ਸ਼ੇਰਪੁਰ (ਅਨੀਸ਼) : ਇਲਾਕੇ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਥਾਣਾ ਸ਼ੇਰਪੁਰ ਵਿਖੇ ਥਾਣਾ ਮੁੱਖੀ ਬਲਵੰਤ ਸਿੰਘ ਸਮੇਤ ਤਿੰਨ ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਉਣ ਕਰਕੇ ਸਹਿਮ ਦਾ ਮਾਹੌਲ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਬਲਵੰਤ ਸਿੰਘ, ਏ.ਐਸ.ਆਈ ਜਗਰੂਪ ਸਿੰਘ, ਲੇਡੀ ਕਾਸਟੇਬਲ ਜਸਵੀਰ ਕੌਰ ਅਤੇ ਹੋਮਗਾਰਡ ਮੁਲਾਜ਼ਮ ਬਲਜਿੰਦਰ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਹੈ ।
ਥਾਣਾ ਮੁਖੀ ਨੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਦੇ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ । ਥਾਣਾ ਮੁਖੀ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਸਬ ਇੰਸ. ਮਨਜੋਤ ਸਿੰਘ ਨੂੰ ਥਾਣਾ ਮੁਖੀ ਦਾ ਆਰਜ਼ੀ ਚਾਰਜ ਦਿੱਤਾ ਗਿਆ ਹੈ ।
ਪੰਜਗਰਾਈਆਂ ਵਿਖੇ ਮਾਈਕਰੋ ਕੰਟੋਨਮੈਂਟ ਜ਼ਨ ਘੋਸ਼ਿਤ
ਦੂਜੇ ਪਾਸੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਇਕ ਗਲੀ ਵਿਚ 6 ਮਰੀਜ਼ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਸ ਗਲੀ ਨੂੰ ਮਾਈਕਰੋ ਕੰਨੋਟਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ । ਇਸ ਸਬੰਧੀ ਐੱਸ. ਐੱਮ.ਓ. ਡਾ ਗੀਤਾ ਨੇ ਦੱਸਿਆ ਕਿ ਉਸ ਮਹੁੱਲੇ ਦੇ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਤੱਕ 100 ਦੇ ਕਰੀਬ ਟੈਸਟ ਹੋ ਚੁੱਕੇ ਹਨ ।
ਰੂਪਨਗਰ: ਭੋਲੇ-ਭਾਲੇ ਲੋਕਾਂ ਨੂੰ ਇੰਝ ਠੱਗਦੀ ਸੀ ਇਹ ਕੰਪਨੀ, ਪਰਦਾਫਾਸ਼ ਕਰ ਪੁਲਸ ਨੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ
NEXT STORY