ਰੂਪਨਗਰ(ਸੱਜਣ ਸੈਣੀ)- ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲੀ ਕੋਰੋਨਾ ਦੀ ਰਿਪੋਰਟ ਅਨੁਸਾਰ 3 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3 ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਨਵੇਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚੋਂ ਇੱਕ ਮਾਮਲਾ ਨੰਗਲ ਦੇ ਸ਼ਿਵਾਲਿਕ ਐਵੀਨਿਊ ਦਾ ਹੈ ਅਤੇ ਦੋ ਮਾਮਲੇ ਨੂਰਪੁਰ ਤਹਿਸੀਲ ਦੇ ਪਿੰਡ ਕੱਟਾ ਸਬੌਰ ਦੇ ਹਨ । ਨੰਗਲ ਦਾ ਪਾਜ਼ੇਟਿਵ ਆਇਆ 54 ਸਾਲਾ ਵਿਅਕਤੀ ਦੀ ਟ੍ਰੈਵਲ ਹਿਸਟਰੀ ਦੇ ਅਨੁਸਾਰ ਉਹ ਓਡੀਸ਼ਾ ਤੋਂ ਵਾਪਸ ਪਰਤਿਆ ਹੈ । ਇਸੇ ਤਰ੍ਹਾਂ ਕੱਟਾ ਸਵਾਰ ਦੇ ਪਾਜ਼ੇਟਿਵ ਆਏ ਦੋਵੇਂ ਵਿਅਕਤੀ ਅੰਬਾਲਾ ਤੋਂ ਵਾਪਸ ਪਰਤੇ ਸਨ ਜਿਨ੍ਹਾਂ ਦੀ ਉਮਰ 18 ਤੇ 21 ਸਾਲ ਹੈ ।
ਸਿਹਤ ਵਿਭਾਗ ਰੂਪਨਗਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਰੂਪਨਗਰ ਜ਼ਿਲ੍ਹੇ 'ਚ ਹੁਣ ਤੱਕ ਕੁੱਲ 10786 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਸ 'ਚੋਂ 10482 ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 196 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੂਪਨਗਰ ਵਿੱਚ ਕੋਰੋਨਾ ਨਾਲ ਹੁਣ ਤੱਕ ਸਿਰਫ਼ ਇੱਕ ਮੌਤ ਹੋਈ ਹੈ , ਜੋ ਕਿ ਜ਼ਿਲ੍ਹੇ ਦੇ ਪਿੰਡ ਚਿਤਾਮਲੀ ਦਾ ਸਭ ਤੋਂ ਪਹਿਲਾਂ ਮਰੀਜ਼ ਸੀ । ਤਿੰਨ ਮਰੀਜ਼ਾਂ ਨੂੰ ਛੁੱਟੀ ਦੇਣ ਤੋਂ ਬਾਅਦ ਹੁਣ ਮੌਜੂਦਾ ਸਮੇਂ 'ਚ ਕੁੱਲ ਐਕਟਿਵ ਮਰੀਜਾਂ ਦੀ ਗਿਣਤੀ 19 ਹੈ ।
ਜੀਜੇ 'ਤੇ ਪਿਸਤੋਲ ਤਾਣ ਬੱਚਾ ਅਗਵਾ ਕਰਨ ਦੀ ਕੀਤੀ ਕੋਸ਼ਿਸ਼
NEXT STORY