ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੇ ਦੁਨੀਆ ਨੂੰ ਆਪਣੇ ਲਪੇਟੇ 'ਚ ਲਿਆ ਹੋਇਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਪੂਰੇ ਸੂਬੇ ਨੂੰ ਝੰਬ ਸੁੱਟਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਪੰਜਾਬ ਪੂਰੇ ਦੇਸ਼ 'ਚੋਂ ਮੋਹਰੀ ਬਣ ਗਿਆ ਹੈ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਮੌਤ ਦਰ 7.3 ਫੀਸਦੀ ਚੱਲ ਰਹੀ ਹੈ, ਜਦੋਂ ਕਿ ਇਹ ਪੂਰੇ ਦੇਸ਼ 'ਚ 3 ਫੀਸਦੀ ਅਤੇ ਵਿਸ਼ਵ ਪੱਧਰ 'ਤੇ 6 ਫੀਸਦੀ ਹੈ। ਇਸ ਤਰ੍ਹਾਂ ਮੌਤਾਂ ਦੇ ਮਾਮਲੇ 'ਚ ਪੰਜਾਬ ਵਿਸ਼ਵ ਦੇ ਅੰਕੜਿਆਂ ਨੂੰ ਵੀ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਮੋਹਾਲੀ 'ਚ 2 ਨਵੇਂ ਕੇਸ ਪਾਜ਼ੇਟਿਵ, ਪੂਰੇ ਜ਼ਿਲੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ 50
ਹਰਿਆਣਾ ਦੀ ਮੌਤ ਫੀਸਦੀ 1.2 ਫੀਸਦੀ
ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਰੀਬ 3 ਹਫਤੇ ਪਹਿਲਾਂ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਦਰਜ ਨਹੀਂ ਕੀਤੀ ਗਈ ਸੀ, ਜਦੋਂ ਕਿ ਹਰਿਆਣਾ 'ਚ ਇਹ ਅੰਕੜਾ ਜ਼ਿਆਦਾ ਹੈ। ਪੰਜਾਬ ਦੇ 9 ਫੀਸਦੀ ਦੇ ਮੁਕਾਬਲੇ ਹਰਿਆਣਾ 'ਚ ਮੌਤ ਦਰ 1.2 ਫੀਸਦੀ ਹੈ। ਪੰਜਾਬ 'ਚ 154 ਟੈਸਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਨ੍ਹਾਂ 'ਚੋਂ 12 ਲੋਕਾਂ ਦੀ ਸ਼ੁੱਕਰਵਾਰ ਤੱਕ ਮੌਤ ਹੋ ਚੁੱਕੀ ਹੈ। ਗੁਆਂਢੀ ਸੂਬੇ ਹਰਿਆਣੇ 'ਚ 161 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਪਰ ਸਿਰਫ 2 ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ 'ਚ 29 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਸਿਰਫ 1 ਮੌਤ ਹੋਈ ਹੈ। ਭਾਰਤ 'ਚ ਹੁਣ ਤੱਕ 6,412 ਲੋਕਾਂ ਦਾ ਟੈਸਟ ਪਾਜ਼ੇਟਿਵ ਆ ਚੁੱਕਾ ਹੈ ਅਤੇ 199 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਇੰਫੈਕਟਿਡ ਮਰੀਜ਼ਾਂ ਦੀ ਕੁੱਲ਼ ਗਿਣਤੀ ਦਾ 3 ਫੀਸਦੀ ਹੈ।
ਇਹ ਵੀ ਪੜ੍ਹੋ : ਜਦੋਂ ਨਸ਼ੇ ਦੀ ਥੁੜ ਕਾਰਨ ਤੜਫਦੇ ਨਸ਼ੇੜੀਆਂ ਨੇ ਕੈਪਟਨ ਕੋਲੋਂ ਮੰਗੀ ਮੌਤ...
ਪੰਜਾਬ 'ਚ ਸੰਵੇਦਸ਼ਨੀਲ ਲੋਕਾਂ ਦੇ ਟੈਸਟ ਆਏ ਪਾਜ਼ੇਟਿਵ
ਪੰਜਾਬ 'ਚ ਕੋਵਿਡ-19 ਲਈ ਮੀਡੀਆ ਵਿੰਗ ਦੇ ਮੁਖੀ ਡਾ. ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਪੰਜਾਬ 'ਚ ਹੀ ਕੋਰੋਨਾ ਵਾਇਰਸ ਜ਼ਿਆਦਾ ਘਾਤਕ ਰਿਹਾ ਹੈ। ਦੇਸ਼ ਭਰ ਦੇ ਜ਼ਿਆਦਾ ਸਥਾਨਾਂ 'ਤੇ ਵੱਖ-ਵੱਖ ਉਮਰ ਵਰਗ ਦੇ ਲੋਕਾਂ ਦੇ ਟੈਸਟ ਕੀਤੇ ਗਏ ਹਨ, ਜਦੋਂ ਕਿ ਪੰਜਾਬ 'ਚ ਮੁੱਖ ਤੌਰ 'ਤੇ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਅਤੇ ਵਿਗੜੀ ਸਿਹਤ ਉਨ੍ਹਾਂ ਦੀ ਮੌਤ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਰਨ ਵਾਲੇ ਲੋਕਾਂ ਦੀ ਉਮਰ 60 ਸਾਲ ਜਾਂ ਇਸ ਤੋਂ ਜ਼ਿਆਦਾ ਰਹੀ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਵੀ ਇਹ ਦੱਸਿਆ ਕਿ ਪੰਜਾਬ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਲੋਕਾਂ ਦੀ ਜੀਵਨਸ਼ੈਲੀ ਨਾਲ ਜੁੜੀਆਂ ਹਨ। ਹਾਲਾਤ ਦਾ ਇਕ ਹੋਰ ਡਰਾਉਣਾ ਪਹਿਲੂ ਇਹ ਹੈ ਕਿ 9 ਜਨਵਰੀ, 2020 ਨੂੰ ਜਾਰੀ ਕੀਤੇ ਗਏ 2018 ਦੇ ਨੈਸ਼ਨਲ ਕ੍ਰਾਈਮ ਬਿਓਰੋ ਅੰਕੜਿਆਂ 'ਚ ਬੀਮਾਰੀ ਦੇ ਕਾਰਨ ਪੰਜਾਬ 'ਚ ਹੋਣ ਵਾਲੀਆਂ ਖੁਦਕੁਸ਼ੀਆਂ ਦੀ ਗਿਣਤੀ ਜ਼ਿਆਦਾ ਹੈ। ਅੰਕੜਿਆਂ ਮੁਤਾਬਕ ਪੰਜਾਬ ਬੀਮਾਰੀ ਕਾਰਨ ਖੁਦਕੁਸ਼ੀਆਂ ਕਰਨ 'ਚ ਦੇਸ਼ 'ਚ ਸਿਖਰਲੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਵਲੋਂ 'ਕੋਰੋਨਾ' ਦੀ ਦਹਿਸ਼ਤ 'ਚ ਕਣਕ ਦੀ ਵਾਢੀ ਸ਼ੁਰੂ
ਜਦੋਂ ਬੁਲੇਟ 'ਤੇ ਹੈਲਮਟ ਪਾ ਕੇ ਸੜਕ 'ਤੇ ਉਤਰੇ ਡੀ. ਸੀ. ਪੀ., 6 ਐੱਸ. ਐੱਚ. ਓਜ਼ ਨੂੰ ਨੋਟਿਸ
NEXT STORY