ਫਿਰੋਜ਼ਪੁਰ (ਮਲਹੋਤਰਾ) : ਸ਼ਨੀਵਾਰ ਨੂੰ ਆਈਆਂ ਕੋਰੋਨਾ ਟੈਸਟ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿਚ 9 ਹੋਰ ਮਰੀਜ਼ ਮਿਲੇ ਹਨ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਅੱਜ ਮਿਲੀ ਰਿਪੋਰਟ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਾਸੀ 27 ਸਾਲ ਦਾ ਨੌਜਵਾਨ, ਕੰਬੋਜ਼ ਨਗਰ ਵਾਸੀ 49 ਸਾਲ ਦਾ ਵਿਅਕਤੀ, ਮਾਲ ਰੋਡ ਵਾਸੀ 36 ਸਾਲ ਦਾ ਨੌਜਵਾਨ, ਛਾਉਣੀ ਦੀ ਪਾਇਨੀਅਰ ਕਲੋਨੀ ਵਾਸੀ 54 ਸਾਲ ਦੀ ਔਰਤ, 36 ਅਤੇ 22 ਸਾਲ ਦੇ ਨੌਜਵਾਨ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਇਨ੍ਹਾਂ ਦੇ ਸੰਪਰਕ ਵਿਚ ਰਹੇ ਸਾਰੇ ਲੋਕਾਂ ਦੀ ਸੈਂਪਲਿੰਗ ਤੇ ਟੈਸਟਿੰਗ ਵੀ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਦਾ ਇਕ ਡਾਕਟਰ ਪਾਜ਼ੇਟਿਵ
ਉਧਰ ਪਤਾ ਲੱਗਾ ਹੈ ਕਿ ਸ਼ੁੱਕਰਵਾਰ ਦੇਰ ਰਾਤ ਆਈਆਂ ਰਿਪੋਰਟਾਂ ਅਨੁਸਾਰ ਸਿਵਲ ਹਸਪਤਾਲ ਦਾ ਇਕ ਸੀਨੀਅਰ ਡਾਕਟਰ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ। ਪਤਾ ਲੱਗਾ ਹੈ ਕਿ ਉਕਤ ਡਾਕਟਰ ਵੱਲੋਂ ਪਿਛਲੇ ਸਮੇਂ ਦੌਰਾਨ ਸਿਵਲ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਲਈ ਸਥਾਪਤ ਆਈਸੋਲੇਸ਼ਨ ਵਾਰਡ ਵਿਚ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਇੱਥੋਂ ਹੀ ਉਹ ਇਸ ਬੀਮਾਰੀ ਦੀ ਚਪੇਟ ਵਿਚ ਆ ਗਿਆ। ਸਾਵਧਾਨੀ ਦੇ ਤੌਰ 'ਤੇ ਉਕਤ ਡਾਕਟਰ ਦੇ ਨਾਲ ਕੰਮ ਕਰਨ ਵਾਲੇ ਸਟਾਫ ਦੀ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਕਾਰਣ 66ਵੀਂ ਮੌਤ, ਫਿਰ ਵੱਡੀ ਗਿਣਤੀ 'ਚ ਸਾਹਮਣੇ ਆਏ ਮਾਮਲੇ
NEXT STORY