helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 03, 2025
ਕੈਨੇਡਾ ਜਾਣ ਦਾ ਸੁਪਨਾ ਸਜਾਉਣ ਵਾਲੇ ਪੰਜਾਬੀਆਂ ਲਈ...
50 ਤੋਂ ਵੱਧ ਰੇਲਾਂ ਹੋ ਗਈਆਂ ਰੱਦ, ਯਾਤਰਾ ਕਰਨ ਤੋਂ...
16 ਮਾਰਚ ਤਕ ਲਗਾਤਾਰ 4 ਛੁੱਟੀਆਂ ਦਾ ਐਲਾਨ, ਬੰਦ...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ (ਸ਼ਰਮਾ) : ਹਰਿਆਣਾ ਦੇ ਟਿਕਰੀ ਬਾਰਡਰ ’ਤੇ ਚੱਲ ਰਹੀ ਕਿਸਾਨੀ ਲਹਿਰ ’ਚ ਸ਼ਾਮਲ ਕਰਨ ਦੇ ਨਾਂ ’ਤੇ ਬੰਗਾਲ ਤੋਂ ਭਰਮਾ ਕੇ ਲਿਆਂਦੀ ਗਈ ਕੁੜੀ ਨਾਲ ਖੁਦ ਨੂੰ ਕਿਸਾਨ ਸੋਸ਼ਲ ਆਰਮੀ ਦੇ ਆਗੂ ਦੱਸਣ ਵਾਲੇ ਕਥਿਤ ਨੇਤਾਵਾਂ ਵਲੋਂ ਗੈਂਗਰੇਪ ਕੀਤੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਇਸ ਕੇਸ ਦੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਹਸਪਤਾਲ ਵਿਚ ਇਲਾਜ ਦੌਰਾਨ ਕੁੜੀ ਨਾਲ ਗੈਂਗਰੇਪ ਦੀ ਗੱਲ ਸਾਹਮਣੇ ਆਈ, ਜਿਥੇ ਕੁੜੀ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਅਤੇ ਭਾਜਪਾ ਕਿਸਾਨ ਅੰਦੋਲਨ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਨੂੰ ਅੰਦੋਲਨ ਵਿਚ ਅਰਾਜਕਤਾ ਫੈਲਾਉਣ ਵਾਲੇ ਤੱਤਾਂ ਦੀ ਸ਼ਮੂਲੀਅਤ ਬਾਰੇ ਸਮੇਂ-ਸਮੇਂ ਸਿਰ ਜਾਗਰੂਕ ਕਰਦੀਆਂ ਰਹੀਆਂ ਹਨ ਪਰ ਕਿਸਾਨ ਨੇਤਾਵਾਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ : ਤਨਖਾਹ ਨਾ ਮਿਲਣ ਤੋਂ ਦੁੱਖੀ ਟੋਲ ਵਰਕਰਾਂ ਨੇ ਐੱਸ.ਡੀ.ਐੱਮ ਦਫ਼ਤਰ ਮੂਹਰੇ ਕੀਤੀ ਆਤਮਦਾਹ ਦੀ ਕੋਸ਼ਿਸ਼
ਉਨ੍ਹਾਂ ਕਿਹਾ ਕਿ ਹਾਲਾਂਕਿ ਕਿਸਾਨ ਸੰਯੁਕਤ ਮੋਰਚਾ ਇਸ ਮਾਮਲੇ ਤੋਂ ਆਪਣਾ ਪੱਲਾ ਝਾੜ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਇਹ ਸਭ ਕੁਝ ਕਥਿਤ ਕਿਸਾਨ ਨੇਤਾਵਾਂ ਵਲੋਂ ਅੰਦੋਲਨ ਵਾਲੀ ਜਗ੍ਹਾ ’ਤੇ ਹੀ ਕੀਤਾ ਗਿਆ ਹੈ, ਜਿਸ ਤੋਂ ਕਿਸਾਨ ਸੰਯੁਕਤ ਮੋਰਚਾ ਦੇ ਆਗੂ ਇਨਕਾਰ ਨਹੀਂ ਕਰ ਸਕਦੇ ਅਤੇ ਇਸ ਲਈ ਪੀੜਤਾ ਨੂੰ ਨਿਆਂ ਦਿਵਾਉਣਾ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੂੰ ਇਨਸਾਫ਼ ਮਿਲਣ ਤਕ ਭਾਜਪਾ ਚੁੱਪ ਨਹੀਂ ਬੈਠੇਗੀ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 5 ਮਹੀਨੇ ਤੋਂ ਦਿੱਲੀ-ਹਰਿਆਣਾ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ 'ਤੇ ਪੁਲਿਸ ਨੇ 25 ਸਾਲਾ ਬੰਗਾਲੀ ਕੁੜੀ ਨਾਲ ਟਿਕਰੀ ਬਾਰਡਰ 'ਤੇ ਸਮੂਹਿਕ ਜਬਰ ਜ਼ਨਾਹ ਕਰਨ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਹਰਿਆਣਾ ਪੁਲਸ ਨੇ ਮਾਮਲੇ ਦੀ ਜਾਂਚ ਲਈ ਐਤਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਗਠਿਤ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਖ਼ਤਰੇ ’ਚ ਸਾਬਕਾ ਕਾਨੂੰਨ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਚਿਕਚਿਕ ਚੌਕ ਵਿੱਚ 2 ਕਾਰਾਂ ਦੀ ਹੋਈ ਆਪਸੀ ਟੱਕਰ, ਵਾਹਨਾਂ ਦਾ ਹੋਇਆ ਭਾਰੀ ਨੁਕਸਾਨ
Stories You May Like
ਕਰਜ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਚੁੱਕਿਆ ਅਜਿਹਾ ਕਦਮ ਕਿ ਵੇਖ...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਵੱਡੀ ਖ਼ਬਰ: ਪ੍ਰੀਖਿਆ ਦੌਰਾਨ PSEB ਦਾ ਵੱਡਾ ਫ਼ੈਸਲਾ, ਇਹ ਪੇਪਰ ਕੀਤਾ ਰੱਦ
SKM ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਕਿਸਾਨਾਂ ਨੇ 5 ਮਾਰਚ ਲਈ ਕਰ 'ਤਾ ਵੱਡਾ...
ਈਰਾਨ ਦੇ ਉਪ ਰਾਸ਼ਟਰਪਤੀ ਜ਼ਰੀਫ ਨੇ ਦਿੱਤਾ ਅਸਤੀਫਾ
ਫਿਲੀਪੀਨ ਨੇ Trump 'ਤੇ ਜਤਾਇਆ ਭਰੋਸਾ, ਚੀਨ ਨੂੰ ਰੋਕਣ 'ਚ ਕਰਨਗੇ ਮਦਦ
ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 37 ਲੋਕ ਜ਼ਖਮੀ
ਬੰਗਲਾਦੇਸ਼: ਸੁਪਰੀਮ ਕੋਰਟ ਨੇ ਖਾਲਿਦਾ ਜ਼ਿਆ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਖਿਆ...
ਇਟਲੀ 'ਚ ਢੋਲ ਦੀ ਤਾਲ 'ਤੇ ਨੱਚੇ ਗੋਰੇ-ਗੋਰੀਆਂ, ਭੰਗੜੇ ਵਾਲਿਆਂ ਨੇ ਕਰਵਾਈ...
ਇਮਰਾਨ ਖਾਨ ਜੇਲ੍ਹ 'ਚ ਕਾਲ ਕੋਠੜੀ 'ਚ ਰਹਿਣ ਲਈ ਮਜਬੂਰ
ਪ੍ਰਮਾਣੂ ਸਮਝੌਤੇ ਦੇ ਨਿਰਮਾਤਾ ਈਰਾਨੀ ਮੰਤਰੀ ਨੇ ਦਿੱਤਾ ਅਸਤੀਫ਼ਾ
ਚਾਹ ਨਾਲ ਖਾਂਦੇ ਹੋ ਨਮਕੀਨ ਤਾਂ ਹੋ ਜਾਵੋ ਸਾਵਧਾਨ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ!
ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਓਰੀ ਦੇ ਟਚ ਕਰਨ ਨਾਲ ਔਰਤ ਹੋਈ ਗਰਭਵਤੀ! ਖੁਦ ਕੀਤਾ ਖੁਲ੍ਹਾਸਾ
ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ...
ਅਮਰੀਕੀ ਪੁਲਸ ਨੇ 36 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
Laughter Chefs 2 'ਚ ਵਾਪਰਿਆ ਹਾਦਸਾ, ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ
OSCAR 2025: ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਅਨੁਜਾ' ਨੂੰ ਨਹੀਂ ਮਿਲਿਆ ਐਵਾਰਡ
Subscribe Now!