ਬਰਨਾਲਾ (ਕਮਲਜੀਤ) : ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੇ ਇਕ ਨੌਜਵਾਨ ਦੀ ਕੋਰੋਨਾ ਲਾਗ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਨੌਜਵਾਨ ਦਿੱਲੀ ਵਿਖੇ ਕੰਮ ਕਰਦਾ ਸੀ ਅਤੇ ਭਦੌੜ ਵਿਖੇ ਪਰਿਵਾਰ ਨੂੰ ਮਿਲਣ ਆਇਆ ਸੀ। ਸਿਹਤ ਵਿਭਾਗ ਵਲੋਂ ਕੋਰੋਨਾ ਪੀੜਤ ਨੌਜਵਾਨ ਨੂੰ ਇਕਾਂਤਵਾਸ ਕਰਕੇ ਨਮੂਨੇ ਟੈਸਟ ਲਈ ਭੇਜੇ ਗਏ ਸੀ। ਜਿਸ ਤੋਂ ਬਾਅਦ ਅੱਜ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਬਰਨਾਲਾ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 29 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 23 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਜਦੋਂਕਿ 1 ਮਰੀਜ਼ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 5 ਹੈ। ਜਿਨ੍ਹਾਂ ਵਿਚੋਂ 1 ਕੇਸ ਸੰਗਰੂਰ ਜ਼ਿਲ੍ਹੇ 'ਚ ਰਜਿਸਟਰ ਕੀਤਾ ਗਿਆ ਹੈ। ਜਦੋਂਕਿ 1 ਕੇਸ ਦਿੱਲੀ 'ਚ ਰਜਿਸਟਰ ਕੀਤਾ ਗਿਆ ਹੈ ਅਤੇ 3 ਕੇਸ ਬਰਨਾਲਾ ਜ਼ਿਲ੍ਹੇ 'ਚ ਰਜਿਸਟਰ ਹਨ।
ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ, 19 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2800 ਤੋਂ ਪਾਰ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2800 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 517, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 319, ਲੁਧਿਆਣਾ 'ਚ 282, ਤਰਨਾਰਨ 171, ਮੋਹਾਲੀ 'ਚ 136, ਹੁਸ਼ਿਆਰਪੁਰ 'ਚ 136, ਪਟਿਆਲਾ 'ਚ 147, ਸੰਗਰੂਰ 'ਚ 116 ਕੇਸ, ਨਵਾਂਸ਼ਹਿਰ 'ਚ 122, ਗਰਦਾਸਪੁਰ 'ਚ 152 ਕੇਸ, ਮੁਕਤਸਰ 71, ਮੋਗਾ 'ਚ 67, ਫਰੀਦਕੋਟ 86, ਫਿਰੋਜ਼ਪੁਰ 'ਚ 46, ਫਾਜ਼ਿਲਕਾ 48, ਬਠਿੰਡਾ 'ਚ 55, ਪਠਾਨਕੋਟ 'ਚ 108, ਬਰਨਾਲਾ 'ਚ 27, ਮਾਨਸਾ 'ਚ 34, ਫਤਿਹਗੜ੍ਹ ਸਾਹਿਬ 'ਚ 70, ਕਪੂਰਥਲਾ 40, ਰੋਪੜ 'ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2234 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 530 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 56 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਦੀ ਕਈ ਗੋਲੀਆਂ ਲੱਗਣ ਕਾਰਣ ਮੌਤ
ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਜ਼ਿਲ੍ਹਾ ਪੱਧਰੀ ਹਸਪਤਾਲ ਸਾਬਤ ਹੋਇਆ ਸਭ ਲਈ ਵਰਦਾਨ
NEXT STORY