ਚੰਡੀਗੜ੍ਹ : ਪੰਜਾਬ ਸਰਕਾਰ ਨੇ 8 ਜੂਨ ਤੋਂ ਸੂਬੇ ਵਿਚ ਮਾਲਜ਼, ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਚਾਰੀ ਕਾਰੋਬਾਰ ਨੂੰ ਸ਼ਰਤਾਂ ਦੇ ਆਧਾਰ 'ਤੇ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਇਸ ਲਈ ਬਕਾਇਦਾ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 15 ਜੂਨ ਨੂੰ ਦੁਬਾਰਾ ਇਨ੍ਹਾਂ ਰਿਆਇਤਾਂ 'ਤੇ ਵਿਚਾਰ ਹੋਵੇਗਾ। ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ ਮਾਲਜ਼ ਵਿਚ ਚੱਲ ਰਹੀਆਂ ਕੱਪੜੇ ਦੀਆਂ ਦੁਕਾਨਾਂ ਵਿਚ ਟਰਾਇਲ ਨਹੀਂ ਲਿਆ ਜਾ ਸਕੇਗਾ। ਸੂਬੇ ਵਿਚ ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਖੋਲ੍ਹਣ ਦੀ ਵੀ ਛੋਟ ਦਿੱਤੀ ਗਈ ਹੈ। ਸ਼ਪਿੰਗ ਮਾਲਜ਼ ਵਿਚ ਟੋਕਨ ਲੈ ਕੇ ਲੋਕਾਂ ਦੀ ਐਂਟਰੀ ਹੋਵੇਗੀ। ਮਾਲ ਪ੍ਰਬੰਧਕਾਂ ਨੂੰ 2 ਗਜ ਦੀ ਦੂਰੀ ਦੇ ਨਿਯਮ ਤਹਿਤ ਵੱਧ ਤੋਂ ਵੱਧ ਲੋਕਾਂ ਦੀ ਹੱਦ ਨਿਰਧਾਰਤ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 8 ਜੂਨ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ, ਲੰਗਰ ਤੇ ਪ੍ਰਸ਼ਾਦ ਵਰਤਾਉਣ 'ਤੇ ਰੋਕ
ਮਾਲਜ਼ ਵਿਚ ਬਣੇ ਰੈਸਟੋਰੈਂਟਾਂ ਅਤੇ ਫੂਡ ਜੁਆਇੰਟ ਵਿਚ ਬੈਠ ਕੇ ਲੋਕ ਖਾਣਾ ਨਹੀਂ ਖਾ ਸਕਣਗੇ। ਇਨ੍ਹਾਂ ਵਿਚ ਸਿਰਫ ਹੋਮ ਡਿਲਿਵਰੀ ਜਾਂ ਟੇਕ-ਅਵੇ (ਲੈ ਕੇ ਜਾਣ) ਦੀ ਸਹੂਲਤ ਮਿਲੇਗੀ। ਮਾਲਜ਼ ਵਿਚ ਲਿਫਟ ਦੀ ਵਰਤੋਂ ਸਿਰਫ਼ ਮੈਡੀਕਲ ਐਮਰਜੈਂਸੀ ਜਾਂ ਸਰੀਰਕ ਤੌਰ 'ਤੇ ਅਸਮਰੱਥ ਲੋਕ ਵੀ ਕਰ ਸਕਣਗੇ। ਐਸਕੇਲੇਟਰਸ 'ਤੇ ਸਰੀਰਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਮਾਲਜ਼ ਵਿਚ ਕੱਪੜੇ ਦੀਆਂ ਦੁਕਾਨਾਂ ਜਾਂ ਹੋਰ ਦੁਕਾਨਾਂ 'ਤੇ ਟਰਾਇਲ ਨਹੀਂ ਲਿਆ ਜਾ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ 'ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ
ਸਵੇਰੇ 5 ਤੋਂ 9 ਵਜੇ ਦੇ ਦਰਮਿਆਨ ਨਿਕਲ ਨਹੀਂ ਸਕਣਗੇ ਹੋਟਲ 'ਚ ਠਹਿਰੇ ਯਾਤਰੀ
8 ਜੂਨ ਤੋਂ ਪੰਜਾਬ ਵਿਚ ਹੋਟਲ ਅਤੇ ਪਰੁਹਣਚਾਰੀ ਉਦਯੋਗ ਖੁੱਲ੍ਹ ਜਾਵੇਗਾ। ਹੋਟਲਾਂ ਵਿਚ ਰੈਸਟੋਰੈਂਟ ਵਿਚ ਆ ਕੇ ਖਾਣਾ ਖਾਣ 'ਤੇ ਰੋਕ ਜਾਰੀ ਰਹੇਗੀ। ਹੋਟਲਾਂ ਵਿਚ ਰੁਕਣ ਵਾਲੇ ਯਾਤਰੀਆਂ ਨੂੰ ਭੋਜਣ ਦੀ ਸਹੂਲਤ ਉਨ੍ਹਾਂ ਦੇ ਕਮਰੇ ਵਿਚ ਹੀ ਦੇਣੀ ਹੋਵੇਗੀ। ਯਾਤਰੀ ਹੋਟਲਾਂ ਵਿਚ ਸਵੇਰੇ 5 ਤੋਂ 9 ਵਜੇ ਦੇ ਦਰਮਿਆਨ ਹੀ ਬਾਹਰ ਨਿਕਲ ਸਕਣਗੇ। ਹੋਟਲਾਂ ਵਿਚ ਠਹਿਰੇ ਯਾਤਰੀਆਂ ਨੂੰ ਟ੍ਰੇਨ ਜਾਂ ਏਅਰ ਟਿਕਟ ਦੇ ਆਧਾਰ 'ਤੇ ਇੱਕੋ ਸਮੇਂ ਬਾਹਰ ਨਿਕਲਣ ਦੀ ਛੋਟ ਮਿਲੇਗੀ। ਅਜਿਹੇ ਲੋਕਾਂ ਦੀ ਯਾਤਰਾ ਟਿਕਟ ਨੂੰ ਹੀ ਪਾਸ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ
ਤਾਲਾਬੰਦੀ ਦੌਰਾਨ ਵਧਿਆ ਖੁਦਕੁਸ਼ੀਆਂ ਦਾ ਦੌਰ, ਤਿੰਨ ਮਾਮਲੇ ਆਏ ਸਾਹਮਣੇ
NEXT STORY