ਤਰਨਤਾਰਨ (ਰਮਨ) : ਸਹਿਕਾਰੀ ਬੈਂਕ ਦੀ ਸ਼ਾਖਾ ਦਬੁਰਜੀ ਵਿਖੇ ਵੱਖ-ਵੱਖ ਮਾਮਲਿਆਂ ’ਚ 7 ਕਰੋੜ 65 ਲੱਖ 37 ਹਜ਼ਾਰ 109 ਰੁਪਏ ਦਾ ਘਪਲਾ ਕਰਨ ਦੇ ਜ਼ੁਰਮ ਹੇਠ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸਾਬਕਾ ਮੈਨੇਜਰ ਅਤੇ ਮਹਿਲਾ ਕਲਰਕ ਖ਼ਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿਸਾਨਾਂ ਵਲੋਂ ਲੰਮੇਂ ਸਮੇਂ ਤੋਂ ਇਸ ਹੋਏ ਕਰੋੜਾਂ ਦੇ ਘਪਲੇ ਨੂੰ ਉਜਾਗਰ ਕਰਦੇ ਕਈ ਸਬੰਧਿਤ ਮੁਲਾਜ਼ਮਾਂ ਖ਼ਿਲਾਫ ਤੁਰੰਤ ਕਾਰਵਾਈ ਕਰਨ ਲਈ ਲੰਮੇਂ ਸਮੇਂ ਤੋਂ ਧਰਨੇ ਵੀ ਲਗਾਏ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਨੇ ਕੰਬਣ ਲਾਏ ਪੰਜਾਬ ਦੇ ਲੋਕ, ਮੌਸਮ ਵਿਭਾਗ ਨੇ ਇਸ ਦਿਨ ਕੀਤੀ ਮੀਂਹ ਦੀ ਭਵਿੱਖਬਾਣੀ
ਪ੍ਰਾਪਤ ਜਾਣਕਾਰੀ ਅਨੁਸਾਰ ਸਹਿਕਾਰੀ ਬੈਂਕ ਦਬੁਰਜੀ ਦੇ ਮੈਨੇਜਰ ਖਜ਼ਾਨ ਸਿੰਘ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਕੁਲਵਿੰਦਰ ਸਿੰਘ ਸਾਬਕਾ ਬ੍ਰਾਂਚ ਮੈਨੇਜਰ ਪੁੱਤਰ ਹਰਭਜਨ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਤਰਨ ਤਾਰਨ ਅਤੇ ਸਾਬਕਾ ਕਲਰਕ ਜਸਵੰਤ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਤਰਨਤਾਰਨ ਵਲੋਂ ਸਾਲ 2014 ਤੋਂ 2018 ਦੇ ਦਰਮਿਆਨ ਆਪਸੀ ਸਾਜ਼ਿਸ਼ ਤਹਿਤ ਜਾਅਲਸਾਜ਼ੀ ਅਤੇ ਧੋਖਾਦੇਹੀ ਨਾਲ ਆਪਣੀ ਹੈਸੀਅਤ ਅਤੇ ਆਈ. ਡੀ. ਦੀ ਦੁਰਵਰਤੋਂ ਕਰਦੇ ਹੋਏ 7 ਕਰੋੜ 65 ਲੱਖ 37 ਹਜ਼ਾਰ 109 ਰੁਪਏ ਦਾ ਗਬਨ ਕਰਦੇ ਹੋਏ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਜ਼ਿਲ੍ਹਾ ਤਰਨਤਾਰਨ ਦਾ ਮਾਲੀ ਨੁਕਸਾਨ ਕੀਤਾ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ
ਅਧਿਕਾਰੀਆਂ ਵਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੈਂਕ ਦੇ ਦੋਵਾਂ ਕਰਮਚਾਰੀਆਂ ਵਲੋਂ ਜਾਅਲੀ ਦਸਤਾਵੇਜ਼ਾਂ ਉੱਪਰ ਗਲਤ ਢੰਗ ਨਾਲ ਬੈਂਕ ਦੀ ਸ਼ਾਖਾ ਦਬੁਰਜੀ ’ਚ 123 ਗਾਹਕਾਂ ਨੂੰ ਕਰਜ਼ਾ ਕੇਸ ਜਾਰੀ ਕਰਦੇ ਹੋਏ 6 ਕਰੋੜ 99 ਲੱਖ 12 ਹਜ਼ਾਰ 211 ਰੁਪਏ ਦਾ ਗਬਨ ਕੀਤਾ ਹੈ। ਇਸ ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਕਰਜ਼ਾ ਧਾਰਕਾਂ ਵਲੋਂ ਆਪਣੀ ਸਾਰੀ ਰਕਮ ਬੈਂਕ ਨੂੰ ਜਮ੍ਹਾਂ ਕਰਾਉਣ ਤੋਂ ਬਾਅਦ ਪ੍ਰਾਪਤ ਕੀਤੇ ਗਏ ਸਰਟੀਫਿਕੇਟ ਤੋਂ ਬਾਅਦ ਵੀ ਉਨ੍ਹਾਂ ਦੇ ਖਾਤਿਆਂ ਨੂੰ ਜਾਅਲੀ ਦਸਤਾਵੇਜ਼ਾਂ ਨਾਲ ਗਲਤ ਢੰਗ ਰਾਹੀਂ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਦੋਵਾਂ ਕਰਮਚਾਰੀਆਂ ਵਲੋਂ ਦਬੁਰਜੀ ਬੈਂਕ ਸ਼ਾਖਾ ’ਚੋਂ ਕਰਜ਼ੇ ਦੀਆਂ ਕਰੀਬ 156 ਅਸਲ ਫਾਈਲਾਂ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਹਨ, ਜਿਸ ’ਚ ਕਰਜ਼ੇ ਸਬੰਧੀ ਕੁੱਲ ਰਕਮ 2 ਕਰੋੜ 56 ਲੱਖ 10 ਹਜ਼ਾਰ 521 ਰੁਪਏ ਬਣਦੀ ਹੈ। ਇਸ ਬਾਬਤ ਗੱਲਬਾਤ ਕਰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਬੈਂਕ ਦਬੁਰਜੀ ਵਿਚ ਹੋਏ ਘਪਲੇ ਸਬੰਧੀ ਸਾਬਕਾ ਮੈਨੇਜਰ ਅਤੇ ਮਹਿਲਾ ਕਲਰਕ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਬਾਬਤ ਪੁਲਸ ਟੀਮਾਂ ਵਲੋਂ ਦੋਵਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੁਲਸ ਨਾਲ ਮੁੱਠਭੇੜ ਦੌਰਾਨ ਫ਼ਰਾਰ ਹੋਇਆ ਗੈਂਗਸਟਰ ਅਜੇ ਬਾਊਂਸਰ ਗ੍ਰਿਫ਼ਤਾਰ
NEXT STORY