ਸੁਖਪਾਲ ਸਰਾਂ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਬਠਿੰਡਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੁਖਪਾਲ ਸਰਾਂ ਦੇ ਖ਼ਿਲਾਫ ਕਾਰਵਾਈ ਕੀਤੀ ਜਾਵੇ, ਕਿਉਂਕਿ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ’ਚ ਡੇਰਾ ਮੁਖੀ ਰਾਮ ਰਹੀਮ ਦੀ ਰਿਹਾਈ ਦੀ ਅਰਦਾਸ ਕਰਵਾਈ ਗਈ ਹੈ ਅਤੇ ਅਰਦਾਸ ਕਰਵਾਉਣ ਵਾਲੇ ਵਿਅਕਤੀ ਗੁਰਮੇਲ ਸਿੰਘ ਨੂੰ ਟਰੈਕਟਰ ਵੀ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਸੁਖਪਾਲ ਸਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਅਰਦਾਸ ਗੁਰਦੁਆਰਾ ਸਾਹਿਬ ’ਚ ਨਹੀਂ ਕਰਵਾਈ ਗਈ ਰਾਮ ਰਹੀਮ ਨੂੰ ਲੈ ਕੇ ਜੋ ਅਰਦਾਸ ਕੀਤੀ ਗਈ ਹੈ ਉਹ ਨਿਹੰਗ ਗੁਰਮੇਲ ਸਿੰਘ ਵਲੋਂ ਆਪਣੇ ਆਪ ਕੀਤੀ ਗਈ ਹੈ। ਉਨ੍ਹਾਂ ਵਲੋਂ ਗੁਰਮੇਲ ਸਿੰਘ ਨੂੰ ਸਨਮਾਨਿਤ ਜ਼ਰੂਰ ਕੀਤਾ ਗਿਆ ਸੀ ਪਰ ਨਾ ਤਾਂ ਉਨ੍ਹਾਂ ਵਲੋਂ ਟਰੈਕਟਰ ਗੁਰਮੇਲ ਸਿੰਘ ਨੂੰ ਦਿੱਤਾ ਗਿਆ ਅਤੇ ਨਾ ਹੀ ਰਾਮ ਰਹੀਮ ਦੀ ਅਰਦਾਸ ਕਰਵਾਈ ਗਈ।
ਇਹ ਵੀ ਪੜ੍ਹੋ: ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ
ਸੁਖਪਾਲ ਸਰਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਮਿਲ ਕੇ ਪੁਲਸ ਪ੍ਰਸ਼ਾਸਨ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਹਨ ਪਰ ਉਨ੍ਹਾਂ ਦਾ ਖ਼ੁਦ ਦਾ ਕੋਈ ਵਜੂਦ ਨਹੀਂ ਹੈ। ਸੁਖਪਾਲ ਸਰਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਉਹ ਗ਼ਲਤ ਸਾਬਤ ਹੁੰਦੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਜੋ ਸਜ਼ਾ ਸੁਣਾਏਗਾ ਉਹ ਸਜ਼ਾ ਮੰਨਣ ਨੂੰ ਤਿਆਰ ਹਨ ਪਰ ਅਜੇ ਤੱਕ ਇਸ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਦਖ਼ਲਅੰਦਾਜੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜੋਧਵਾਲ ਖੇਤੀਬਾੜੀ ਸਭਾ ’ਚ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਕਈ ਕਿਸਾਨਾਂ ਨੇ ਚੁੱਕਿਆ ਗਲਤ ਲਾਭ
NEXT STORY