ਚੰਡੀਗੜ੍ਹ (ਬਿਊਰੋ)-ਕੋਰੋਨਾ ਵਾਇਰਸ ਨੇ ਪੰਜਾਬ ’ਚ ਖ਼ਤਰਨਾਕ ਰੂਪ ਧਾਰ ਲਿਆ ਹੈ, ਜਿਸ ਨਾਲ ਅੱਜ 26 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 6641 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 578, ਲੁਧਿਆਣਾ ’ਚ 914, ਜਲੰਧਰ ’ਚ 613, ਐੱਸ. ਏ. ਐੱਸ. ਨਗਰ ’ਚ 1196, ਪਠਾਨਕੋਟ ’ਚ 72, ਅੰਮ੍ਰਿਤਸਰ ’ਚ 612, ਫਤਿਹਗੜ੍ਹ ਸਾਹਿਬ ’ਚ 152, ਗੁਰਦਾਸਪੁਰ ’ਚ 150, ਹੁਸ਼ਿਆਰਪੁਰ ’ਚ 508, ਬਠਿੰਡਾ ’ਚ 578, ਰੋਪੜ ’ਚ 155, ਤਰਨਤਾਰਨ ’ਚ 172, ਫਿਰੋਜ਼ਪੁਰ ’ਚ 215, ਸੰਗਰੂਰ ’ਚ 32, ਮੋਗਾ ’ਚ 58, ਕਪੂਰਥਲਾ ’ਚ 115, ਬਰਨਾਲਾ ’ਚ 51, ਫਾਜ਼ਿਲਕਾ ’ਚ 79, ਸ਼ਹੀਦ ਭਗਤ ਸਿੰਘ ਨਗਰ 53, ਫਰੀਦਕੋਟ 178, ਮਾਨਸਾ 81, ਮੁਕਤਸਰ ’ਚ 79 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ : ਨਿਊਜ਼ੀਲੈਂਡ ਦੀ ਡਿਸਟ੍ਰਿਕਟ ਹਾਈਕੋਰਟ ’ਚ ਟੈਰੇਂਸ ਸਿੰਘ ਬਣੇ ਪਹਿਲੇ ਪੰਜਾਬੀ ਜੱਜ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 6,76,947 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16817 ਲੋਕਾਂ ਦੀ ਮੌਤ ਹੋ ਚੁੱਕੀ ਹੈ। 616153 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ, ਇਨ੍ਹਾਂ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ
SAD ਵੱਲੋਂ ਲੋਕਾਂ ਤੱਕ ਵਰਚੁਅਲੀ ਪਹੁੰਚ ਕਰਨ ਲਈ ਨਿਵੇਕਲੀ ਸੋਸ਼ਲ ਮੀਡੀਆ ਪਹਿਲਕਦਮੀ ਸ਼ੁਰੂ
NEXT STORY