ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਦੀ 10 ਲੱਖ ਦੀ ਆਬਾਦੀ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 559 ਦੇ ਅੰਕੜੇ ਨੂੰ ਛੂਹ ਗਈ ਹੈ। ਇਕ ਮਹੀਨੇ ਪਹਿਲਾਂ ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 270 ਸੀ, ਜਦੋਂ ਕਿ 2 ਮਹੀਨੇ ਪਹਿਲਾਂ ਇਹ 144 ਸੀ। ਅੰਕੜੇ ਕਹਿੰਦੇ ਹਨ ਕਿ 2 ਮਹੀਨਿਆਂ 'ਚ ਕੋਰੋਨਾ ਪੀੜਤ ਮਰੀਜ਼ ਵੱਧ ਗਏ ਹਨ। ਹਾਲਾਂਕਿ ਕੋਵਿਡ-19 ਦੀ ਵੈੱਬਸਾਈਟ 'ਚ ਕੋਰੋਨਾ ਲਾਗ ਨੂੰ ਲੈ ਕੇ ਵਿਗੜੇ ਹਾਲਾਤਾਂ ਵਾਲੇ ਸ਼ਹਿਰਾਂ ਦੀ ਸੂਚੀ 'ਚ ਚੰਡੀਗੜ੍ਹ ਹੁਣ ਖਿਸਕ ਕੇ 10ਵੇਂ ਨੰਬਰ 'ਤੇ ਆ ਗਿਆ ਹੈ। ਮਹੀਨਾ ਪਹਿਲਾਂ ਚੰਡੀਗੜ੍ਹ 7ਵੇਂ ਨੰਬਰ 'ਤੇ ਸੀ ਅਤੇ 2 ਮਹੀਨੇ ਪਹਿਲਾਂ ਤੀਜੇ ਨੰਬਰ 'ਤੇ ਸੀ। ਚੰਡੀਗੜ੍ਹ ਦੇ ਹਾਲਾਤ 2 ਮਹੀਨਿਆਂ 'ਚ ਵਿਗੜ ਚੁੱਕੇ ਹਨ।
ਇਹ ਵੀ ਪੜ੍ਹੋ : ਡਾਕਟਰਾਂ ਦੀ ਮਿਹਨਤ ਰੰਗ ਲਿਆਈ, ਬਚ ਗਈ ਕੋਰੋਨਾ ਦੇ ਗੰਭੀਰ ਮਰੀਜ਼ ਦੀ ਜਾਨ
ਸ਼ਹਿਰ 'ਚ ਹੋਏ 9,405 ਕੋਰੋਨਾ ਟੈਸਟ
ਦੂਜੇ ਸ਼ਹਿਰਾਂ ਦੇ ਮੁਕਾਬਲੇ ਚੰਡੀਗੜ੍ਹ 'ਚ ਅਜੇ ਵੀ ਕੋਰੋਨਾ ਟੈਸਟ ਘੱਟ ਹੋਏ ਹਨ। ਵੈੱਬਸਾਈਟ ਦੀ ਮੰਨੀਏ ਤਾਂ ਚੰਡੀਗੜ੍ਹ 'ਚ ਹੁਣ ਤੱਕ 9,405 ਕੋਰੋਨਾ ਟੈਸਟ ਹੀ ਹੋਏ ਹਨ, ਹਾਲਾਂਕਿ ਹੁਣ ਟੈਸਟਾਂ ਲਈ ਸਰਕਾਰੀ ਡਾਕਟਰ ਦੀ ਮਨਜ਼ੂਰੀ ਵਾਲੀ ਸ਼ਰਤ ਵੀ ਕੇਂਦਰ ਸਰਕਾਰ ਹਟਾ ਚੁੱਕੀ ਹੈ। ਦਿੱਲੀ 'ਚ ਹੁਣ ਤੱਕ 7,68,617 ਟੈਸਟ ਅਤੇ ਪੰਜਾਬ 'ਚ 3,88,494 ਕੋਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ। ਵਰਲਡ ਮੈਡੀਕਲ ਐਸੋਸੀਏਸ਼ਨ ਦੇ ਸਲਾਹਕਾਰ ਡਾ. ਰਮਨੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਕੋਰੋਨਾ ਟੈਸਟ ਜਿੰਨੀ ਤੇਜ਼ੀ ਨਾਲ ਹੋ ਰਹੇ ਹਨ, ਉਸ ਦੇ ਅਨੁਪਾਤ 'ਚ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਹਰਿਆਣਾ ਦੀ ਤਰਜ਼ 'ਤੇ ਨਹੀਂ ਮਿਲੇਗਾ 'ਨੌਕਰੀਆਂ' 'ਚ ਕੋਟਾ, ਕੈਪਟਨ ਨੇ ਕੀਤਾ ਇਨਕਾਰ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਇਕ ਛੋਟਾ ਸ਼ਹਿਰ ਹੈ, ਇੱਥੇ ਲਾਗ ਨੂੰ ਕੰਟਰੋਲ ਕਰਨਾ ਸੌਖਾ ਹੈ ਅਤੇ ਸ਼ਹਿਰ ਦਾ ਸਰਵੇ ਵੀ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ ਬਾਪੂਧਾਮ ਕਾਲੋਨੀ ਤੋਂ ਹੀ ਪੀੜਤ ਸਾਹਮਣੇ ਆ ਰਹੇ ਸਨ ਪਰ ਹੁਣ ਸ਼ਹਿਰ ਦੇ ਕਰੀਬ ਹਰ ਸੈਕਟਰ ਤੋਂ ਹੀ ਮਰੀਜ਼ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਕਮਿਊਨਿਟੀ ਸਪਰੈੱਡ ਹੀ ਕਿਹਾ ਜਾ ਸਕਦਾ ਹੈ ਪਰ ਜੇਕਰ ਅਜਿਹਾ ਹੋ ਵੀ ਗਿਆ ਹੈ ਤਾਂ ਪ੍ਰਸ਼ਾਸਨ ਨੂੰ ਇਸ ਨੂੰ ਕੰਟਰੋਲ ਕਰਨ ਦੀ ਦਿਸ਼ਾ 'ਚ ਕਦਮ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ : ਬਾਦਲ ਪੱਖੀ ਵੱਡੇ ਨੇਤਾ ਢੀਂਡਸਾ ਬਾਰੇ ਕਿਉਂ ਖਾਮੋਸ਼!, ਪਾਰਟੀ 'ਚ ਘੁਸਰ-ਮੁਸਰ
ਹਰਸਿਮਰਤ ਬਾਦਲ ਦਾ ਕਿਸਾਨਾਂ ਲਈ ਵੱਡਾ ਐਲਾਨ
NEXT STORY