ਚੰਡੀਗੜ੍ਹ (ਰਾਏ) : ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਨਾ ਲਵਾਈ ਤਾਂ ਸ਼ਹਿਰ ਵਾਸੀ ਨਾ ਫ਼ਿਲਮ ਵੇਖ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਕਲੱਬ ਵਿਚ ਐਂਟਰੀ ਮਿਲੇਗੀ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਕਰਵਾਉਣਾ ਕਲੱਬ ਅਤੇ ਥੀਏਟਰ ਮਾਲਕਾਂ ਦੀ ਵੀ ਜ਼ਿੰਮੇਵਾਰੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ’ਤੇ ਵੀ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਜਾਰੀ ਹੁਕਮ ਅਨੁਸਾਰ ਸ਼ਹਿਰ ਦੇ ਸਾਰੇ ਵਿੱਦਿਅਕ ਅਦਾਰਿਆਂ (ਕੋਚਿੰਗ ਅਦਾਰੇ ਅਤੇ ਟਿਊਸ਼ਨ) ਵਿਚ ਵੀ ਸਿਰਫ ਉਨ੍ਹਾਂ ਨੂੰ ਐਂਟਰੀ ਦਿੱਤੀ ਜਾਵੇ, ਜਿਨ੍ਹਾਂ ਨੇ ਕੋਰੋਨਾ ਦੀ ਦੂਜੀ ਡੋਜ਼ ਲਵਾ ਲਈ ਹੋਵੇ। ਇਹ ਨਿਯਮ ਮੁੱਖ ਤੌਰ ’ਤੇ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਹੋਰਾਂ ਲਈ ਹਨ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਛੋਟ ਮਿਲੇਗੀ, ਜਿਨ੍ਹਾਂ ਨੂੰ ਸਿਹਤ ਕਾਰਨਾਂ ਕਰ ਕੇ ਵੈਕਸੀਨ ਨਾ ਲਾਈ ਹੋਵੇ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਮਿਊਜ਼ੀਅਮ, ਥੀਏਟਰ ਅਤੇ ਕਲੱਬ ਵਿਚ ਵੀ ਉਨ੍ਹਾਂ ਨੂੰ ਐਂਟਰ ਹੋਣ ਦੇਣ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਣ।
ਹੁਕਮ ਅਨੁਸਾਰ ਲੋਕ ਜੇਕਰ ਸਮਾਰਟ ਫੋਨ ਨਾ ਹੋਣ ’ਤੇ ਟੀਕਾਕਰਨ ਦਾ ਸਰਟੀਫਿਕੇਟ ਡਾਊਨਲੋਡ ਕਰਨ ਵਿਚ ਅਸਮਰੱਥ ਹਨ ਤਾਂ ਕੋਵਿਨ ਪੋਰਟਲ ਤੋਂ ਆਇਆ ਟੀਕਾਕਰਨਾਂ ਦਾ ਮੈਸੇਜ ਦਿਖਾਉਣਾ ਪਵੇਗਾ, ਜਿਸ ਦੇ ਆਧਾਰ ’ਤੇ ਅਰੋਗਿਆ ਸੇਤੂ ਤੋਂ ਉਸਦੀ ਭਰੋਸੇ ਯੋਗਤਾ ਜਾਂਚੀ ਜਾਵੇਗੀ। ਕੋਵੀਸ਼ੀਲਡ ਜਾਂ ਕੋਵੈਕਸੀਨ ਦੋਵੇਂ ਪ੍ਰਮਾਣਿਤ ਕੋਰੋਨਾ ਟੀਕਾਕਰਨ ਸਬੰਧੀ ਇਸ ਹੁਕਮ ਵਿਚ ਇੱਥੋਂ ਤਕ ਰਿਆਇਤ ਦਿੱਤੀ ਗਈ ਹੈ ਕਿ ਕੋਵੀਸ਼ੀਲਡ ਜਾਂ ਕੋਵੈਕਸੀਨ ਵਿਚੋਂ ਕੋਈ ਵੀ ਦੋਵੇਂ ਖ਼ੁਰਾਕਾਂ ਲਵਾ ਸਕਦਾ ਹੈ।
ਨਵੇਂ ਰੂਪ 'ਚ ਸੜਕਾਂ 'ਤੇ ਦੌੜਦੀਆਂ ਹੋਈਆਂ ਨਜ਼ਰ ਆਉਣਗੀਆਂ PRTC ਅਤੇ ਰੋਡਵੇਜ਼ ਬੱਸਾਂ
NEXT STORY