ਲੰਬੀ(ਜੁਨੇਜਾ)- ਸਰਕਾਰ ਵੱਲੋਂ ਵੈਕਸੀਨੇਸ਼ਨ ਕੀਤੇ ਜਾਣ ਤੋਂ ਬਾਅਦ ਲੋਕ ਭਾਵੇ ਕੋਰੋਨਾ ਪ੍ਰਤੀ ਅਵੇਸਲੇ ਹੋ ਗਏ ਸਨ ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡ ਵੜਿੰਗਖੇੜਾ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 14 ਵਿਦਿਆਰਥੀ ਕੋਰੋਨਾ ਪੀੜਤ ਆਏ ਹਨ। ਇਸ ਸਬੰਧੀ ਮੁਢਲੇ ਸਿਹਤ ਕੇਂਦਰ ਲੰਬੀ ਦੇ ਐੱਸ. ਐੱਮ. ਓ. ਡਾ.ਰਮੇਸ਼ ਕੁਮਾਰ ਕੰਬੋਜ ਨੇ ਦੱਸਿਆ ਕਿ 16 ਨਵੰਬਰ ਨੂੰ 1 ਵਿਦਿਆਰਥੀ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਡੱਬਵਾਲੀ ਵਿਖੇ ਟੈਸਟ ਕਰਾਇਆ ਸੀ ਅਤੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਨੂੰ ਹੋਮ ਆਈਸੋਲੇਟ ਕਰ ਕੇ ਸਕੂਲ ਵਿਚ 45 ਸਟਾਫ਼ ਮੈਂਬਰਾਂ ਸਮੇਤ ਕੁੱਲ 418 ਜਣਿਆਂ ਦੇ ਟੈਸਟ ਕੀਤੇ ਸਨ, ਜਿਨ੍ਹਾਂ ਵਿਚ 245 ਆਰ. ਟੀ. ਪੀ. ਸੀ. ਆਰ ਟੈਸਟ ਕੀਤੇ ਸਨ ਅਤੇ 173 ਰੈਪਿਡ ਟੈਸਟ ਸਨ।
ਆਰ. ਟੀ. ਪੀ. ਆਰ. ਵਿਚੋਂ ਅਜੇ 45 ਦੀ ਰਿਪੋਰਟ ਪੈਂਡਿੰਗ ਹੈ ਅਤੇ ਜਿਨ੍ਹਾਂ ਦੀ ਰਿਪੋਰਟ ਆਈ ਹੈ ਉਨ੍ਹਾਂ ਵਿਚ 13 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਰਮੇਸ਼ ਕੁਮਾਰੀ ਨੇ ਕਿਹਾ ਕਿ ਲੋਕਾਂ ਨੂੰ ਅਵੇਸਲੇ ਹੋਣ ਦੀ ਲੋੜ ਨਹੀਂ ਅਜੇ ਕੋਰੋਨਾ ਗਿਆ ਸੀ। ਉਹਨਾਂ ਇਹ ਵੀ ਕਿਹਾ ਕਿ ਵੈਕਸੀਨੇਸ਼ਨ ਤਾ ਪੂਰਾ ਪ੍ਰਬੰਧ ਹੈ ਅਤੇ ਹਰ ਵਿਅਕਤੀ ਨੂੰ ਵੈਕਸੀਨੇਸ਼ਨ ਕਰਾਉਣ ਦੀ ਲੋੜ ਹੈ ਇਸ ਤੋਂ ਇਲਾਵਾ ਸਮਾਜਕ ਦੂਰੀ ਅਤੇ ਮਾਸਕ ਲਾਉਣਾ ਵੀ ਜ਼ਰੂਰੀ ਹੈ।
ਉਪ ਮੁੱਖ ਮੰਤਰੀ ਰੰਧਾਵਾ ਨੇ ਬਟਾਲੀਅਨਾਂ/ਪੁਲਸ ਥਾਣਿਆਂ ‘ਚੋਂ ਅਣ-ਅਧਿਕਾਰਤ ਗੰਨਮੈਨ ਲਗਾਉਣ ਦਾ ਲਿਆ ਨੋਟਿਸ
NEXT STORY