ਭਵਾਨੀਗੜ੍ਹ (ਕਾਂਸਲ, ਵਿਕਾਸ) : ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵੱਜੋਂ ਅੱਜ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਟੋਲ ਪਲਾਜ਼ਾ ਦੇ ਵਰਕਰਾਂ ਨੇ ਪੈਟਰੋਲ ਦੀਆਂ ਬੋਤਲਾਂ ਨਾਲ ਲੈ ਕੇ ਐੱਸ. ਡੀ. ਐੱਮ. ਦਫ਼ਤਰ ਭਵਾਨੀਗੜ੍ਹ ਅੱਗੇ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀ ਵਰਕਰਾਂ ਨੇ ਟੋਲ ਕੰਪਨੀ ਅਤੇ ਐੱਨ. ਐੱਚ. ਏ. ਆਈ. ਦੇ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕਰਦਿਆਂ ਸਥਾਨਕ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਮਾਮਲੇ ’ਚ ਤੁਰੰਤ ਦਖ਼ਲ ਦੇ ਕੇ ਟੋਲ ਕੰਪਨੀ ਤੋਂ ਵਰਕਰਾਂ ਦੀਆਂ ਰੁੱਕੀਆਂ ਤਨਖ਼ਾਹਾਂ ਨੂੰ ਜਾਰੀ ਕਰਵਾਉਣ ਦੀ ਮੰਗ ਕੀਤੀ। ਧਰਨਾ ਦੇ ਰਹੇ ਟੋਲ ਪਲਾਜ਼ਾ ਵਰਕਰਾਂ ਦਾ ਗੁੱਸਾ ਆਪਣੀ ਸੁਣਵਾਈ ਨਾ ਹੋਣ 'ਤੇ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਤੇ ਉਸਦੇ ਸਾਥੀ ਦਵਿੰਦਰਪਾਲ ਸਿੰਘ ਨੇ ਗੁੱਸੇ 'ਚ ਆ ਕੇ ਆਤਮਦਾਹ ਦੀ ਕੋਸ਼ਿਸ਼ ਕਰਦਿਆਂ ਆਪਣੇ ਕੱਪੜਿਆਂ 'ਤੇ ਪੈਟਰੋਲ ਛਿੜਕ ਲਿਆ। ਜਿਸ ਤੋਂ ਬਾਅਦ ਮੌਕੇ 'ਤੇ ਹਾਜ਼ਰ ਪੁਲਸ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਨੇ ਪ੍ਰਦਰਸ਼ਨਕਾਰੀ ਵਰਕਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਮਸਲੇ ਸਬੰਧੀ ਐੱਸ. ਡੀ. ਐੱਮ ਤੇ ਡੀ. ਐੱਸ. ਪੀ. ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਬੇਨਤੀ 'ਤੇ 7 ਰੇਲ ਗੱਡੀਆਂ 16 ਤੱਕ ਰੱਦ
ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਟੋਲ ਪਲਾਜ਼ਾ ਬੰਦ ਪਏ ਹਨ। ਪਿਛਲੇ ਸਾਲ ਦਸੰਬਰ ਤੋਂ ਟੋਲ ਪ੍ਰਬੰਧਕਾਂ ਨੇ ਵਰਕਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ, ਜਿਸ ਸਬੰਧੀ ਉਨ੍ਹਾਂ ਦੀ ਯੂਨੀਅਨ ਕਈ ਵਾਰ ਸਬੰਧਤ ਅਥਾਰਟੀਆਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੀ ਹੈ। ਇਸ ਦੇ ਬਾਵਜੂਦ ਸਾਡੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਰਕੇ ਟੋਲ ਵਰਕਰਾਂ ਦੇ ਪਰਿਵਾਰਾਂ ਨੂੰ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਸਲੇ ਦੇ ਹੱਲ ਲਈ ਅੱਜ ਟੋਲ ਵਰਕਰ ਐੱਸ. ਡੀ. ਐੱਮ ਭਵਾਨੀਗੜ੍ਹ ਨੂੰ ਮਿਲਣ ਲਈ ਉਨ੍ਹਾਂ ਦੇ ਦਫਤਰ ਪਹੁੰਚੇ ਸਨ ਪਰ ਵਰਕਰਾਂ ਦੇ ਪਹੁੰਚਣ 'ਤੇ ਹੀ ਦਫ਼ਤਰ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ, ਇੱਥੋ ਤੱਕ ਕਿ ਵਰਕਰਾਂ ਤੋਂ ਮੰਗ ਪੱਤਰ ਵੀ ਨਹੀਂ ਲਿਆ ਗਿਆ।
ਜਿਸ ਤੋਂ ਬਾਅਦ ਐੱਸ. ਡੀ. ਐੱਮ. ਦਫ਼ਤਰ ਦਾ ਘਿਰਾਓ ਕਰਦਿਆਂ ਉਸ ਸਮੇਤ ਭੜਕੇ ਦੋ ਵਰਕਰਾਂ ਨੇ ਆਪਣੇ ਆਪ 'ਤੇ ਤੇਲ ਪਾ ਕੇ ਆਤਮਦਾਹ ਕਰਨ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਜਿਸ ਉਪਰੰਤ ਡੀ. ਐੱਸ. ਪੀ. ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਐੱਸ. ਡੀ. ਐੱਮ. ਨਾਲ ਮੀਟਿੰਗ ਕਰਕੇ ਵਰਕਰਾਂ ਦਾ ਮਸਲਾ ਹੱਲ ਕਰਵਾਉਣ ਸਬੰਧੀ ਗੱਲਬਾਤ ਕੀਤੀ। ਬਾਅਦ ਵਿੱਚ ਟੋਲ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪ੍ਰਸ਼ਾਸਨ ਨੇ ਮੰਗ ਪੱਤਰ ਲੈਂਦਿਆਂ 15 ਦਿਨਾਂ ਵਿੱਚ ਵਰਕਰਾਂ ਨੂੰ ਤਨਖਾਹਾਂ ਦਵਾਉਣ ਦਾ ਭਰੋਸਾ ਦਵਾਇਆ।
ਇਹ ਵੀ ਪੜ੍ਹੋ : ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਸਮਾਨੋਂ ਬਿਜਲੀ ਦੇ ਰੂਪ ’ਚ ਡਿੱਗੇ ਕਹਿਰ ਨੇ ਉਜਾੜਿਆ ਪਰਿਵਾਰ, ਤੜਫ਼-ਤੜਫ਼ ਨਿਕਲੀ ਜਾਨ
NEXT STORY