ਅੰਮ੍ਰਿਤਸਰ (ਦਲਜੀਤ ਸ਼ਰਮਾ) : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜ਼ਿਲ੍ਹੇ ਵਿਚ ਸ਼ਨੀਵਾਰ ਸ਼ਾਮ ਨੂੰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਜ਼ਿਲ੍ਹੇ ਵਿਚ 20 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਕੋਰੋਨਾ ਦੇ ਪੰਜ ਮਾਮਲੇ ਸਾਹਮਣੇ ਆਏ ਸਨ, ਇਸ ਤਰ੍ਹਾਂ ਅੱਜ ਅੰਮ੍ਰਿਤਸਰ ਵਿਚ ਕੋਰੋਨਾ ਦੇ ਕੁੱਲ 25 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਜਦਕਿ ਜ਼ਿਲ੍ਹੇ ਭਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 468 'ਤੇ ਪਹੁੰਚ ਗਿਆ ਹੈ। ਜਿਨ੍ਹਾਂ ਵਿਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 330 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : 8 ਜੂਨ ਤੋਂ ਪੰਜਾਬ 'ਚ ਖੁੱਲ੍ਹਣਗੇ ਮਾਲਜ਼, ਹੋਟਲ ਤੇ ਰੈਸਟੋਰੈਂਟ, ਜਾਣੋ ਕੀ ਹਨ ਖਾਸ ਹਦਾਇਤਾਂ
ਪੰਜਾਬ ਵਿਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2550 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 468, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 289, ਲੁਧਿਆਣਾ 'ਚ 235, ਤਰਨਾਰਨ 167, ਮੋਹਾਲੀ 'ਚ 120, ਹੁਸ਼ਿਆਰਪੁਰ 'ਚ 135, ਪਟਿਆਲਾ 'ਚ 130, ਸੰਗਰੂਰ 'ਚ 104 ਕੇਸ, ਪਠਾਨਕੋਟ 'ਚ 87, ਨਵਾਂਸ਼ਹਿਰ 'ਚ 106, ਮਾਨਸਾ 'ਚ 32, ਕਪੂਰਥਲਾ 40, ਫਰੀਦਕੋਟ 66, ਮੁਕਤਸਰ 71, ਗਰਦਾਸਪੁਰ 'ਚ 144 ਕੇਸ, ਮੋਗਾ 'ਚ 65, ਬਰਨਾਲਾ 'ਚ 24, ਫਤਿਹਗੜ੍ਹ ਸਾਹਿਬ 'ਚ 65, ਫਾਜ਼ਿਲਕਾ 46, ਬਠਿੰਡਾ 'ਚ 55, ਰੋਪੜ 'ਚ 71 ਅਤੇ ਫਿਰੋਜ਼ਪੁਰ 'ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2098 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 390 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 8 ਜੂਨ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ, ਲੰਗਰ ਤੇ ਪ੍ਰਸ਼ਾਦ ਵਰਤਾਉਣ 'ਤੇ ਰੋਕ
'ਕੋਰੋਨਾ' ਦੀ ਜਲੰਧਰ 'ਚ ਤੜਥੱਲੀ, ਇਕੱਠੇ 10 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
NEXT STORY